27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਫੇਸਬੁੁੱਕ 'ਤੇ ਮੱਝਾਂ ਵੇਚਣ ਦੇ ਨਾਂਅ 'ਤੇ ਮਾਰੀ ਕਰੀਬ 2 ਲੱਖ ਦੀ ਠੱਗੀ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 29-12-2025
ਤਰਨ ਤਾਰਨ, 28 ਦਸੰਬਰ (ਹਰਿੰਦਰ ਸਿੰਘ)- ਫੇਸਬੁੱਕ 'ਤੇ ਮੱਝਾਂ ਵੇਚਣ ਦੇ ਨਾਂਅ 'ਤੇ ਪੈਸੇ ਮੰਗਵਾ ਕੇ ਬਾਅਦ 'ਚ ਖ਼ਰੀਦਦਾਰ ਨੂੰ ਮੱਝਾਂ ਨਾ ਭੇਜਣ ਦੇ ਦੋਸ਼ ਹੇਠ ਸਾਈਬਰ ਕਰਾਈਮ ਤਰਨ ਤਾਰਨ ਵਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਬਲਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮੱਜੂਪੁਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਫੇਸਬੁੱਕ 'ਤੇ ਇਕ ਇਸ਼ਤਿਹਾਰ ਦੇਖਿਆ, ਜਿਸ ਵਿਚ ਮੱਝਾਂ 16 ਕਿੱਲੋ ਦੁੱਧ, ਜਿਸ ਦਾ ਮੁੱਲ 80 ਹਜ਼ਾਰ ਰੁਪਏ ਕਿਹਾ ਗਿਆ | ਮੈਂ ਇਸ਼ਤਿਹਾਰਕਰਤਾ ਨਾਲ ਸੰਪਰਕ ਕਰਕੇ ਮਿਤੀ 13 ਸਤੰਬਰ 2025 ਨੂੰ 8000 ਰੁਪਏ ਭੇਜ ਦਿੱਤੇ | ਉਸ ਤੋਂ ਬਾਅਦ ਮੇਰੇ ਵਲੋਂ ਵੱਖ-ਵੱਖ ਤਰੀਕਾਂ ਨੂੰ ਕਰੀਬ 2 ਲੱਖ 38 ਹਾਜ਼ਰ 846 ਰੁਪਏ ਗੂਗਲ ਪੇਅ ਕੀਤੇ ਹਨ | ਉਸ ਨੇ ਦੱਸਿਆ ਕਿ ਉਕਤ ਅਣਪਛਾਤੇ ਵਿਅਕਤੀ ਵਲੋਂ ਨਾ ਤਾਂ ਮੈਨੂੰ ਮੱਝਾਂ ਭੇਜੀਆਂ ਗਈਆਂ ਹਨ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ ਹਨ ਤੇ ਉਲਟਾ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ | ਇਸ ਸੰਬੰਧੀ ਸਾਈਬਰ ਕਰਾਈਮ ਤਰਨ ਤਾਰਨ ਦੇ ਇੰਸ. ਜਸਪਾਲ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕਾਰ ਸਵਾਰ ਵਿਅਕਤੀ ਵਲੋਂ ਮੋਟਰਸਾਈਕਲ ਸਵਾਰ ਟੱਕਰ ਮਾਰ ਕੇ ਕੀਤਾ ਜ਼ਖ਼ਮੀ ਅਗਲੀ ਖ਼ਬਰ ਕਾਂਗਰਸ ਭਵਨ ਵਿਖੇ ਕਾਂਗਰਸ ਦਾ ਸਥਾਪਨਾ ਦਿਵਸ ਮਨਾਇਆ <br/>
Ad Position 24