ਤਰਨ ਤਾਰਨ, 19 ਦਸੰਬਰ (ਇਕਬਾਲ ਸਿੰਘ ਸੋਢੀ)-ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨ ਤਾਰਨ ਵਲੋਂ ਡੀ.ਡੀ ਓ. ਕਿਰਨ ਬੱਲ ਦੇ ਦਿਸ਼ਾ ਨਿਰਦੇਸ਼ ਤਹਿਤ ਪਿੰਡ ਪਲਾਸੌਰ ਵਿਖੇ ਐੱਨ.ਐੱਸ.ਐੱਸ ਦਾ ਸੱਤ ਰੋਜ਼ਾ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਡਾ. ਗੁਰਿੰਦਰਜੀਤ ਕੌਰ ਵਾਈਸ ਪਿ੍ੰਸੀਪਲ ਨੇ ਕੀਤਾ | ਐੱਨ.ਐੱਸ.ਐੱਸ. ਕੈਂਪ ਇੰਚਾਰਜ ਪ੍ਰੋ. ਹੀਰਾ ਸਿੰਘ ਅਤੇ ਸੋਨੀਆ ਦੀ ਅਗਵਾਈ ਹੇਠ ਹੋਇਆ | ਜਿਸ ਵਿਚ ਐੱਨ.ਐੱਸ.ਐੱਸ. ਵਲੰਟੀਅਰਜ਼ ਨੇ ਇਸ ਕੈਂਪ ਵਿਚ ਵੱਧ ਚੜ ਕੇ ਭਾਗ ਲਿਆ | ਐੱਨ.ਐੱਸ.ਐੱਸ. ਵਲੰਟੀਅਰਜ਼ ਨੇ ਪਿੰਡ ਪਲਾਸੌਰ ਵਿਚ ਪੌਦੇ ਲਗਾਏ ਅਤੇ ਯੁੱਧ ਨਸ਼ਿਆਂ ਵਿਰੁੱਧ ਰੈਲੀ ਕੀਤੀ, ਲੋਕਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ | ਪਿੰਡ ਦੇ ਸਰਪੰਚ ਅਤੇ ਮੈਂਬਰਾਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ |