ਬਾਬਾ ਬਕਾਲਾ ਸਾਹਿਬ, 28 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ 29 ਦਸੰਬਰ ਨੂੰ 66 ਕੇ. ਵੀ. ਸਬ ਸਟੇਸ਼ਨ ਸਠਿਆਲਾ ਦੀ ਜ਼ਰੂਰੀ ਮੈਂਟੀਨੈਂਸ ਕਰਨ ਕਾਰਨ ਉੱਚ ਅਧਿਕਾਰੀਆਂ ਵਲੋਂ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ 11 ਕੇ.ਵੀ. ਸਠਿਆਲਾ ਅਰਬਨ, ਠੱਠੀਆਂ ਅਰਬਨ ਅਤੇ ਮੋਟਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ | ਇਹ ਜਾਣਕਾਰੀ ਮਲਕੀਤ ਸਿੰਘ ਜੇ.ਈ. ਨੇ ਦਿੱਤੀ ਹੈ |