16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸੰੰਘਣੀ ਧੁੰਦ ਕਾਰਨ ਆਮ ਜਨਜੀਵਨ ਹੋਇਆ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 20-12-2025
ਤਰਨ ਤਾਰਨ, 19 ਦਸੰਬਰ (ਹਰਿੰਦਰ ਸਿੰਘ)-ਠੰਢ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਪਿਛਲੇ ਇਕ ਦੋ ਦਿਨਾਂ ਤੋਂ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਜਿਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉਥੇ ਸ਼ੁੱਕਰਵਾਰ ਤੜਕਸਾਰ ਸੁੰਘਣੀ ਧੁੰਦ ਪਈ, ਜਿਸ ਕਾਰਨ ਚਾਰੇ ਪਾਸੇ ਧੁੰਦ ਹੀ ਧੁੰਦ ਦਿਖਾਈ ਦੇ ਰਹੀ ਸੀ ਅਤੇ ਸੜਕਾਂ ਉਪਰ ਚੱਲਣ ਵਾਲੇ ਵਾਹਨ ਵੀ ਦਿਨ ਸਮੇਂ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਹੋਲੀ ਸਪੀਡ ਨਾਲ ਸੜਕਾਂ ਉਪਰ ਚੱਲ ਰਹੇ ਹਨ | ਸੰਘਣੀ ਧੁੰਦ ਪੈਣ ਦੇ ਨਾਲ-ਨਾਲ ਹੀ ਠੰਢ ਨੇ ਵੀ ਆਪਣਾ ਪੂਰਾ ਜੋਰ ਫ਼ੜ ਲਿਆ ਹੈ ਅਤੇ ਪਾਰ੍ਹਾ ਵੀ ਲਗਪਗ 10 ਡਿਗਰੀ ਸੈਲਸੀਅਲ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਲੋਕ ਮੁਸ਼ਕਿਲਾਂ ਵਿਚ ਵਾਧਾ ਹੋਇਆ ਹੈ | ਸੰਘਣੀ ਧੁੰਦ ਦੇ ਚੱਲਦਿਆਂ ਸੂਰਜ ਦੇਵਤਾ ਨੇ ਵੀ ਆਪਣੇ ਦਰਸ਼ਨ 12 ਵਜੇ ਕਰੀਬ ਦਿੱਤੇ ਅਤੇ ਸ਼ਾਮ ਢਲਦਿਆਂ ਹੀ ਫਿਰ ਧੁੰਦ ਪੈਣੀ ਸ਼ੁਰੂ ਹੋ ਗਈ ਅਤੇ ਲੋਕ ਅੱਗ ਸੇਕਦੇ ਵੀ ਨਜ਼ਰ ਆਏ | ਪੈ ਰਹੀ ਸੰਘਣੀ ਧੁੰਦ ਅਤੇ ਠੰਢ ਕਾਰਨ ਲੋਕਾਂ ਵਲੋਂ ਘਰਾਂ ਤੋਂ ਬਾਹਰ ਨਿਕਲਣ ਸਮੇਂ ਮੂੰਹ-ਸਿਰ ਢੱਕ ਕੇ ਨਿਕਲਿਆ ਜਾ ਰਿਹਾ ਹੈ, ਉਥੇ ਆਪਣੇ ਬੱਚਿਆਂ ਨੂੰ ਵੀ ਠੰਢ ਦੇ ਚੱਲਦਿਆਂ ਘਰਾਂ ਤੋਂ ਬਾਹਰ ਕੱਢਣ ਤੋਂ ਰੋਕਿਆ ਜਾ ਰਿਹਾ ਹੈ | ਠੰਢ ਵੱਧਣ ਕਾਰਨ ਕੰਮਕਾਜ ਕਰਨਾ ਔਖਾ ਹੋ ਗਿਆ ਹੈ ਅਤੇ ਹੱਥਾਂ-ਪੈਰਾਂ ਨੂੰ ਸੁੰਨ ਚੜ ਰਹੀ ਹੈ | ਠੰਢ ਵੱਧਣ ਕਾਰਨ ਬਾਜ਼ਾਰਾਂ ਵਿਚ ਵੀ ਰੌਣਕਾਂ ਘੱਟ ਹੀ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਜ਼ਿਆਦਾਤਰ ਲੋਕ ਧੁੰਦ ਨਿਕਲਣ ਸਮੇਂ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ | ਸੰਘਣੀ ਧੁੰਦ ਪੈਣ ਕਾਰਨ ਪੰਜਾਬ ਦੇ ਕਈ ਜ਼ਿਲਿਆ ਹੋਰ ਵਿਚ ਸੜਕ ਦੁਰਘਟਨਾਵਾਂ ਵਾਪਰ ਰਹੀਆਂ ਹਨ ਅਤੇ ਕਈ ਲੋਕਾਂ ਦੀਆਂ ਜਾਨਾਂ ਵੀ ਇਸ ਸੰਘਣੀ ਧੁੰਦ ਪੈਣ ਕਾਰਨ ਜਾ ਚੁੱਕੀਆਂ ਹਨ | ਦੂਸਰੇ ਪਾਸੇ ਭਾਰੀ ਠੰਢ ਅਤੇ ਪੈ ਰਹੀ ਸੰਘਣੀ ਧੁੰਦ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸਕੂਲਾਂ ਵਿਚ ਵੀ 24 ਦਸੰਬਰ ਤੋਂ ਛੁੱਟੀਆਂ ਕਰਨ ਦਾ ਐਲਾਨ ਕਰ ਦਿੱਤਾ ਹੈ | ਠੰਢ ਤੋਂ ਬਚਾਅ ਲਈ ਲੋਕਾਂ ਵਲੋਂ ਗਰਮ ਕੱਪੜੇ ਅਤੇ ਗਰਮ ਵਸਤੂਆਂ ਦਾ ਸੇਵਨ ਕਰਕੇ ਆਪਣੇ ਆਪ ਨੂੰ ਠੰਢ ਤੋਂ ਬਚਾਇਆ ਜਾ ਰਿਹਾ ਹੈ | ਠੰਢ ਦਾ ਅਸਰ ਲੋਕਾਂ ਦੇ ਕਾਰੋਬਾਰ ਉਪਰ ਵੀ ਪੈ ਰਿਹਾ ਹੈ ਕਿਉਂਕਿ ਠੰਢ ਵੱਧਣ ਕਾਰਨ ਬਾਜ਼ਾਰਾਂ ਵਿਚ ਖ੍ਰੀਦਦਾਰੀ ਕਰਨ ਲਈ ਗ੍ਰਾਹਕ ਘੱਟ ਹੀ ਆ ਰਹੇ ਹਨ, ਉਥੇ ਮਜ਼ਦੂਰ ਵਰਗ ਉਪਰ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿ ਦਿਹਾੜੀ ਨਾ ਮਿਲਣ ਕਾਰਨ ਵਿਹਲੇ ਹਨ | ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਠੰਢ ਹੋਰ ਵਧੇਗੀ ਅਤੇ ਸੰਘਣੀ ਧੁੰਦੀ ਵੀ ਪਵੇਗੀ, ਜਿਸ ਨਾਲ ਲੋਕ ਮੁਸ਼ਕਿਲਾਂ ਵਿਚ ਹੋਰ ਵਾਧਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਕਾਨੂੰਨ 'ਚ ਮਜ਼ਦੂਰ ਮਾਰੂ ਸੋਧਾਂ ਕਰਨ ਵਿਰੁੱਧ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ <br/> ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਹੈਰੋਇਨ ਸਮੇਤ ਤਿੰਨ ਵਿਅਕਤੀ ਗਿ੍ਫ਼ਤਾਰ
Ad Position 24