ਸਰਹਾਲੀ ਕਲਾਂ, 19 ਦਸੰਬਰ (ਅਜੇ ਸਿੰਘ ਹੁੰਦਲ)- ਗੁਰੂ ਗੋਬਿੰਦ ਸਿੰਘ ਖਾਲਸਾ ਵਿੱਦਿਅਕ ਸੰਸਥਾਵਾਂ ਸਰਹਾਲੀ ਦੇ ਗੁਰਦੁਆਰਾ ਸਾਹਿਬ ਵਿਚ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਸਜੀਤ ਸਿੰਘ ਸਮੁੰਦਰੀ ਦੀ ਯਾਦ ਵਿਚ ਕੀਰਤਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਮੁੰਦਰੀ ਪਰਿਵਾਰ ਤੋਂ ਉਨ੍ਹਾਂ ਦੇ ਧਰਮਪਤਨੀ ਪ੍ਰੀਤਇੰਦਰ ਕੌਰ, ਭਰਾ ਤਰਨਜੀਤ ਸਿੰਘ ਸਮੁੰਦਰੀ ਸਾਬਕਾ ਰਾਜਦੂਤ, ਬੇਟੀਆਂ ਪ੍ਰਨੀਤ ਸੰਧੂ, ਜੈਸਮੀਨ ਕੌਰ, ਜੱਦੀ ਪਿੰਡ ਬੁਰਜ ਰਾਏ ਕੇ ਦੇ ਵਸਨੀਕ, ਖਾਲਸਾ ਸੰਸਥਾਵਾਂ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਹਾਜ਼ਰੀ ਭਰੀ | ਪਿੰਡ ਦੇ ਭਾਈਚਾਰੇ ਵਲੋਂ ਜਸਜੀਤ ਸਿੰਘ ਸਮੁੰਦਰੀ ਦੇ ਭਰਾ ਤਰਨਜੀਤ ਸਿੰਘ ਲਈ ਲਿਆਂਦੀ ਪੱਗ ਅਤੇ ਲੋਈ ਮਾਸਟਰ ਸਰਤਾਜਪਾਲ ਸਿੰਘ ਅਤੇ ਸਾਬਕਾ ਸਰਪੰਚ ਕਾਬਲ ਸਿੰਘ ਬੁਰਜ ਵਲੋਂ ਭੇਂਟ ਕੀਤੀ ਗਈ | ਇਸ ਮੌਕੇ ਭਾਈ ਮਨਮੀਤ ਸਿੰਘ ਅੰਮਿ੍ਤਸਰ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਟਰੱਸਟ ਦੇ ਮੀਤ ਪ੍ਰਧਾਨ ਕਰਨਲ ਬਲਬੀਰ ਸਿੰਘ ਸੰਧੂ ਅਤੇ ਆਨਰੇਰੀ ਸਕੱਤਰ ਪਰਮਿੰਦਰ ਸਿੰਘ ਸੰਧੂ ਵਲੋਂ ਸਵਰਗੀ ਜਸਜੀਤ ਸਿੰਘ ਸਮੁੰਦਰੀ ਨੇ ਬਤੌਰ ਪ੍ਰਧਾਨ ਸੰਸਥਾਵਾਂ ਦੀ ਬੇਹਤਰੀ ਲਈ ਜੋ ਬੇਮਿਸਾਲ ਕੰਮ ਕੀਤੇ ਪ੍ਰਤੀ ਹਾਜ਼ਰੀਨ ਨੂੰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦਾ ਅਕਾਲ ਚਲਾਣਾ ਇਸ ਖੇਤਰ ਦੇ ਵਿਦਿਅਕ ਵਿਕਾਸ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ | ਇਸ ਮੌਕੇ ਬੋਲਦਿਆਂ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਸੰਸਥਾਵਾਂ ਉਨ੍ਹਾਂ ਦੇ ਦਾਦਾ ਤੇਜਾ ਸਿੰਘ ਸਮੁੰਦਰੀ ਨੇ ਇਲਾਕਾ ਵਾਸੀਆਂ ਦੇ ਸਾਥ ਨਾਲ 1917 ਵਿਚ ਸ਼ੁਰੂ ਕੀਤੀਆਂ ਸਨ | ਉਨ੍ਹਾਂ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਆਪਣੇ ਰਸੂਖ ਦੀ ਵਰਤੋਂ ਇਹਨਾਂ ਸੰਸਥਾਵਾਂ ਦੀ ਬੇਹਤਰੀ ਲਈ ਕਰਦੇ ਰਹਿਣਗੇ | ਇਸ ਮੌਕੇ ਟਰੱਸਟੀ ਜਰਨਲ ਬੋਪਾਰਾਏ, ਨੀਨਾ ਬੋਪਾਰਾਏ, ਬੀਬਾ ਜੋਤੀ ਸੰਧੂ, ਮਹਿਤਾਬ ਸਿੰਘ, ਚੀਫ ਬਲਦੇਵ ਸਿੰਘ, ਚੇਅਰਮੈਨ ਜਗਤਾਰ ਸਿੰਘ ਬੁਰਜ, ਗੁਲਸ਼ਨਦੀਪ ਸਿੰਘ, ਹਰਜਿੰਦਰ ਸਿੰਘ ਸਰਪੰਚ, ਪੰਜਾਬ ਸਿੰਘ, ਕੋਆਡੀਨੇਟਰ ਅਮਨਦੀਪ ਕੌਰ, ਪਿ੍ੰਸੀਪਲ ਅਜੇ ਸਿੰਘ ਹੁੰਦਲ, ਪਿ੍ੰਸੀਪਲ ਅਰਜਿੰਦਰ ਕੌਰ, ਸਾਬਕਾ ਪਿ੍ੰਸੀਪਲ ਹਰਪ੍ਰੀਤ ਕੌਰ, ਪਿ੍ੰਸੀਪਲ ਰਾਜਵਿੰਦਰ ਕੌਰ ਸਮੇਤ ਸਮੂਹ ਸਟਾਫ ਅਤੇ ਇਲਾਕੇ ਦੇ ਮੁਹਤਬਰ ਹਾਜ਼ਰ ਹੋਏ |