17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ਹੀਦ ਬਾਬਾ ਮੋਤੀਰਾਮ ਮਹਿਰਾ ਸੇਵਾ ਸੁਸਾਇਟੀ ਵਲੋਂ ਦੁੱਧ ਦਾ ਲੰਗਰ ਲਗਾਇਆ <br/>

Ad Position 21
No active advertisement
ਲਗਾਈ ਗਈ ਪ੍ਰਦਰਸ਼ਨੀ ਦਾ ਦਿ੍ਸ਼ | ਤਸਵੀਰ:ਮਨਜੀਤ ਸਿੰਘ <br/> 28-12-2025
ਤਰਨ ਤਾਰਨ, 27 ਦਸੰਬਰ (ਹਰਿੰਦਰ ਸਿੰਘ)- ਮਾਤਾ ਗੁਜਰ ਕੌਰ, ਚਾਰ ਸਾਹਿਬਜਾਦਿਆਂ ਅਤੇ ਸ਼ਹੀਦ ਸਿੰਘਾਂ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਸੇਵਾ ਸੁਸਾਇਟੀ ਤਰਨ ਤਾਰਨ ਵਲੋਂ ਸ੍ਰੀ ਗੁਰੂ ਅਰਜਨ ਦੇਵ ਸਰਾਂ ਤਰਨ ਤਾਰਨ ਦੇ ਬਾਹਰ ਦੁੱਧ ਦਾ ਲੰਗਰ ਲਗਾਇਆ ਗਿਆ ਅਤੇ ਸ਼ਰਧਾ ਭਾਵਨਾ ਨਾਲ ਸੰਗਤਾਂ ਨੂੰ ਦੁੱਧ ਦਾ ਲੰਗਰ ਛਕਾਇਆ ਗਿਆ | ਇਸ ਮੌਕੇ ਬਾਬਾ ਮੋਤੀ ਰਾਮ ਮਹਿਰਾ ਸੇਵਾ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਕੁੱਕੂ, ਸੁਖਵਿੰਦਰ ਸਿੰਘ ਬਿੱਕੋ, ਗੁਰਚਰਨ ਸਿੰਘ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਰਿੰਕਾ, ਤਜਿੰਦਰ ਸਿੰਘ ਸੋਨਾ, ਸਤਨਾਮ ਸਿੰਘ ਲਾਟੀ, ਸਤਨਾਮ ਸਿੰਘ, ਸੁਖਦੇਵ ਸਿੰਘ ਸੁੱਖਾ, ਸੁਖਵਿੰਦਰ ਸਿੰਘ ਬਿੱਲਾ, ਰਣਜੀਤ ਸਿੰਘ ਜੀਤਾ, ਲਵਪ੍ਰੀਤ ਸਿੰਘ ਰਾਜਾ, ਮਨਜਿੰਦਰ ਸਿੰਘ ਰਾਜੂ, ਹਰਜੀਤ ਸਿੰਘ ਹੀਰਾ ਤੋਂ ਇਲਾਵਾ ਹੋਰ ਪ੍ਰਬੰਧਕ ਵੀ ਮੌਜੂਦ ਸਨ | ਇਸ ਮੌਕੇ ਸ਼ਹੀਦਾਂ ਦੀ ਯਾਦ ਵਿਚ ਵੱਖ-ਵੱਖ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਅਤੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸੇਵਾਮੁਕਤ ਉਪ ਜ਼ਿਲ੍ਹਾ ਸਿੱਖਿਆ ਪਰਮਜੀਤ ਸਿੰਘ ਦਾ ਸਨਮਾਨ <br/> ਅਗਲੀ ਖ਼ਬਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ <br/>
Ad Position 24