ਬਾਬਾ ਬਕਾਲਾ ਸਾਹਿਬ, 28 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਆਗੂ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੇ ਅੱਜ ਇਤਿਹਾਸਕ ਗੁਰਦੁਆਰਾ 9ਵੀਂ ਪਾਤਿਸ਼ਾਹੀ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਉਪਰੰਤ ਉਨ੍ਹਾਂ ਨੇ ਆਪਣੇ ਪੁਰਾਣੇ ਸਾਥੀ ਆਗੂਆਂ ਨਿਰਮਲ ਸਿੰਘ ਭੁੱਲਰ ਸਾ: ਚੇਅਰਮੈਨ ਪੀ.ਏ.ਡੀ.ਬੀ. ਬਾਬਾ ਬਕਾਲਾ ਸਾਹਿਬ, ਜੋ ਕਿ ਕੁਝ ਸਮੇਂ ਤੋਂ ਢਿੱਲੇ ਮੱਠੇ ਚਲੇ ਆ ਰਹੇ ਸਨ, ਦੇ ਗ੍ਰਹਿ ਵਿਖੇ ਪੁੱਜ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ | ਇਸ ਮੌਕੇ ਉਨ੍ਹਾਂ ਦੇ ਨਾਲ ਹਰਜਿੰਦਰ ਸਿੰਘ ਗੋਲ੍ਹਣ, ਜੱਸਾ ਸਿੰਘ ਸੰਧੂ, ਡਿੱਪੀ ਮੀਆਂਵਿੰਡ, ਹਰਪ੍ਰੀਤ ਸਿੰਘ ਹੈਪੀ ਖੱਖ, ਪਿੰਦਰ ਦੌਲੋ ਨੰਗਲ, ਰਵੀ ਟਪਿਆਲਾ, ਆਦਿ ਹਾਜ਼ਰ ਸਨ |