27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ <br/>

Ad Position 21
No active advertisement
ਅਜੀਤ ਡੈਸਕ 29-12-2025
ਤਰਨ ਤਾਰਨ, 28 ਦਸੰਬਰ (ਹਰਿੰਦਰ ਸਿੰਘ)-ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਰਨ ਆਸ਼ਰਮ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਵਿਚਾਰ ਦਿੰਦੇ ਹੋਏ ਸਾਧਵੀ ਪਰਮਜੀਤ ਭਾਰਤੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਜਨਮ ਤੇ ਕਰਮ ਅਲੌਕਿਕ ਸਨ | ਉਨ੍ਹਾਂ ਦੀ ਅਦੁੱਤੀ ਸ਼ਖ਼ਸੀਅਤ ਬਹੁਤ ਸਾਰੇ ਗੁਣਾਂ ਦਾ ਸੁਮੇਲ ਸੀ | ਛੋਟੀ ਉਮਰ 'ਚ ਆਪਣੇ ਗੁਰੂ ਪਿਤਾ ਜੀ ਨੂੰ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਦੇ ਲਈ ਪ੍ਰੇਰਿਤ ਕੀਤਾ | ਆਪ ਵੀ ਸੱਚ ਦੇ ਮਾਰਗ 'ਤੇ ਚੱਲੇ ਤੇ ਚਾਰੇ ਸਾਹਿਬਜ਼ਾਦਿਆਂ ਨੂੰ ਵੀ ਸੱਚ ਦੇ ਮਾਰਗ ਦਾ ਪਾਂਧੀ ਬਣਾਇਆ | ਧਰਮ ਦੀ ਰੱਖਿਆ ਲਈ ਆਪਣਾ ਪਰਿਵਾਰ ਵਾਰ ਦਿੱਤਾ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੇ ਜੋ ਅਮਰ ਅਤੇ ਅਤੇ ਲਾਸਾਨੀ ਸ਼ਹੀਦੀਆਂ ਦਿੱਤੀਆਂ | ਉਨ੍ਹਾਂ ਦੀ ਉਦਾਹਰਨ ਵਿਸ਼ਵ ਭਰ ਦੇ ਸਮੁੱਚੇ ਇਤਿਹਾਸ 'ਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦੀ | ਸਾਕਾ ਚਮਕੌਰ ਸਾਹਿਬ ਦੀ ਵਿਲੱਖਣ ਜੰਗ 'ਚ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਅਮਰ ਅਤੇ ਲਾਸਾਨੀ ਸ਼ਹੀਦੀਆਂ ਪ੍ਰਾਪਤ ਕੀਤੀਆਂ | ਇਸ ਤਰ੍ਹਾਂ ਸਰਹੰਦ ਦੀ ਕੰਧ 'ਚ ਦੋ ਨਿੱਕੀਆਂ ਜਿਹੀਆਂ ਮਾਸੂਮ ਜਿੰਦੜੀਆਂ ਨੇ ਬੇਮਿਸਾਲ ਵੱਡਾ ਸਾਕਾ ਕਰਕੇ ਇਤਿਹਾਸ 'ਚ ਇਕ ਅਨੋਖਾ ਮੀਲ ਪੱਥਰ ਸਥਾਪਿਤ ਕਰ ਦਿੱਤਾ | ਸਾਹਿਬਜ਼ਾਦਿਆਂ ਨੇ ਮੌਤ ਦੇ ਡਰ ਅਤੇ ਜ਼ਿੰਦਗੀ ਦੇ ਸੁੱਖਾਂ ਦੇ ਲਾਲਚ ਨੂੰ ਤਿਆਗਦੇ ਹੋਏ ਅਡੋਲ ਰਹਿ ਕੇ ਜਿਸ ਤਰ੍ਹਾਂ ਕੁਰਬਾਨੀਆਂ ਦਿੱਤੀਆਂ, ਦੁਨੀਆਂ ਦੇ ਇਤਿਹਾਸ 'ਚ ਇਸ ਵਰਗੀ ਕੋਈ ਹੋਰ ਉਦਾਹਰਣ ਮਿਲਣੀ ਅਸੰਭਵ ਹੈ | ਸਾਡੇ ਭਾਰਤੀ ਇਤਿਹਾਸ ਵਿਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਥਾਨ ਧਰੂ ਤਾਰੇ ਦੇ ਸਮਾਨ ਹੈ | ਪ੍ਰੋਗਰਾਮ ਦੀ ਦੌਰਾਨ ਸਾਧਵੀ ਲਖਵਿੰਦਰ ਭਾਰਤੀ, ਸਾਧਵੀ ਰਮਨ ਭਾਰਤੀ ਨੇ ਗੁਰਬਾਣੀ ਸ਼ਬਦ ਦਾ ਗਾਇਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਨੂੰ ਸਮਰਪਿਤ 'ਅਰਦਾਸ ਦਿਵਸ ਸਮਾਗਮ' ਪਹਿਲੀ ਨੂੰ ਅਗਲੀ ਖ਼ਬਰ ਲੋੜਵੰਦਾਂ ਦੀ ਖ਼ਾਲਸਾ ਸੇਵਾ ਸੁਸਾਇਟੀ ਵਲੋਂ ਧਾਰਮਿਕ ਸਮਾਗਮ ਕਰਵਾਇਆ <br/>
Ad Position 24