ਅਮਰਕੋਟ, 29 ਦਸੰਬਰ (ਭੱਟੀ)- ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪਿੰਡ ਵਲਟੋਹਾ ਗੁਰਦੁਆਰਾ ਬਾਬਾ ਭਾਈ ਝਾੜੂ ਸਾਹਿਬ ਵਿਖੇ ਨਗਰ ਦੀਆਂ ਸਮੂਹ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਤੋਂ ਪੰਜਾ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ | ਜਿਸ 'ਚ ਭਾਈ ਲਵਪ੍ਰੀਤ ਸਿੰਘ, ਕਰਮ ਭਾਈ ਮਲਕੀਤ ਸਿੰਘ ਤਬਲਾ ਵਾਦਕ, ਭਾਈ ਜਤਿੰਦਰ ਸਿੰਘ ਦੇ ਕੀਰਤਨੀ ਜਥਾ ਅਤੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਨਗਰ ਕੀਰਤਨ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਬਾਰਾਦਰੀ, ਸੱਦੇ ਕੀ ਪੱਤੀ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਤੋਂ ਹੁੰਦਾ ਹੋਇਆ, ਅੱਡਾ ਵਲਟੋਹਾ ਵਿਖੇ ਪੁੱਜਾ, ਜਿੱਥੇ ਸਮੂਹ ਦੁਕਾਨਦਾਰਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਉਪਰੰਤ ਨਗਰ ