ਬਾਬਾ ਬਕਾਲਾ ਸਾਹਿਬ, 7 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਬਲਾਕ ਸੰਮਤੀ ਬਲਾਕ ਰਈਆ ਨਾਲ ਸੰਬੰਧਿਤ 25 ਜ਼ੋਨਾਂ ਲਈ, ਜਿਨ੍ਹਾਂ ਵਿਚ ਵੱਖ-ਵੱਖ ਪਾਰਟੀਆਂ ਵਲੋਂ ਬੀਤੇ ਦਿਨ ਕੁੱਲ 129 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ, ਜਿਨ੍ਹਾਂ ਵਿਚ 25 ਜ਼ੋਨਾਂ ਵਿਚੋਂ 6 ਜ਼ੋਨਾਂ ਵਿਚੋਂ ਆਪ ਦੇ 5 ਉਮੀਦਵਾਰ ਅਤੇ ਕਾਂਗਰਸ ਦਾ ਇਕ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ ਹਨ | ਹੁਣ ਬਲਾਕ ਸੰੰਮਤੀ 19 ਜ਼ੋਨਾਂ ਵਿਚ ਆਪ, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਜ਼ਾਦ (ਕੁੱਲ 62 ਉਮੀਦਵਾਰ) ਹੀ ਚੋਣ ਮੈਦਾਨ ਵਿਚ ਰਹਿ ਗਏ ਹਨ, ਜਿਨ੍ਹਾਂ ਵਿਚੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪੋ ਆਪਣੇ ਚੋਣ ਨਿਸ਼ਾਨ 'ਤੇ ਚੋਣਾਂ ਲੜਣਗੇ, ਜਦਕਿ ਦੋ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ | ਉਕਤ ਚੋਣਾਂ ਸੰਬੰਧੀ ਅੱਜ ਸ੍ਰੀਮਾਤਾ ਗੰਗਾ ਕੰਨਿਆਂ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਪਹਿਲੀ ਚੋਣ ਰਿਹਰਸਲ ਕੀਤੀ ਗਈ | ਇਨ੍ਹਾਂ ਵਿਚ ਜ਼ੋਨ ਨੰ: 1 ਕਾਲੇਕੇ (ਇਸਤਰੀ) ਤੋਂ ਕੁਲਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਜਸਪਾਲ (ਭਾਜਪਾ), ਮਨਦੀਪ ਕੌਰ ਪਤਨੀ ਅਜੈਪਾਲ ਸਿੰਘ ਕਾਲੇਕੇ (ਆਪ), ਰਾਜਵਿੰਦਰ ਕੌਰ ਪਤਨੀ ਅਮਨਦੀਪ ਸਿੰਘ ਸੁਧਾਰ ਰਾਜਪੂਤਾਂ (ਸ਼੍ਰੋਮਣੀ ਅਕਾਲੀ ਦਲ) ਅਤੇ ਵਿਪਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਕਾਲੇਕੇ (ਕਾਂਗਰਸ), ਜ਼ੋਨ ਨੰ: 2 ਭਲਾਈਪੁਰ (ਜਨਰਲ) ਤੋਂ ਦਲਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਡਾਲਾ ਖੁਰਦ (ਕਾਂਗਰਸ), ਪਵਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਭਲਾਈਪੁਰ ਪੂਰਬਾਂ (ਆਪ), ਜ਼ੋਨ ਨੰ: 5 ਸਠਿਆਲਾ (ਇਸਤਰੀ) ਤੋਂ ਕਸ਼ਮੀਰ ਕੌਰ ਪਤਨੀ ਪ੍ਰਸ਼ੋਤਮ ਸਿੰਘ ਸਠਿਆਲਾ (ਕਾਂਗਰਸ), ਪਰਮਜੀਤ ਕੌਰ ਪਤਨੀ ਦਲਬੀਰ ਸਿੰਘ ਸਠਿਆਲਾ (ਆਪ), ਰਣਜੀਤ ਕੌਰ ਪਤਨੀ ਬੂਟਾ ਸਿੰਘ ਨਾਨਕਸਰ (ਸ਼੍ਰੋਮਣੀ ਅਕਾਲੀ ਦਲ), ਜ਼ੋਨ ਨੰ: 6 ਸੱਤੋਵਾਲ (ਜਨਰਲ) ਤੋਂ ਇਕਬਾਲ ਸਿੰਘ ਬੱਲ ਪੁੱਤਰ ਬਲਕਾਰ ਸਿੰਘ ਸੱਤੋਵਾਲ (ਕਾਂਗਰਸ), ਸੁਖਵਿੰਦਰ ਸਿੰਘ ਲਾਡੀ ਪੁੱਤਰ ਗੁਰਚਰਨ ਸਿੰਘ ਸੱਤੋਵਾਲ (ਆਪ), ਦਲਬੀਰ ਸਿੰਘ ਪੁੱਤਰ ਗੁਰਮੇਜ ਸਿੰਘ ਟਕਾਪੁਰ (ਭਾਜਪਾ), ਜ਼ੋਨ ਨੰ: 7 ਬੁਤਾਲਾ (ਅ.ਜ.) ਤੋਂ ਹਰਮੀਤ ਕੌਰ ਪਤਨੀ ਗੁਰਮੀਤ ਸਿੰਘ ਬੁਤਾਲਾ (ਸ਼੍ਰੋਮਣੀ ਅਕਾਲੀ ਦਲ), ਕੁਲਵੰਤ ਸਿੰਘ ਪੁੱਤਰ ਚਰਨ ਸਿੰਘ ਨਰੰਗਪੁਰ (ਆਪ), ਮੰਨਾ ਸਿੰਘ ਪੁੱਤਰ ਗੁਰਾ ਸਿੰਘ ਰਾਜਪੁਰ (ਕਾਂਗਰਸ), ਜ਼ੋਨ ਨੰ: 8 ਭੈਣੀ ਰਾਮ ਦਿਆਲ (ਅ.ਜ.) ਤੋਂ ਸਤਨਾਮ ਸਿੰਘ ਪੁੱਤਰ ਸੰਤੋਖ ਸਿੰਘ ਝਲਾੜੀ (ਆਪ), ਸੂਬਾ ਸਿੰਘ ਪੁੱਤਰ ਬਹਾਦਰ ਸਿੰਘ ਭੈਣੀ ਰਾਮ ਦਿਆਲ (ਕਾਂਗਰਸ), ਕਸ਼ਮੀਰ ਸਿੰਘ ਪੁੱਤਰ ਸੌਦਾਗਰ ਸਿੰਘ ਜਮਾਲਪੁਰ (ਸ਼੍ਰੋਮਣੀ ਅਕਾਲੀ ਦਲ), ਜ਼ੋਨ ਨੰ: 9 ਖਾਨਪੁਰ (ਇਸਤਰੀ) ਤੋਂ ਗੁਰਜੀਤ ਕੌਰ ਪਤਨੀ ਲਖਬੀਰ ਸਿੰਘ ਖਾਨਪੁਰ (ਆਪ), ਸੁਰਜੀਤ ਕੌਰ ਪਤਨੀ ਜਸਵੰਤ ਸਿੰਘ ਖਾਨਪੁਰ (ਸ਼੍ਰੋਮਣੀ ਅਕਾਲੀ ਦਲ) ਅਤੇ ਰਜਿੰਦਰਪਾਲ ਕੌਰ ਪਤਨੀ ਇੰਦਰਜੀਤ ਸਿੰਘ ਸੇਰੋਂ ਬਾਘਾ (ਕਾਂਗਰਸ), ਜ਼ੋਨ ਨੰ: 11 ਬਲਸਰਾਏ (ਅ.ਜ. (ਇ.) ਤੋਂ ਬਲਵਿੰਦਰ ਕੌਰ ਪਤਨੀ ਭਜਨ ਸਿੰਘ ਬਲਸਰਾਏ (ਸ਼੍ਰੋਮਣੀ ਅਕਾਲੀ ਦਲ), ਜਸਬੀਰ ਕੌਰ ਪਤਨੀ ਫੁੰਮਣ ਸਿੰਘ ਬਲਸਰਾਏ (ਆਪ), ਅਮਨਦੀਪ ਕੌਰ ਪਤਨੀ ਗੁਰਿੰਦਰ ਸਿੰਘ ਬਲਸਰਾਏ (ਕਾਂਗਰਸ), ਜ਼ੋਨ ਨੰ: 12 ਦੌਲੋ ਨੰਗਲ (ਇਸਤਰੀ) ਤੋਂ ਅਮਨਦੀਪ ਕੌਰ ਪਤਨੀ ਸੁਖਜੀਤ ਸਿੰਘ ਦੌਲੋ ਨੰਗਲ (ਸ਼੍ਰੋਮਣੀ ਅਕਾਲੀ ਦਲ), ਸਰਬਜੋਤ ਕੌਰ ਪੁੱਤਰ ਅਰਜਨ ਸਿੰਘ ਦੌਲੋ ਨੰਗਲ (ਭਾਜਪਾ), ਹਰਜਿੰਦਰ ਕੌਰ ਪਤਨੀ ਗੁਰਦੇਵ ਸਿੰਘ ਦੌਲੋ ਨੰਗਲ (ਆਪ), ਨਿਰਮਲਜੀਤ ਕੌਰ ਪਤਨੀ ਬੂਟਾ ਸਿੰਘ ਦੌਲੋ ਨੰਗਲ (ਕਾਂਗਰਸ), ਜ਼ੋਨ ਨੰ: 13 ਚੀਮਾਂਬਾਠ (ਅ.ਜ. (ਇ.) ਤੋਂ ਰਾਜਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਚੀਮਾਬਾਠ (ਸ਼੍ਰੋਮਣੀ ਅਕਾਲੀ ਦਲ), ਬਲਵਿੰਦਰ ਕੌਰ ਪਤਨੀ ਮੇਜਰ ਸਿੰਘ ਚੀਮਾਬਾਠ (ਆਪ), ਗਿਆਨ ਕੌਰ ਪਤਨੀ ਗੋਪਾਲ ਸਿੰਘ ਚੀਮਾਬਾਠ (ਕਾਂਗਰਸ), ਜ਼ੋਨ ਨੰ: 14 ਬੁੱਢਾ ਥੇਹ (ਅ.ਜ.) ਤੋਂ ਜਸਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਬੁੱਢਾ ਥੇਹ (ਸ਼੍ਰੋਮਣੀ ਅਕਾਲੀ ਦਲ), ਗੁਰਪਾਲ ਸਿੰਘ ਪੁੱਤਰ ਜਗੀਰ ਸਿੰਘ ਗੁਰੂ ਨਾਨਕਪੁਰਾ (ਆਪ), ਪਾਖਰ ਸਿੰਘ ਪੁੱਤਰ ਦਲਬੀਰ ਸਿੰਘ ਬੁੱਢਾ ਥੇਹ (ਕਾਂਗਰਸ), ਕਸ਼ਮੀਰ ਸਿੰਘ ਪੁੱਤਰ ਤੇਜਾ ਸਿੰਘ ਬੁੱਢਾ ਥੇਹ (ਭਾਜਪਾ), ਜ਼ੋਨ ਨੰ: 15 ਬਿਆਸ (ਬੁੱਢਾ ਥੇਹ) ਜਨਰਲ ਤੋਂ ਰਾਜ ਕੁਮਾਰ ਪੁੱਤਰ ਸ਼ਾਮ ਲਾਲ ਬਿਆਸ (ਆਪ), ਅਮਿਤ ਪਾਲ ਪੁੱਤਰ ਜਸਵੰਤ ਸਿੰਘ ਬੁੱਢਾ ਥੇਹ (ਕਾਂਗਰਸ), ਬਲਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਬਿਆਸ (ਭਾਜਪਾ), ਜ਼ੋਨ ਨੰ: 16 ਮਹਿਤਾਬ ਕੋਟ ਤੋਂ ਜਸਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਜ਼ੀਰ ਭੁੱਲਰ (ਸ਼੍ਰੋਮਣੀ ਅਕਾਲੀ ਦਲ), ਸ਼ਰਨਜੀਤ ਸਿੰਘ ਪੁੱਤਰ ਸੁਬੇਗ ਸਿੰਘ ਕੋਟ ਮਹਿਤਾਬ (ਆਪ), ਜਗਦੀਪ ਸਿੰਘ ਪੁੱਤਰ ਤੇਜਵੰਤ ਸਿੰਘ ਵਜ਼ੀਰ ਭੁੱਲਰ (ਕਾਂਗਰਸ), ਭੁਪਿੰਦਰ ਸਿੰਘ ਪੁੱਤਰ ਕਰਮ ਸਿੰਘ ਕੋਟ ਮਹਿਤਾਬ (ਭਾਜਪਾ), ਜ਼ੋਨ ਨੰ: 17 ਫੇਰੂਮਾਨ (ਅ.