ਤਰਨ ਤਾਰਨ, 28 ਦਸੰਬਰ (ਹਰਿੰਦਰ ਸਿੰਘ)-ਕਾਂਗਰਸ ਭਵਨ ਤਰਨ ਤਾਰਨ ਵਿਖੇ ਭਾਰਤੀ ਰਾਸ਼ਟਰੀ ਕਾਂਗਰਸ ਦਾ 140ਵਾਂ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ਼ਹਿਰੀ ਪ੍ਰਧਾਨ ਕਾਂਗਰਸ ਪਾਰਟੀ ਲਖਵਿੰਦਰ ਸਿੰਘ ਪਾਗਲ ਦੀ ਮੌਜੂਦਗੀ 'ਚ ਸਮਾਗਮ ਕਰਵਾਇਆ ਗਿਆ | ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੇ ਵਿਦੇਸ਼ ਦੌਰੇ 'ਤੇ ਹੋਣ ਕਰਕੇ ਸਮਾਗਮ ਦੀ ਮੁੱਖ ਭੂਮਿਕਾ ਸਿਟੀ ਪ੍ਰਧਾਨ ਲਖਵਿੰਦਰ ਸਿੰਘ ਪਾਗਲ ਵਲੋਂ ਬਖੂਬੀ ਨਿਭਾਈ ਗਈ ਅਤੇ ਸਾਰੇ ਸਾਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਡਿੰਪੀ ਮਹੰਤ, ਰਾਜਿੰਦਰ ਭੰਡਾਰੀ, ਰਿੰਕੂ ਐਮ.ਸੀ., ਗਗਨ, ਜਸਪਾਲ ਸਿੰਘ, ਬੀਰਾ ਮਲਹੋਤਰਾ, ਅਮਨ ਮੁਰਾਦਪੁਰਾ, ਜਸਪਾਲ ਸਿੰਘ ਪਾਲਾ, ਸੁੱਖਦੇਵ ਸਿੰਘ, ਤਰਸੇਮ ਲਾਲ, ਬਸੰਤ ਲਾਲ , ਸੁਖਜੀਤ ਸਿੰਘ, ਨਿਸ਼ਾਨ ਸਿੰਘ, ਅੰਗਰੇਜ ਸਿੰਘ, ਬੌਬੀ ਸਰਪੰਚ ਪਰਦੀਪ ਕੁਮਾਰ, ਪ੍ਰਗਟ ਸਿੰਘ ਸਮੇਤ ਹੋਰ ਕਈ ਕਾਂਗਰਸੀ ਸਾਥੀ ਹਾਜ਼ਰ ਸਨ |
ਕਾਂਗਰਸ ਭਵਨ ਵਿਖੇ ਕਾਂਗਰਸ ਦਾ ਸਥਾਪਨਾ ਦਿਵਸ ਮਨਾਇਆ <br/>
ਅਜੀਤ ਡੈਸਕ
29-12-2025