ਤਰਨ ਤਾਰਨ, 28 ਦਸੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦੇ ਮੁਹੱਲਾ ਜਸਵੰਤ ਸਿੰਘ ਵਿਖੇ ਇਕ ਔਰਤ ਵਲੋਂ ਇਕ ਵਿਅਕਤੀ ਨੂੰ ਘਰ ਬੁਲਾ ਕੇ ਆਪਣੇ ਹੋਰਨਾਂ ਸਾਥੀਆਂ ਦੀ ਮਦਦ ਨਾਲ ਉਸ ਦੇ ਕੱਪੜੇ ਉਤਾਰ ਕੇ ਉਸ ਦੀਆਂ ਤਸਵੀਰਾਂ ਖਿੱਚਣ ਅਤੇ ਵੀਡੀਓ ਬਣਾਉਣ ਤੋਂ ਬਾਅਦ ਉਸ ਨੂੰ ਬਲੈਕਮੇਲ ਕਰਕੇ ਪੈਸੇ ਹੜੱਪਣ 'ਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵਲੋਂ ਦੋ ਔਰਤਾਂ ਸਮੇਤ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਮਾਮਲੇ 'ਚ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਵੀ ਕਰ ਲਿਆ ਹੈ | ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਜਸਪਾਲ ਸਿੰਘ ਉਰਫ਼ ਜੱਜ ਪੁੱਤਰ ਨਿਰਵੈਲ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ ਨੇ ਦੱਸਿਆ ਕਿ ਉਸ ਦੇ ਦੋਸਤ ਸੁਖਮਨਦੀਪ ਸਿੰਘ ਵਾਸੀ ਬਾਠ ਰੋਡ ਤਰਨ ਤਾਰਨ ਨੇ ਮੇਰੇ ਨਾਲ ਰਾਜਵਿੰਦਰ ਕੌਰ ਉਰਫ ਰੱਜੀ ਪਤਨੀ ਗੁਰਮੇਜ ਸਿੰਘ ਵਾਸੀ ਗੁਰੂ ਅਰਜਨ ਦੇਵ ਕਾਲੋਨੀ ਮੁਹੱਲਾ ਜਸਵੰਤ ਸਿੰਘ ਤਰਨ ਤਾਰਨ ਨਾਲ ਸੰਪਰਕ ਕਰਵਾਇਆ ਅਤੇ ਫਿਰ ਮੈਂ ਰਾਜਵਿੰਦਰ ਕੌਰ ਉਰਫ ਰੱਜੀ ਨਾਲ ਉਸ ਦੇ ਮੋਬਾਈਲ 'ਤੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ | ਇਸ ਤੋਂ ਬਾਅਦ ਮੈਨੂੰ ਰਾਜਵਿੰਦਰ ਕੌਰ ਨੇ ਮਿਲਣ ਲਈ ਆਪਣੇ ਘਰ ਬੁਲਾਇਆ, ਜਿਸ 'ਤੇ ਮੈਂ ਉਸ ਦੇ ਕਹਿਣ 'ਤੇ ਮਿਤੀ 25 ਦਸੰਬਰ 2025 ਸ਼ਾਮ 7 ਵਜੇ ਉਸ ਦੇ ਘਰ ਗੁਰੂ ਅਰਜਨ ਦੇਵ ਕਾਲੋਨੀ ਮੁਹੱਲਾ ਜਸਵੰਤ ਸਿੰਘ ਤਰਨ ਤਾਰਨ ਗਿਆ, ਜਿੱਥੇ ਉਸ ਦੇ ਘਰ ਵਿਚ ਪਹਿਲਾਂ ਹੀ ਇਕ ਹੋਰ ਔਰਤ ਮੌਜੂਦ ਸੀ | ਫਿਰ ਇਨ੍ਹਾਂ ਨੇ ਮੈਨੂੰ ਇਕ ਕਮਰੇ ਵਿਚ ਬਿਠਾ ਕੇ ਪਾਣੀ ਪਿਲਾਇਆ ਅਤੇ ਕਰੀਬ 5 ਮਿੰਟ ਬਾਅਦ ਘਰ ਵਿਚ 6 ਨੌਜਵਾਨ ਵਿਅਕਤੀ ਆਏ ਅਤੇ ਉਨ੍ਹਾਂ ਵਿਚੋਂ ਇਕ ਨੌਜਵਾਨ ਨੇ ਆਉਂਦੇ ਸਾਰ ਹੀ ਮੇਰੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਨ੍ਹਾਂ ਸਾਰਿਆਂ ਨੇ ਰਲ ਕੇ ਮੈਨੂੰ ਇਕ ਕਮਰੇ ਵਿਚ ਬੰਦੀ ਬਣਾ ਲਿਆ ਅਤੇ ਮੇਰੇ ਕੱਪੜੇ ਉਤਾਰ ਕੇ ਮੇਰੀਆਂ ਫੋਟੋ ਖਿੱਚੀਆਂ ਤੇ ਫਿਰ ਵੀਡੀਓ ਵੀ ਬਣਾਈ | ਉਕਤ ਸਾਰਿਆਂ ਨੇ ਉਸ ਦੇ ਲੋਅਰ ਦੀ ਜੇਬ ਵਿਚੋਂ 75,000 ਰੁਪਏ ਕੱਢ ਲਏ, ਜੋ ਮੈਂ ਆਪਣੇ ਆੜ੍ਹਤੀਏ ਤੋਂ ਗੱਡੀ ਠੀਕ ਕਰਵਾਉਣ ਲਈ ਲਏ ਸਨ | ਸ਼ਿਕਾਇਤਕਰਤਾ ਅਨੁਸਾਰ ਇਨ੍ਹਾਂ ਸਾਰਿਆਂ ਨੇ ਮੇਰੇ ਕੋਲੋਂ ਹੋਰ ਇਕ ਲੱਖ ਰੁਪਏ ਦੀ ਮੰਗ ਕੀਤੀ ਅਤੇ ਧਮਕੀ ਦਿੱਤੀ ਅਤੇ ਕਿਹਾ ਕਿ ਜੇਕਰ ਸਾਰੇ ਪੈਸੇ ਨਾ ਦਿੱਤੇ ਤਾਂ ਤੇਰੇ 'ਤੇ ਜਬਰ ਜਨਾਹ ਦਾ ਇਲਜ਼ਾਮ ਲਗਾ ਕੇ ਕਾਰਵਾਈ ਕਰਵਾਵਾਂਗੇ ਅਤੇ ਮੈਨੂੰ ਇਹ ਵੀ ਧਮਕੀ ਦਿੱਤੀ ਕਿ ਸ਼ੋਸਲ ਮੀਡੀਆ 'ਤੇ ਤੇਰੀਆਂ ਫੋਟੋਆ ਤੇ ਵੀਡੀਓ ਵਾਇਰਲ ਕਰ ਦੇਵਾਂਗੇ | ਫਿਰ ਮੈਂ ਇਨ੍ਹਾਂ ਤੋਂ ਆਪਣਾ ਖਹਿੜਾ ਛੁਡਾਉਣ ਲਈ ਆਪਣੇ ਭਰਾ ਗੁਰਪ੍ਰੀਤ ਸਿੰਘ ਕੋਲੋਂ 10,000 ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਫ਼ੌਜੀ ਢਾਬੇ 'ਤੇ ਤੇਰੇ ਕੋਲੋਂ ਮੇਰੀ ਗੱਲ ਕਰਵਾ ਕੇ ਕੋਈ ਪੈਸੇ ਲੈ ਜਾਵੇਗਾ ਤਾਂ ਇਨ੍ਹਾਂ ਵਿਚੋਂ 2 ਨੌਜਵਾਨ ਜਾ ਕੇ ਫੌਜੀ ਢਾਬੇ 'ਤੇ ਮੇਰੇ ਭਰਾ ਗੁਰਪ੍ਰੀਤ ਸਿੰਘ ਕੋਲੋਂ 10,000 ਰੁਪਏ ਲੈ ਆਏ ਅਤੇ ਫਿਰ ਇਹ ਸਾਰੇ ਜਾਣੇ ਰਲ ਕੇ ਮੈਨੂੰ ਧਮਕੀਆਂ ਦੇਣ ਲੱਗੇ ਕਿ ਜੇਕਰ ਤੂੰ ਹੋਰ 40,000 ਰੁਪਏ ਲਿਆ ਕੇ ਦੇਵੇਂਗਾ ਤਾਂ ਤੈਨੂੰ ਅਸੀਂ ਇੱਥੋਂ ਜਾਣ ਦੇਵਾਂਗੇ, ਨਹੀਂ ਤਾਂ ਤੇਰੀਆਂ ਫੋਟੋਆਂ ਅਤੇ ਵੀਡੀਓ ਸ਼ੋਸਲ ਮੀਡੀਆ 'ਤੇ ਵਾਇਰਲ ਕਰ ਦੇਵਾਂਗੇ | ਮੈਨੂੰ ਇਨ੍ਹਾਂ ਸਾਰਿਆਂ ਨੇ ਰਲ ਕੇ ਧਮਕੀ ਦਿੱਤੀ ਅਤੇ ਅਣਪਛਾਤੇ ਨੌਜਵਾਨਾਂ ਵਿਚੋਂ ਇਕ ਨੌਜਵਾਨ ਨੇ ਮੇਰੇ ਮੱਥੇ ਉੱਪਰ ਪਿਸਤੌਲ ਤਾਣ ਕੇ ਕਿਹਾ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਜਾਂ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਤੈਨੂੰ ਜਾਨ ਤੋਂ ਮਾਰ ਦੇਵਾਂਗੇ | ਮੈਂ ਇਨ੍ਹਾਂ ਦੀ ਚੁੰਗਲ 'ਚੋਂ ਕਿਸੇ ਤਰ੍ਹਾਂ ਬਚ ਨਿਕਲਿਆ | ਰਾਜਵਿੰਦਰ ਕੌਰ ਉਰਫ ਰੱਜੀ ਅਤੇ ਇਸ ਦੇ ਨਾਲ ਇਕ ਔਰਤ ਅਤੇ 6 ਅਣਪਛਾਤੇ ਨੌਜਵਾਨ ਸਨ, ਜਿਨ੍ਹਾਂ ਨੂੰ ਬਾਅਦ ਵਿਚ ਪਛਾਣ ਲਿਆ ਹੈ | ਉਪਰੋਕਤ ਔਰਤਾਂ ਅਤੇ ਨੌਜਵਾਨ ਜਿਨ੍ਹਾਂ ਨੇ ਰਲ ਕੇ ਗਰੋਹ ਬਣਾਇਆ ਹੋਇਆ ਹੈ, ਜੋ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਿ'ਚ ਫਸਾ ਕੇ ਘਰ ਵਿਚ ਬੰਦੀ ਬਣਾ ਕੇ ਉਨ੍ਹਾਂ ਤੇ ਜਬਰੀ ਜਬਰ ਜਨਾਹ ਦਾ ਇਲਜ਼ਾਮ ਲਗਾ ਕੇ ਮੋਟੀ ਰਕਮ ਵਸੂਲ ਕਰਦੇ ਹਨ | ਇਸ ਸੰਬੰਧੀ ਏ.ਐਸ.ਆਈ. ਗੁਰਪ੍ਰੀਤ ਸਿੰਘ ਨੇ ਮਾਮਲੇ ਦੀ ਜਾਂਚ ਕਰਕੇ ਰਾਜਵਿੰਦਰ ਕੌਰ ਉਰਫ਼ ਰੱਜੀ ਪਤਨੀ ਗੁਰਮੇਜ ਸਿੰਘ ਵਾਸੀ ਗੁਰੂ ਅਰਜਨ ਦੇਵ ਕਾਲੋਨੀ ਮੁਹੱਲਾ ਜਸਵੰਤ ਸਿੰਘ ਤਰਨ ਤਾਰਨ, ਗੁਰਮੀਤ ਕੌਰ ਪਤਨੀ ਮਨਵੀਰ ਸਿੰਘ ਵਾਸੀ ਮੁਹੱਲਾ ਨਾਨਕਸਰ, ਮਨਵੀਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਮੁਹੱਲਾ ਨਾਨਕਸਰ ਤਰਨ ਤਾਰਨ, ਅਰੁੁਣ ਸਿੰਘ ਉਰਫ਼ ਗੋਰੀ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਮਲਾਇਆ ਵਾਲੀ ਮੁਹੱਲਾ ਜਸਵੰਤ ਸਿੰਘ ਤਰਨ ਤਾਰਨ, ਅੰਗਰੇਜ ਸਿੰਘ ਉਰਫ਼ ਅੰਸ਼ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਮਲਾਇਆਂ ਵਾਲੀ ਮੁਹੱਲਾ ਜਸਵੰਤ ਸਿੰਘ, ਲਵਪ੍ਰੀਤ ਸਿੰਘ ਉਰਫ਼ ਲੱਭੂ ਠੱਠੀ ਮੁਹੱਲਾ ਨੇੜ੍ਹੇ ਮੁਹੱਲਾ ਜਸਵੰਤ ਸਿੰਘ ਤਰਨ ਤਾਰਨ, ਸੋਨੂੰ ਵਾਸੀ ਮੁਹੱਲਾ ਜਸਵੰਤ ਸਿੰਘ ਅਤੇ ਇਕ ਹੋਰ ਅਣਪਛਾਤੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਉਕਤ ਵਿਅਕਤੀਆਂ ਵਿਚੋਂ ਮਨਵੀਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਮੁਹੱਲਾ ਨਾਨਕਸਰ ਤਰਨ ਤਾਰਨ ਨੂੰ ਗਿ੍ਫ਼ਤਾਰ ਕਰਕੇ ਬਾਕੀਆਂ ਦੀ