ਹੰਬੜਾਂ, 7 ਦਸੰਬਰ (ਮੇਜਰ ਹੰਬੜਾਂ)-ਪੁਲਿਸ ਥਾਣਾ ਲਾਡੋਵਾਲ ਤੇ ਪੁਲਿਸ ਚੌਂਕੀ ਹੰਬੜਾਂ ਦੇ ਘੇਰੇ 'ਚ ਪੈਂਦੇ ਪਿੰਡਾਂ ਦੇ ਅਸਲਾ ਧਾਰਕ ਲੋਕ ਆਪਣਾ ਅਸਲਾ ਅੱਜ ਮਿਤੀ 8 ਦਸੰਬਰ ਸ਼ਾਮ ਤੱਕ ਪੁਲਿਸ ਥਾਣਾ ਲਾਡੋਵਾਲ ਵਿਖੇ ਜਮ੍ਹਾਂ ਕਰਵਾਉਣ | ਇਹ ਪ੍ਰਗਟਾਵਾ ਪੁਲਿਸ ਥਾਣਾ ਲਾਡੋਵਾਲ ਦੇ ਐੱਸ.ਐੱਚ.ਓ. ਗੁਰਸ਼ਿੰਦਰ ਕੌਰ ਨੇ ਪੁਲਿਸ ਚੌਂਕੀ ਹੰਬੜਾਂ ਵਿਖੇ ਅਸਲਾ ਧਾਰਕਾਂ ਨੂੰ ਅਸਲਾ ਜਮ੍ਹਾਂ ਕਰਨ ਸਬੰਧੀ ਅਪੀਲ ਕਰਦਿਆਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਲੁਧਿਆਣਾ ਦੀਆਂ ਹਦਾਇਤਾਂ 'ਤੇ ਅਸਲਾ ਧਾਰਕਾਂ ਨੂੰ ਅਸਲਾ ਥਾਣੇ ਅੰਦਰ ਜਮ੍ਹਾਂ ਕਰਨ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ |