ਖੇਮਕਰਨ, 20 ਦਸੰਬਰ (ਰਾਕੇਸ਼ ਕੁਮਾਰ ਬਿੱਲਾ)-ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂ ਸਰ ਖੇਮਕਰਨ ਵਿਖੇ ਮਨਾਏ ਜਾ ਰਹੇ ਸਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਰੱਖੇ ਗਏ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪੈਣ ਉਪਰੰਤ ਦੀਵਾਨ ਹਾਲ 'ਚ ਵਿਸ਼ਾਲ ਦੀਵਾਨ ਸਜਾਇਆ ਗਿਆ | ਸਾਰਾ ਦਿਨ ਪੰਥ ਦੇ ਸਿਰਮੌਰ ਜਥਿਆਂ ਕਵੀਸ਼ਰ ਭਾਈ ਜੋਗਾ ਸਿੰਘ ਭਾਗੋਵਾਲ, ਕਵੀਸ਼ਰ ਗਿਆਨੀ ਮੱਖਣ ਸਿੰਘ ਦਸ਼ਮੇਸ਼ ਨਗਰ, ਕਵੀਸ਼ਰ ਗਿਆਨੀ ਸੁੱਚਾ ਸਿੰਘ ਡੇਰਾ ਪਠਾਣਾ, ਕਵੀਸ਼ਰ ਗਿਆਨੀ ਸੁੰਦੀਪ ਸਿੰਘ ਮਹਿਮਾ, ਕਵੀਸ਼ਰ ਗਿਆਨੀ ਬਲਵਿੰਦਰ ਸਿੰਘ ਤੇ ਕਵੀਸ਼ਰ ਗਿਆਨੀ ਗੁਰਮੁੱਖ ਸਿੰਘ ਐਮ.ਏ. ਦੇ ਜਥਿਆਂ ਨੇ ਗੁਰੂ ਸਾਹਿਬ ਜੀ ਦੇ ਜੀਵਨ 'ਤੇ ਸ਼ਹੀਦੀਆਂ ਸਾਕੇ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਮੇਲੇ ਦੇ ਮੁੱਖ ਪ੍ਰਬੰਧਕ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਅਵਤਾਰ ਸਿੰਘ ਘਰਿਆਲੇ ਵਾਲਿਆਂ ਨੇ ਆਈਆਂ ਧਾਰਮਿਕ ਸ਼ਖ਼ਸੀਅਤਾਂ ਤੇ ਪਤਵੰਤਿਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਤੇ ਮੇਲੇ ਵਿਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਮੇਲੇ 'ਚ ਸ਼ਾਮ ਨੂੰ ਕਬੱਡੀ ਦਾ ਇਕ ਸ਼ੋਅ ਮੈਚ ਦੋ ਪ੍ਰਮੁੱਖ ਕਬੱਡੀ ਕਲੱਬਾਂ ਸ਼ਹੀਦ ਬਾਬਾ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲਾ ਤੇ ਕਬੱਡੀ ਕਲੱਬ ਪਿੰਡ ਤੇਜਾ ਸਿੰਘ ਵਾਲਾ (ਤਰਨ ਤਾਰਨ) ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ | ਮੇਲੇ ਦੇ ਮੁੱਖ ਪ੍ਰਬੰਧਕ ਬਾਬਾ ਅਵਤਾਰ ਸਿੰਘ ਘਰਿਆਲੇ ਵਾਲਿਆਂ ਨੇ ਸਾਰੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆ ਹੋਇਆ ਦੋਨਾਂ ਕਬੱਡੀ ਟੀਮਾਂ ਦੇ ਖਿਡਾਰੀਆਂ ਨੂੰ ਨਗਦ ਪੰਜਾਹ-ਪੰਜਾਹ ਹਜ਼ਾਰ ਦੀ ਰਾਸ਼ੀ ਇਨਾਮ ਇਨਾਮ ਵਜੋਂ ਦੇ ਕੇ ਸਨਮਾਨਿਤ ਕੀਤਾ | ਮੇਲੇ ਵਿਚ ਸਾਰਾ ਦਿਨ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ | ਮੇਲੇ ਵਿਚ ਹਜ਼ਾਰਾਂ ਦੀ ਤਦਾਦ ਵਿਚ ਦੂਰ ਦੂਰ ਤੋਂ ਸੰਗਤਾਂ 'ਚ ਪਰਿਵਾਰਾਂ ਸਮੇਤ ਸ਼ਾਮਿਲ ਹੋ ਕਿ ਅਨੰਦ ਮਾਣਿਆ | ਇਸ ਮੌਕੇ ਐਸ.ਐਚ.ਓ. ਖੇਮਕਰਨ ਐਸ.ਆਈ. ਬਲਬੀਰ ਸਿੰਘ ਕਾਹਲੋਂ, ਸਾਬਕਾ ਪ੍ਰਧਾਨ ਪ੍ਰਮਜੀਤ ਸਿੰਘ ਸੰਧੂ, ਸਰਪੰਚ ਮੋਹਰ ਸਿੰਘ ਮੀਆਂਵਾਲਾ, ਸਰਪੰਚ ਹਰਪਾਲ ਸਿੰਘ ਮਾਛੀਕੇ, ਸਰਪੰਚ ਹਰਚਰਨ ਸਿੰਘ ਮੀਆਂਵਾਲਾ, ਸਾਬਕਾ ਪ੍ਰਧਾਨ ਆਲਮ ਵਿੱਜੇ ਸਿੰਘ ਪੱਤੂ, ਗਗਨਦੀਪ ਸਿੰਘ ਬਾਜਵਾ, ਮੋਨੂੰ ਬਾਜਵਾ ਕੈਨੇਡਾ, ਕਮਾਡੈਂਟ ਜਾਗੀਰ ਸਿੰਘ, ਫ਼ੌਜੀ ਪਵਨਦੀਪ ਸਿੰਘ, ਫ਼ੌਜੀ ਜਰਨੈਲ ਸਿੰਘ, ਜਰਮਲ ਸਿੰਘ ਪ੍ਰਧਾਨ, ਨੰਬਰਦਾਰ ਸੁੱਖਦੇਵ ਸਿੰਘ, ਬਲਜਿੰਦਰ ਸਿੰਘ ਵਲਟੋਹਾ, ਗ੍ਰੰਥੀ ਬਾਬਾ ਗੁਰਮੰਗਤ ਸਿੰਘ, ਮਲਕੀਤ ਸਿੰਘ ਲੱਧੜ, ਗੁਰਲਾਲ ਸਿੰਘ ਪੱਤੂ, ਵਿਕਰਮ ਸਿੰਘ ਵਲਟੋਹਾ, ਹਰਦਿਆਲ ਸਿੰਘ ਪੱਤੂ, ਨਿਰਮਲ ਸਿੰਘ ਬੱਲ ਐਮ. ਸੀ., ਜਥੇਦਾਰ ਰਵੇਲ ਸਿੰਘ ਭੂਰਾ, ਸੋਹਨ ਸਿੰਘ ਰੋੜਾ, ਸੁਖਬੀਰ ਸਿੰਘ ਖੇੜਾ, ਹਰਦਿੰਦਰ ਸਿੰਘ ਗਿੱਲ ਭੂਰਾ, ਕਾਬਲ ਸਿੰਘ ਸਰਪੰਚ ਮਹਿੰਦੀਪੁਰ ਤੋਂ ਇਲਾਵਾ ਅਨੇਕਾਂ ਪਿੰਡਾਂ ਦੇ ਮੁਹਤਬਰ ਸ਼ਾਮਿਲ ਸਨ |