ਤਰਨ ਤਾਰਨ, 28 ਦਸੰਬਰ (ਇਕਬਾਲ ਸਿੰਘ ਸੋਢੀ)-ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਤਨੇਜਾ ਦੇ ਤਨੇਜਾ ਓਵਰਸੀਜ਼ ਸ਼ੈਲਰ ਵਿਖੇ ਡਾ. ਰਾਜ ਕੁਮਾਰ ਵੇਰਕਾ ਸਾਬਕਾ ਮੰਤਰੀ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਤਰਨ ਤਾਰਨ ਦੀ ਰਾਜਸੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਡਾ. ਰਾਜ ਕੁਮਾਰ ਵੇਰਕਾ ਅਤੇ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਮਨਰੇਗਾ ਦੀ ਸਕੀਮ ਖਤਮ ਕਰ ਦਿੱਤੀ ਹੈ ਅਤੇ ਨਵਾਂ ਕਾਨੂੰਨ ਜੀ ਰਾਮ ਜੀ ਬਿੱਲ ਪਾਸ ਕੀਤਾ ਗਿਆ ਹੈ, ਜਿਸ ਨਾਲ ਪੇਂਡੂ ਗਰੀਬਾਂ ਦਾ ਰੁਜ਼ਗਾਰ ਖੋਹਿਆ ਗਿਆ ਹੈ | ਨਵੇਂ ਕਾਨੂੰਨ ਵਿਚ 60 ਫ਼ੀਸਦੀ ਹਿੱਸਾ ਕੇਂਦਰ ਸਰਕਾਰ ਅਤੇ 40 ਫ਼ੀਸਦੀ ਹਿੱਸਾ ਪੰਜਾਬ ਸਰਕਾਰ ਪਾਵੇਗੀ | ਪੰਜਾਬ ਦੀ ਮਾੜੀ ਆਰਥਿਕ ਹਾਲਤ ਕਾਰਨ 40 ਫ਼ੀਸਦੀ ਹਿੱਸਾ ਪਾਉਣਾ ਔਖਾ ਹੋਵੇਗਾ, ਜਿਸ ਕਾਰਨ ਨਵੀਂ ਸਕੀਮ ਅਧੀਨ ਪਿੰਡਾਂ ਦੇ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲਣਾ ਬੰਦ ਹੋ ਜਾਵੇਗਾ ਅਤੇ ਪਿੰਡਾਂ ਵਿਚ ਵਿਕਾਸ ਰੁਕ ਜਾਵੇਗਾ | ਇਸ ਮੌਕੇ ਅਵਤਾਰ ਸਿੰਘ ਤਨੇਜਾ ਵਲੋਂ ਡਾ. ਰਾਜ ਕੁਮਾਰ ਵੇਰਕਾ ਅਤੇ ਹਰਮਿੰਦਰ ਸਿੰਘ ਗਿੱਲ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ, ਦਲਬੀਰ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸਿੱਧੂ, ਹੀਰਾ ਸਿੰਘ, ਸੁਖਵਿੰਦਰ ਸਿੰਘ, ਸੱਗੂ ਪੱਟੀ, ਜੋਗਾ ਸਿੰਘ, ਗੁਰਵੇਲ ਸਿੰਘ ਲਾਹੌਰੀਆ, ਸੁਰਜੀਤ ਸਿੰਘ ਪੱਟੀ, ਬਰਕਤ ਸਿੰਘ ਵੋਹਰਾ ਅਤੇ ਜੈਦੀਪ ਸਿੰਘ ਤਨੇਜਾ, ਪ੍ਰਭ ਸਰਪੰਚ ਕਿਰਤੋਵਾਲ ਆਦਿ ਹਾਜ਼ਰ ਸਨ |
2027 'ਚ ਬਣੇਗੀ ਕਾਂਗਰਸ ਦੀ ਸਰਕਾਰ-ਵੇਰਕਾ, ਗਿੱਲ, ਤਨੇਜਾ <br/>
ਅਜੀਤ ਡੈਸਕ
29-12-2025