ਜ.) ਤੋਂ ਬੁੱਧ ਸਿੰਘ ਪੁੱਤਰ ਊਧਮ ਸਿੰਘ ਫੇਰੂਮਾਨ (ਸ਼੍ਰੋਮਣੀ ਅਕਾਲੀ ਦਲ), ਲਵਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਫੇਰੂਮਾਨ (ਆਪ), ਗੁਰਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਫੇਰੂਮਾਨ (ਕਾਂਗਰਸ), ਜ਼ੋਨ ਨੰ: 20 ਤਿੱਮੋਵਾਲ (ਅ.ਜ.) ਤੋਂ ਹਰਭਜਨ ਸਿੰਘ ਪੁੱਤਰ ਸਵਰਨ ਸਿੰਘ ਤਿੰਮੋਵਾਲ (ਆਪ), ਹਰਦਿਆਲ ਸਿੰਘ ਪੁੱਤਰ ਜੋਗਾ ਸਿੰਘ ਰਤਨਗੜ੍ਹ (ਕਾਂਗਰਸ), ਬਿਕਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ (ਭਾਜਪਾ), ਜ਼ੋਨ ਨੰ: 21 ਭੋਰਛੀ ਰਾਜਪੂਤਾਂ (ਇਸਤਰੀ) ਤੋਂ ਅਮਰਜੀਤ ਕੌਰ ਪਤਨੀ ਨਰਿੰਦਰ ਸਿੰਘ ਭੋਰਛੀ ਬ੍ਰਾਹਮਣਾ (ਕਾਂਗਰਸ), ਸੁਖਵਿੰਦਰ ਕੌਰ ਪਤਨੀ ਬਲਜੀਤ ਸਿੰਘ ਭੋਰਛੀ ਰਾਜਪੂਤਾਂ (ਆਪ), ਪਰਮਜੀਤ ਕੌਰ ਪਤਨੀ ਇਕਬਾਲ ਸਿੰਘ (ਆਜ਼ਾਦ), ਜ਼ੋਨ ਨੰ: 22 ਛੱੱਜਲਵੱਡੀ (ਇਸਤਰੀ) ਤੋਂ ਕੁਲਜੀਤ ਕੌਰ ਪਤਨੀ ਭੁਪਿੰਦਰ ਸਿੰਘ ਛੱਜਲਵੱਡੀ (ਆਜ਼ਾਦ), ਗਗਨਦੀਪ ਕੌਰ ਪਤਨੀ ਕੁਲਦੀਪ ਸਿੰਘ ਛੱਜਲਵੱਡੀ (ਆਪ), ਜੋਤੀ ਪਤਨੀ ਜਤਿੰਦਰ ਸਿੰਘ ਥੋਥੀਆਂ (ਭਾਜਪਾ), ਬਲਜੀਤ ਕੌਟ ਪਤਨੀ ਰਣਜੀਤ ਸਿੰਘ ਛੱਜਲਵੱਡੀ (ਕਾਂਗਰਸ), ਜ਼ੋਨ ਨੰ: 23 ਖਿਲਚੀਆਂ (ਇਸਤਰੀ) ਤੋਂ ਸੋਨੀਆ ਪਤਨੀ ਰਾਜ ਕੁਮਾਰ ਖਿਲਚੀਆਂ (ਆਪ), ਕੁਲਜੀਤ ਕੌਟ ਪਤਨੀ ਬਲਰਾਜ ਸਿੰਘ ਬੁਟਾਰੀ (ਸ਼੍ਰੋਮਣੀ ਅਕਾਲੀ ਦਲ), ਨਰਿੰਧਰ ਕੌਰ ਪਤਨੀ ਜਸਬੀਰ ਸਿੰਘ (ਭਾਜਪਾ), ਰਮਨਦੀਪ ਕੌਰ ਪਤਨੀ ਮਨਪ੍ਰੀਤ ਸਿੰਘ ਖਿਲਚੀਆਂ (ਕਾਂਗਰਸ), ਜ਼ੋਨ ਨੰ: 24 ਧੂਲਕਾ (ਜਨਰਲ) ਤੋਂ ਅੰਮਿ੍ਤਪਾਲ ਸਿੰਘ ਪੁੱਤਰ ਵਰਿੰਦਰ ਸਿੰਘ ਖਿਲਚੀਆਂ (ਆਪ), ਜਗਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਬੁਟਾਰੀ (ਕਾਂਗਰਸ) ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਮਿਆਨ ਮੁਕਾਬਲੇ ਹੋਣਗੇ |