ਤਰਨ ਤਾਰਨ, 19 ਦਸੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹੇ ਦੀ ਨਾਮੀ ਸਿੱਖਿਅਕ ਸੰਸਥਾ ਮਮਤਾ ਨਿਕੇਤਨ ਵਿਖੇ ਸਲਾਨਾ ਸਪੋਰਟਸ ਮੀਟ ਕਰਵਾਈ ਗਈ, ਜਿਸ ਵਿਚ ਬੱਚਿਆਂ ਨੇ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਮਨਿੰਦਰਪਾਲ ਸਿੰਘ ਪਲਾਸੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ | ਇਸ ਉਪਰੰਤ ਸਕੂਲ ਦੇ ਚੇਅਰਮੈਨ ਮਨਿੰਦਰਪਾਲ ਸਿੰਘ ਪਲਾਸੌਰ ਅਤੇ ਪਿ੍ੰਸੀਪਲ ਮੈਡਮ ਗੁਰਚਰਨ ਕੌਰ ਦੁਆਰਾ ਹਵਾ ਵਿਚ ਗੁਬਾਰੇ ਉਡਾ ਕੇ, ਦੀਪ ਪ੍ਰਜਵਲਿਤ ਕੀਤਾ ਗਿਆ | ਇਸ ਉਪਰੰਤ ਉਨ੍ਹਾਂ ਨੇ ਮਾਰਚ ਪਾਸਟ ਕਰਦੇ ਹੋਏ ਬੱਚਿਆਂ ਨੂੰ ਸਲਾਮੀ ਦਿੱਤੀ | ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਖੁਸ਼ੀ ਦਾ ਮਾਹੌਲ ਪਸਾਰਦੇ ਹੋਏ ਬੱਚਿਆਂ ਦੁਆਰਾ ਬੜਾ ਹੀ ਮਨਮੋਹਕ ਚਿਅਰਅੱਪ ਡਾਂਸ ਪੇਸ਼ ਕੀਤਾ ਗਿਆ | ਇਸ ਦੇ ਨਾਲ ਹੀ ਨਰਸਰੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲਿਆ | ਨਰਸਰੀ ਕਲਾਸ ਦੇ ਛੋਟੇ-ਛੋਟੇ ਬੱਚਿਆਂ ਨੇ 'ਪਿੱਕ ਬੈਗ ਐਂਡ ਰਨ' ਖੇਡ ਜਿਸ ਵਿਚ ਉਹ ਬੈਗ ਮੋਢਿਆਂ 'ਤੇ ਪਾ ਕੇ ਬੜੇ ਹੀ ਉਤਸ਼ਾਹ ਨਾਲ ਦੌੜੇ | ਐਲ.ਕੀ.ਜੀ ਦੇ ਬੱਚਿਆਂ ਨੇ 'ਰਿੰਗ ਪੁਟਿੰਗ' ਅਤੇ 'ਬਾਲ ਟ੍ਰਾਂਸਫਰ' ਕਰਦੇ ਹੋਏ ਆਪਣਾ ਜੋਸ਼ ਦਿਖਾਇਆ | ਯੂ.ਕੇ.ਜੀ. ਦੇ ਬੱਚਿਆਂ ਨੇ 'ਫਿੱਲ ਦਾ ਬਾਸਕਿਟ' ਅਤੇ 'ਕਲੀਅਰ ਦਾ ਬਾਸਕਿਟ' ਅਤੇ ਪਹਿਲੀ ਕਲਾਸ ਨੇ 'ਕੱਪ ਬੈਲਸਿੰਗ' 'ਪੁੱਟ ਰਿੰਗ ਇਨ ਕੋਣ', ਦੂਸਰੀ ਕਲਾਸ ਨੇ 'ਬੈਲੂਨ ਬੈਲਸਿੰਗ' 'ਹਰਡਲ ਜੰਪ', ਤੀਸਰੀ ਕਲਾਸ ਨੇ 'ਪੁੱਟ ਲੈਮਨ ਇਨ ਬਾਸਕਿਟ' ਚੌਥੀ ਕਲਾਸ ਨੇ 'ਮੈਥ ਕੈਲਕੂਲੇਸ਼ਨ' 'ਥਰੀ ਲੈਗ ਰੇਸ' ਪੰਜਵੀਂ ਕਲਾਸ ਨੇ 'ਸੈਕਰੇਸ', 'ਲੈਮਨ ਸਪੂਨ ਰੇਸ ਆਦਿ ਖੇਡਾਂ ਵਿਚ ਭਾਗ ਲਿਆ | ਇਨ੍ਹਾਂ ਖੇਡਾਂ ਤੋਂ ਬੱਚੇ ਇਕਾਗਰ ਚਿੱਤ ਹੋਣ, ਧਿਆਨ ਕੇਂਦਰਿਤ ਕਰਨ, ਦਿਮਾਗੀ ਕਸਰਤ, ਸਰੀਰਕ ਕਸਰਤ, ਚੁਣੌਤੀ ਸਵੀਕਾਰਨ ਆਦਿ ਕਈ ਕਿਰਿਆਵਾਂ, ਕੌਂਸਲਾਂ ਤੋਂ ਜਾਣੂ ਹੋਏ | ਅਜੋਕੇ ਮਾਹੌਲ ਵਿਚ ਤਾਈਕਵਾਂਡੋ ਲੜਕੀਆਂ ਲਈ ਸਵੈ-ਰੱਖਿਆ ਦੀ ਬਹੁਤ ਲੋੜੀਂਦੀ ਖੇਡ ਬਣ ਗਈ ਹੈ | ਇਹ ਖੇਡ ਲੜਕੀਆਂ ਨੂੰ ਆਪਣੀ ਸੁਰੱਖਿਆ ਆਪ ਕਰਨਾ ਸਿਖਾਉਂਦੀ ਹੈ | ਇਸੇ ਲਈ ਉਨ੍ਹਾਂ ਦੀ ਸੁਰੱਖਿਆ, ਫੁਰਤੀ, ਆਤਮ-ਨਿਰਭਰ ਭਵਿੱਖ ਆਦਿ ਨੂੰ ਦੇਖਦੇ ਹੋਏ ਸਕੂਲ ਵਿੱਚ ਦਿੱਤੀ ਜਾਂਦੀ ਟ੍ਰੇਨਿੰਗ ਦੇ ਅਧਾਰ 'ਤੇ ਲੜਕੀਆਂ ਨੇ ਇਸ ਪ੍ਰੋਗਰਾਮ ਵਿਚ ਆਪਣੀ ਪ੍ਰਤਿਭਾ ਦਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਦੇ ਨਾਲ ਹੀ ਤੀਸਰੀ ਤੋਂ ਪੰਜਵੀਂ ਕਲਾਸ ਦੇ ਐਥਲੈਟਿਕ ਵੀ ਕਰਵਾਏ ਗਏ, ਜਿਸ ਵਿਚ ਪਹਿਲੀ ਤੇ ਦੂਸਰੀ ਕਲਾਸ ਦੀ 100 ਮੀਟਰ ਅਤੇ ਤੀਸਰੀ ਤੋਂ ਪੰਜਵੀਂ ਕਲਾਸ ਦੀ 200 ਮੀਟਰ ਦੌੜ ਕਰਵਾਈ ਗਈ | ਇਨ੍ਹਾਂ ਦਾ ਵੀ ਬੱਚਿਆਂ ਨੇ ਖੂਬ ਆਨੰਦ ਮਾਣਿਆ ਅਤੇ ਸਾਰਾ ਮੈਦਾਨ ਤਾਲੀਆਂ ਨਾਲ ਗੂੰਜ ਉੱਠਿਆ | ਜੇਤੂ ਬੱਚਿਆਂ ਨੂੰ ਵਿਕਟਰੀ ਸਟੈਂਡ ਤੇ ਮੈਡਲ ਪਹਿਨਾ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ | ਇਸ ਤੋਂ ਇਲਾਵਾ ਬੱਚਿਆਂ ਦੁਆਰਾ ਹੂਲਾ-ਹੂਪਸ, ਅੰਬਰੇਲਾ, ਡਮਬਲ ਆਦਿ ਕਈ ਤਰ੍ਹਾਂ ਦੇ ਆਕਰਸ਼ਕ ਡਰਿੱਲ ਵੀ ਪੇਸ਼ ਕੀਤੀ ਗਈ | ਵਿਦਿਆਰਥਣਾਂ ਦੁਆਰਾ ਵੱਖ-ਵੱਖ ਦੇਸ਼ ਭਗਤੀ ਤੇ ਗੀਤਾਂ 'ਤੇ ਕੋਰਿਓਗ੍ਰਾਫੀ ਪੇਸ਼ ਕੀਤੀ ਗਈ | ਇਸ ਸ਼ਾਨਦਾਰ ਕੋਰਿਓਗ੍ਰਾਫੀ ਨਾਲ ਪੂਰਾ ਸਕੂਲ ਰਾਸ਼ਟਰੀ ਜਜ਼ਬੇ ਤੇ ਜੋਸ਼ ਨਾਲ ਗੂੰਜ ਉੱਠਿਆ | ਇਸ ਮੌਕੇ ਤੇ ਚੇਅਰਮੈਨ ਮਨਿੰਦਰਪਾਲ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਖੇਡਾਂ ਤੇ ਸਾਂਸਕਿ੍ਤਿਕ ਗਤਿਵਿਧੀਆਂ ਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਹਨ | ਇਹ ਸਾਡੇ ਜੀਵਨ ਵਿਚ ਅਨੁਸ਼ਾਸਨ, ਟੀਮ ਭਾਵਨਾ ਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦੀਆਂ ਹਨ | ਅੱਜ ਦੀ ਸਪੋਰਟਸ ਮੀਟ ਦੌਰਾਨ ਹੋਈਆਂ ਖੇਡਾਂ, ਸ਼ਾਨਦਾਰ ਡਰਿੱਲਾਂ ਅਤੇ ਦੇਸ਼ ਭਗਤੀ ਨਾਲ ਸੰਬੰਧਿਤ ਕੋਰਿਓਗ੍ਰਾਫੀ ਨੇ ਸਭ ਨੂੰ ਮਾਣ ਮਹਿਸੂਸ ਕਰਾਇਆ ਹੈ | ਇਸ ਦੇ ਨਾਲ ਹੀ ਪਿ੍ੰਸੀਪਲ ਮੈਡਮ ਨੇ ਵੀ ਖੇਡਾਂ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਿੱਤ-ਹਾਰ ਖੇਡ ਦਾ ਹਿੱਸਾ ਜ਼ਰੂਰ ਹਨ, ਪਰ ਸੱਚੀ ਜਿੱਤ ਭਾਗੀਦਾਰੀ ਤੇ ਖੇਡ ਭਾਵਨਾ ਵਿਚ ਹੁੰਦੀ ਹੈ | ਇਸ ਦੇ ਨਾਲ ਹੀ ਉਹਨਾਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਰਾਸ਼ਟਰੀ ਗਾਨ ਨਾਲ ਇਸ ਪ੍ਰੋਗਰਾਮ ਦਾ ਸਫਲਤਾਪੂਰਵਕ ਸਮਾਪਨ ਕੀਤਾ ਗਿਆ |