17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 28-12-2025
ਪੱਟੀ, 27 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਪੰਜਾਬ ਵਲੋਂ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਗੁਰਦੁਆਰਾ ਬੀਬੀ ਰਜਨੀ ਜੀ ਪੱਟੀ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਅੰਮਿ੍ਤ ਵੇਲੇ ਸਾਹਿਬਜਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਡ ਕਰਵਾਏ ਗਏ, ਜਿਸ ਦੇ ਭੋਗ ਪੈਣ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਖੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ ਗਈ | ਜਿਸ ਵਿਚ ਵਧ ਚੜ੍ਹ ਕੇ ਨੌਜਵਾਨਾਂ ਨੇ ਸਮੂਲੀਅਤ ਕੀਤੀ ਅਤੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਸੰਸਥਾ ਦੇ ਮੁੱਖ ਪ੍ਰਬੰਧਕ ਮਲਕੀਅਤ ਸਿੰਘ ਬੱਬਲ ਨੇ ਦੱਸਿਆ ਕੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਮਾਨਵਤਾ ਦੇ ਭਲੇ ਦੀ ਸਿੱਖਿਆ ਦਿੱਤੀ ਹੈ ਅਤੇ ਚਾਰ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਕੇ ਸਭ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ | ਇਸ ਮੌਕੇ ਮੈਂਬਰ ਸੁਖਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਬਿਮਾਰੀਆਂ ਨੇ ਵੱਡੇ ਪੱਧਰ 'ਤੇ ਪੈਰ ਪਸਾਰ ਲਏ ਹਨ ਜਿਸ ਕਾਰਨ ਹਸਪਤਾਲਾਂ ਵਿਚ ਜਿੰਦਗੀ 'ਤੇ ਮੌਤ ਦੀ ਲੜਾਈ ਲੜ ਰਹੇ ਲੋਕਾਂ ਨੂੰ ਖੂਨ ਦੀ ਜਰੂਰਤ ਆਮ ਹੀ ਬਣੀ ਰਹਿੰਦੀ ਹੈ ਤੇ ਖੂਨ ਲੈਣ ਲਈ ਲੋਕਾਂ ਨੂੰ ਕਾਫੀ ਮੁਸ਼ਕਲ ਆਉਂਦੀ ਹੈ | ਇਸ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਜਿੱਥੇ ਹਰ ਰੋਜ ਹੀ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੀ ਹੈ, ਉੱਥੇ ਹੀ ਚਾਰ ਸਾਹਿਬਜਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਵੀ ਲਗਾਇਆ ਗਿਆ | ਜਿਸ ਵਿਚ ਇਲਾਕੇ ਦੇ ਨੌਜਵਾਨ ਵੀਰਾਂ ਅਤੇ ਭੈਣਾਂ ਵਲੋਂ ਉਤਸ਼ਾਹ ਨਾਲ 422 ਯੂਨਿਟ ਖ਼ੂਨਦਾਨ ਕੀਤਾ ਗਿਆ | ਅੱਜ ਦੇ ਸਮੇਂ ਵਿਚ ਬਿਮਾਰੀਆਂ ਤੇ ਨਸ਼ਿਆਂ ਕਾਰਨ ਬਹੁਤ ਘੱਟ ਇਨਸਾਨ ਹੀ ਹਨ, ਜੋ ਖ਼ੂਨਦਾਨ ਕਰਨ ਯੋਗ ਹਨ | ਇਸ ਮੌਕੇ ਸੁਸਾਇਟੀ ਮੈਂਬਰ ਜੱਸਾ ਸਿੰਘ ਨੇ ਕਿਹਾ ਕਿ ਇਸ ਸੰਸਥਾ ਵਲੋਂ ਕੀਤੇ ਉਪਰਾਲੇ ਸਦਕਾ ਇਲਾਕੇ ਦੇ ਨੌਜਵਾਨ ਚੰਗੇ ਪਾਸੇ ਵੱਲ ਜਾ ਰਹੇ ਹਨ | ਇਸ ਮੌਕੇ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਵਲੋਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਸ਼ੀਲਡਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮਾਝਾ ਜੋਨ ਦੇ ਇੰਚਾਰਜ ਪਿ੍ੰਸ ਧੁੰਨਾ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਪੱਟੀ ਦੇ ਸੇਵਾਦਾਰ ਗੁਰਮੀਤ ਸਿੰਘ ਹੈਪੀ, ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਤੋਂ ਇੰਦਰਪ੍ਰੀਤ ਸਿੰਘ ਧਾਮੀ, ਵਿਸ਼ਾਲ ਸੂਦ, ਬਾਬਾ ਦੀਪ ਸਿੰਘ ਕੀਰਤਨ ਦਰਬਾਰ ਸੁਸਾਇਟੀ ਪੱਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ, ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦੇ ਪ੍ਰਧਾਨ ਜਤਿਨ ਸ਼ਰਮਾ, ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦੇ ਮੈਂਬਰ ਭਾਈ ਜਗਜੀਤ ਸਿੰਘ ਅਹਿਮਦਪੁਰ, ਬੀਬੀ ਰਜਨੀ ਜੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਲੋਹਾਰੀਆ, ਐਂਟੀ ਡਰੱਗ ਸੁਸਾਇਟੀ ਦੇ ਆਗੂ ਸਤਨਾਮ ਸਿੰਘ ਮਨਾਵਾਂ, ਮਾਂ ਚਿੰਤਪੁਰਨੀ ਧਰਮਸ਼ਾਲਾ ਕਮੇਟੀ ਤੋਂ ਅਸ਼ੋਕ ਬਜਾਜ, ਚੰਦਨ ਭਾਰਦਵਾਜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਕੈਂਪ 'ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਵਾਲੇ ਇਲਾਕੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪਤਵੰਤਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਮਰ ਸਿੰਘ, ਸੁਖਬੀਰ ਸਿੰਘ, ਜੱਸਾ ਸਿੰਘ, ਪਲਵਿੰਦਰ ਸਿੰਘ ਪਿੰਦਰ, ਕੇਪੀ ਗਿੱਲ, ਗੁਰਦੇਵ ਸਿੰਘ ਖਾਲਸਾ, ਮਾਸਟਰ ਸਰਬਜੀਤ ਸਿੰਘ, ਲਖਵਿੰਦਰ ਸਿੰਘ ਲੱਕੀ, ਮਨਪ੍ਰੀਤ ਸਿੰਘ ਸਾਗਰ, ਸੁਖਪਾਲ ਸਿੰਘ ਅਲਗੋਂ, ਵਿਵੇਕ ਕੁਮਾਰ, ਸਾਹਿਬ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਰਾਜਬੀਰ ਸਿੰਘ, ਸੰਦੀਪ ਸਿੰਘ ਚੋਹਲਾ, ਨਿਸ਼ਾਨ ਦੀਪ ਸਿੰਘ, ਸ਼ਰਨ ਭਿੱਖੀਵਿੰਡ, ਗੁਰਵਿੰਦਰ ਸਿੰਘ ਮਾਸਟਰ, ਜੱਗਾ ਪੇਂਟਰ ਪੱਟੀ, ਚਰਨਜੀਤ ਟੋਨੀ ਖਾਲਸਾ, ਮਲਕੀਤ ਸਿੰਘ, ਭਗਵੰਤ ਸਿੰਘ, ਮਾਸਟਰ ਗੁਲਬਾਗ ਸਿੰਘ ਗੋਰਾ, ਮਲਕੀਤ ਸਿੰਘ, ਗੁਰਪ੍ਰਤਾਪ ਸਿੰਘ, ਸੰਦੀਪ ਸਿੰਘ ਸੰਨੀ, ਗਗਨ ਤਰਨਤਾਰਨ, ਜਗਰੂਪ ਸਿੰਘ, ਸੁਖਪਾਲ ਸਿੰਘ, ਗੋਲਡੀ, ਬੱਬਲੂ ਫੌਜੀ, ਰਾਜੂ, ਮਹਾਂਬੀਰ ਸਿੰਘ, ਸੰਦੀਪ ਸਿੰਘ, ਅੰਮਿ੍ਤ, ਅੰਮਿ੍ਤਪਾਲ ਸਿੰਘ, ਬੱਬਲੂ, ਰਵਨੀਤ ਸਿੰਘ, ਜਤਿੰਦਰ ਸਿੰਘ, ਜਸ਼ਨਦੀਪ ਸਿੰਘ, ਤਜਿੰਦਰ ਸਿੰਘ, ਸਮਰੱਥਬੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਮੋਤੀਰਾਮ ਮਹਿਰਾ ਸੇਵਾ ਸੁਸਾਇਟੀ ਵਲੋਂ ਦੁੱਧ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਪਿੰਡ ਝਬਾਲ ਖੁਰਦ ਵਿਖੇ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ <br/>
Ad Position 24