ਤਰਨ ਤਾਰਨ, 28 ਦਸੰਬਰ (ਪਰਮਜੀਤ ਜੋਸ਼ੀ)-ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ 'ਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ | ਇਸ ਸੰਬੰਧੀ ਤਿੰਨ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਮਨਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਨੂੰ ਜੇਲ੍ਹ ਦੀ ਤਲਾਸ਼ੀ ਦੌਰਾਨ ਲਾਵਾਰਿਸ ਹਾਲਤ 'ਚ 4 ਕੀਪੈਡ ਫੋਨ ਨੋਕੀਆ, 1 ਟੱਚ ਫੋਨ ਵੀਵੋ, 1 ਕੀਪੈਡ ਫੋਨ ਲਾਵਾ, 1 ਸਿੰਮ ਵੀ.ਆਈ, 1 ਕੀਪੈਡ ਫੋਨ ਗਰੈਬੋ, 1 ਹੈੱਡਫੋਨ ਬਰਾਮਦ ਹੋਇਆ | ਇਸ ਸੰਬੰਧੀ ਏ.ਐਸ.ਆਈ. ਬਲਜਿੰਦਰ ਸਿੰਘ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸੇ ਤਰ੍ਹਾਂ ਜਸਵੰਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਨੇ ਮਿਤੀ 24 ਦਸੰਬਰ ਨੂੰ ਜੇਲ੍ਹ ਦੀ ਅਚਨਚੇਤ ਚੈਕਿੰਗ ਕੀਤੀ ਤਾਂ ਜੇਲ੍ਹ ਵਿਚ ਬੰਦ ਹਵਾਲਾਤੀ ਰੇਸ਼ਮ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਕੱਦਗਿੱਲ, ਅੰਮਿ੍ਤਪਾਲ ਸਿੰਘ ਉਰਫ਼ ਕਾਕਾ ਪੁੱਤਰ ਦਵਿੰਦਰ ਸਿੰਘ ਵਾਸੀ ਅੰਨਗੜ੍ਹ ਅਤੇ ਦਿਲਬਾਗ ਸਿੰਘ ਉਰਫ਼ ਬਾਗਾ ਪੁੱਤਰ ਜਗੀਰ ਸਿੰਘ ਵਾਸੀ ਸਾਧਪੁਰ ਪਾਸੋਂ ਇਕ ਟੱਚ ਫੋਨ ਓਪੋ ਬਿਨਾਂ ਸਿੰਮ, ਇਕ ਟੱਚ ਫੋਨ ਵੀਵੋ ਸਮੇਤ ਸਿੰਮ, ਇਥ ਟੱਚ ਫੋਨ ਮੈਟਰੋਲਾ ਬਿਨਾਂ ਸਿਮ, ਇਕ ਕੀਪੈਡ ਫੋਨ ਨੋਕੀਆ, ਇਕ ਕੀ ਪੈਡ ਫੋਨ ਨੋਕੀਆ ਅਤੇ ਤਿੰਨ ਮੋਬਾਈਲ ਚਾਰਜਰ ਬਰਾਮਦ ਹੋਏ | ਇਸ ਸਬੰਧੀ ਕਾਰਵਾਈ ਕਰਦਿਆਂ ਏ.ਐਸ.ਆਈ. ਬਲਜਿੰਦਰ ਸਿੰਘ ਉਕਤ ਹਵਾਲਾਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |