27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਲੋੜਵੰਦਾਂ ਦੀ ਖ਼ਾਲਸਾ ਸੇਵਾ ਸੁਸਾਇਟੀ ਵਲੋਂ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 29-12-2025
ਖਾਲੜਾ, 28 ਦਸੰਬਰ (ਜੱਜਪਾਲ ਸਿੰਘ ਜੱਜ)-­ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਚਮਕੌਰ ਦੀ ਜੰਗ ਵਿਚ ਸ਼ਹੀਦੀਆਂ ਪਾਉਣ ਵਾਲੇ ਸਿੱਖ ਕੌਮ ਦੇ ਮਹਾਨ ਯੋਧਿਆਂ ਦੀ ਯਾਦ ਵਿਚ ਲੋੜਵੰਦਾਂ ਦੀ ਖਾਲਸਾ ਸੇਵਾ ਸੁਸਾਇਟੀ ਪੰਜਾਬ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਲੋੜਵੰਦਾਂ ਦੀ ਖਾਲਸਾ ਸੇਵਾ ਸੁਸਾਇਟੀ ਪੰਜਾਬ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਜੰਡ ਦੀ ਅਗਵਾਈ ਹੇਠ ਹੋਏ ਧਾਰਮਿਕ ਸਮਾਗਮ ਵਿਚ ਗੁਰਦੁਆਰਾ ਭਾਈ ਜਗਤਾ ਜੀ ਪਿੰਡ ਖਾਲੜਾ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਮਾਸਟਰ ਵਜ਼ੀਰ ਸਿੰਘ ਅਤੇ ਉਨ੍ਹਾਂ ਦੇ ਜਥੇ ਵਲੋਂ ਮਨੋਹਰ ਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਕਥਾਵਾਚਕ ਜਗਜੀਤ ਸਿੰਘ ਅਹਿਮਦਪੁਰਾ ਵਲੋਂ ਸੰਗਤ ਨਾਲ ਕਥਾ ਵਿਚਾਰਾਂ ਕਰਦਿਆਂ ਸਿੱਖ ਕੌਮ ਦਾ ਮਨਮੱਤਾ ਇਤਿਹਾਸ ਸੁਣਾਇਆ ਗਿਆ | ਭਾਈ ਕਾਬਲ ਸਿੰਘ ਨਾਰਲੀ ਅਤੇ ਭਾਈ ਜੱਸਾ ਸਿੰਘ ਮਨਿਆਲਾ ਦੇ ਕਵੀਸ਼ਰੀ ਜਥਿਆਂ ਵਲੋਂ ਪ੍ਰਸੰਗਾਂ ਰਾਹੀਂ ਮਹਾਨ ਯੋਧਿਆਂ ਵਲੋਂ ਕੀਤੀਆਂ ਕੁਰਬਾਨੀਆਂ ਸੁਣਾਈਆਂ ਗਈਆਂ | ਇਸ ਮੌਕੇ ਪਹੁੰਚੇ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੇ ਪਿਤਾ ਭਾਈ ਤਰਸੇਮ ਸਿੰਘ, ਹਰਪਾਲ ਸਿੰਘ ਬਲੇਰ, ਸੁਖਬੀਰ ਸਿੰਘ ਵਲਟੋਹਾ, ਅਮਨਦੀਪ ਸਿੰਘ ਨਾਰਲੀ, ਲਖਬੀਰ ਸਿੰਘ ਜੰਡ, ਬਲਰਾਜ ਸਿੰਘ ਗਿੱਲ, ਭੀਮ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਜੈਲਦਾਰ, ਗੁਰਪ੍ਰੀਤ ਸਿੰਘ ਤਰਨ ਤਾਰਨ, ਬਲਜੀਤ ਸਿੰਘ ਸੋਨੀ, ਨਰਿੰਦਰ ਧਵਨ ਭਿਖੀਵਿੰਡ, ਸੁਖਪਾਲ ਸਿੰਘ ਗਾਬੜੀਆ ਭਿਖੀਵਿੰਡ, ਆਨੰਦ ਹਸਪਤਾਲ ਭਿੱਖੀਵਿੰਡ ਦੇ ਐਮ.ਡੀ. ਡਾ. ਨੀਰਜ ਮਲਹੋਤਰਾ, ਗੁਰਪ੍ਰੀਤ ਸਿੰਘ ਭਿੱਖੀਵਿੰਡ, ਗੁਰਪ੍ਰੀਤ ਸਿੰਘ ਧਾਲੀਵਾਲ, ਗੌਰਵ ਖਹਿਰਾ ਦਿੱਲੀ ਵਾਲੇ ਟੀਮ ਸਮੇਤ, ਬਚਿੱਤਰ ਸਿੰਘ, ਗੁਰਪ੍ਰੀਤ ਸਿੰਘ ਸ਼ੈਡੀ, ਜਗਤਾਰ ਸਿੰਘ ਖਾਲੜਾ, ਮੈਂਬਰ ਬਲਾਕ ਸੰਮਤੀ ਸੂਬੇਦਾਰ ਸਾਵਲ ਸਿੰਘ, ਗੁਰਬਖਸ਼ਕਰਨ ਸਿੰਘ ਧਾਲੀਵਾਲ, ਜਥੇਦਾਰ ਕਸ਼ਮੀਰ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਤਨਾਮ ਸਿੰਘ ਜੰਡ ਵਲੋਂ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ <br/> ਅਗਲੀ ਖ਼ਬਰ ਹਥਿਆਰਾਂ ਨਾਲ ਤਸਵੀਰਾਂ ਪੋਸਟ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
Ad Position 24