27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਹੈਰੋਇਨ, ਨਾਜਾਇਜ਼ ਸ਼ਰਾਬ, ਲਾਹਣ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਗਿ੍ਫ਼ਤਾਰ - ਐਸ.ਐਸ.ਪੀ. ਲਾਂਬਾ <br/>

Ad Position 21
No active advertisement
ਅਜੀਤ ਡੈਸਕ 29-12-2025

ਤਰਨ ਤਾਰਨ, 28 ਦਸੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਵਲੋਂ ਹੈਰੋਇਨ, ਨਾਜਾਇਜ਼ ਸ਼ਰਾਬ, ਲਾਹਣ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾਂ ਦੇ ਏ.ਐਸ.ਆਈ. ਰਾਜਪਾਲ ਸਿੰਘ ਨੇ ਮੁਖ਼ਬਰ ਦੀ ਇਤਲਾਹ 'ਤੇ ਕੁਲਦੀਪ ਸਿੰਘ ਉਰਫ਼ ਕੀਪਾ ਪੁੱਤਰ ਗੁਰਚਰਨ ਸਿੰਘ ਵਾਸੀ ਨੌਸ਼ਹਿਰਾ ਢਾਲਾ ਨੂੰ 44000 ਮਿ.ਲੀ. ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸੇ ਤਰ੍ਹਾਂ ਥਾਣਾ ਸਰਾਏ ਅਮਾਨਤ ਖਾਂ ਦੇ ਏ.ਐਸ.ਆਈ. ਨਿਰਮਲ ਸਿੰਘ ਨੇ ਰੱਖ ਭੂਸੇ ਵਿਖੇ ਨਾਕਾਬੰਦੀ ਦੌਰਾਨ ਜੋਰਾ ਸਿੰਘ ਪੁੱਤਰ ਚਰਨ ਸਿੰਘ ਵਾਸੀ ਹਵੇਲੀਆਂ ਹਾਲ ਵਾਸੀ ਫਤਹਾਪੁਰ ਅੰਮਿ੍ਤਸਰ ਨੂੰ 93 ਗ੍ਰਾਮ 12 ਮਿ.ਲੀ. ਗ੍ਰਾਮ ਹੈਰੋਇਨ ਅਤੇ ਇਕ ਕਾਰ ਹੀਰੋ ਹਾਂਡਾ ਅਮੇਜ ਰੰਗ ਚਿੱਟਾ ਨੰਬਰੀ ਪੀ.ਬੀ. 11 ਬੀ.ਕਿਊ. 2959 ਸਮੇਤ ਗਿ੍ਫਤਾਰ ਕੀਤਾ ਹੈ | ਇਸੇ ਤਰ੍ਹਾਂ ਥਾਣਾ ਗੋਇੰਦਵਾਲ ਸਾਹਿਬ ਦੇ ਸਬ ਇੰਸਪੈਕਟਰ ਰਾਜ ਕੁਮਾਰ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸੰਬੰਧ ਵਿਚ ਫਤਿਆਬਾਦ, ਜਾਮਾਰਾਏ, ਚੰਬਾ ਖੁਰਦ ਤੋਂ ਹੁੰਦੇ ਹੋਏ ਪਿੰਡ ਫੈਲੋਕੇ ਨੂੰ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਚਮਕੌਰ ਸਿੰਘ ਉਰਫ ਸੰਨੀ ਪੁੱਤਰ ਨਰਿੰਦਰ ਸਿੰਘ ਵਾਸੀ ਫੈਲੋਕੇ, ਜਿਸ ਦਾ ਡਾਕਖਾਨੇ ਕੋਲ ਘਰ ਹੈ, ਜੋ ਕਿਸੇ ਹੋਰ ਮੁਕੱਦਮੇ ਵਿਚ ਜੇਲ੍ਹ ਵਿਚ ਬੰਦ ਹੈ ਅਤੇ ਉਹ ਜੇਲ੍ਹ ਵਿਚੋਂ ਹੀ ਆਪਣੇ ਮੋਬਾਈਲ ਫੋਨ ਰਾਹੀਂ ਸਮਗਲਰਾਂ ਅਤੇ ਤਸਕਰਾਂ ਨਾਲ ਗੱਲਬਾਤ ਕਰਕੇ ਆਪਣੇ ਬੰਦ ਪਏ ਘਰ ਨਸ਼ੀਲੇ ਪਦਾਰਥ ਹੈਰੋਇਨ ਰੱਖਵਾ ਲੈਂਦਾ ਹੈ, ਜਿਸ 'ਤੇ ਚਮਕੌਰ ਸਿੰਘ ਉਰਫ ਸੰਨੀ ਪੁੱਤਰ ਨਰਿੰਦਰ ਸਿੰਘ ਵਾਸੀ ਫੈਲੋਕੇ ਦੇ ਘਰ ਛਾਪਾ ਮਾਰ ਕੇ ਉਸ ਨੂੰ 919 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸੇ ਤਰ੍ਹਾਂ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ. ਜਤਿੰਦਰ ਸਿੰਘ ਗਸ਼ਤ ਦੌਰਾਨ ਦੋ ਨੌਜਵਾਨਾਂ ਰਾਜਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਛੀਨਾ ਬਿਧੀ ਚੰਦ ਅਤੇ ਦੌਲਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਾੜੀ ਉਦੋਕੇ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ ਇਕ ਲਾਈਟਰ, ਇਕ 10 ਰੁਪਏ ਦਾ ਨੋਟ, ਜਿਸ ਨੂੰ ਰੋਲ ਕੀਤਾ ਹੋਇਆ, ਇਕ ਸਿਲਵਰ ਪੰਨੀ ਹੈਰੋਇਨ ਨਾਲ ਲਿੱਬੜੀ ਸਮੇਤ ਬਰਾਮਦ ਕੀਤਾ ਹੈ | ਥਾਣਾ ਹਰੀਕੇ ਦੇ ਐਸ.ਐਚ.ਓ. ਬਲਰਾਜ ਸਿੰਘ ਪੁਲਿਸ ਪਾਰਟੀ ਸਮੇਤ ਸਰਵਿਸ ਰੋਡ ਨਜ਼ਦੀਕ ਬੂਹ ਕੋਲ ਮੌਜੂਦ ਸਨ ਤਾਂ ਇਕ ਮੋਨਾ ਨੌਜਵਾਨ ਬੈਠ ਕੇ ਸਿਲਵਰ ਪੇਪਰ ਥੱਲੇ ਲਾਈਟਰ ਬਾਲ ਕੇ ਪਾਈਪ ਨਾਲ ਹੈਰੋਇਨ ਪੀ ਰਿਹਾ ਸੀ, ਜਿਸ ਪਾਸੋਂ ਸਿਲਵਰ ਪੇਪਰ ਦੀ ਬਣਾਈ ਪੰਨੀ, ਲਾਈਟਰ ਅਤੇ 10 ਰੁਪਏ ਦੇ ਨੋਟ ਦੀ ਬਣਾਈ ਪਾਈਪ ਬਰਾਮਦ ਹੋਈ | ਫੜੇ ਗਏ ਨੌਜਵਾਨ ਦੀ ਪਛਾਣ ਮਾਨ ਸਿੰਘ ਉਰਫ਼ ਰਾਜਾ ਪੁੱਤਰ ਪ੍ਰਤਾਪ ਸਿੰਘ ਵਾਸੀ ਹਰੀਕੇ ਵਜੋਂ ਹੋਈ | ਇਸੇ ਤਰ੍ਹਾਂ ਥਾਣਾ ਕੱਚਾ ਪੱਕਾ ਦੇ ਏ.ਐਸ.ਆਈ. ਗੁਰਮੀਤ ਸਿੰਘ ਨੇ ਮੁਖਤਬਰ ਦੀ ਇਤਲਾਹ 'ਤੇ ਹਰਦਿਆਲ ਸਿੰਘ ਪੁੱਤਰ ਸੂਰਤਾ ਸਿੰਘ ਵਾਸੀ ਲਖਣਾ ਦੇ ਘਰ ਛਾਪਾ ਮਾਰ ਕੇ ਉਸ ਦੇ ਘਰੋਂ 20 ਕਿੱਲੋ ਲਾਹਣ ਬਰਾਮਦ ਕੀਤੀ ਹੈ | ਹਰਦਿਆਲ ਸਿੰਘ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ | ਇਸੇ ਤਰ੍ਹਾਂ ਥਾਣਾ ਸਦਰ ਪੱਟੀ ਦੇ ਏ.ਐਸ.ਆਈ. ਚਰਨਜੀਤ ਸਿੰਘ ਨੇ ਪਿੰਡ ਭੱਗੂਪੁਰ ਵਿਖੇ ਨਾਕੇ ਦੌਰਾਨ ਪ੍ਰਭਦੀਪ ਸਿੰਘ ਉਰਫ਼ ਪ੍ਰਭ ਪੁੱਤਰ ਸੁਖਮਿੰਦਰ ਸਿੰਘ ਵਾਸੀ ਨਵਾਂ ਪਿੰਡ ਡਾਲੇਕੇ ਨੂੰ ਕਾਬੂ ਕਰਕੇ ਉਸ ਕੋਲੋਂ 9 ਗ੍ਰਾਮ ਹੈਰੋਇਨ ਅਤੇ 1100 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਸਿਟੀ ਪੱਟੀ ਦੇ ਐਸ.ਆਈ. ਰਵੀ ਸ਼ੰਕਰ ਨੇ ਨੇੜ੍ਹੇ ਪੀਰ ਦਰਗਾਹ ਬਾਬਾ ਜੋਤੀ ਸ਼ਾਹ ਪੱਟੀ ਤੋਂ ਹਰਪ੍ਰੀਤ ਸਿੰਘ ਉਰਫ਼ ਜੁੱਗੀ ਪੁੱਤਰ ਗੋਕਲ ਚੰਦ ਵਾਰਡ ਨੰਬਰ 8 ਪੱਟੀ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਭਵਨ ਵਿਖੇ ਕਾਂਗਰਸ ਦਾ ਸਥਾਪਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਬਲੈਕਮੇਲ ਕਰ ਕੇ ਪੈਸੇ ਲੈਣ ਵਾਲੀਆਂ ਦੋ ਔਰਤਾਂ ਸਮੇਤ 8 ਖ਼ਿਲਾਫ਼ ਮਾਮਲਾ ਦਰਜ <br/>
Ad Position 24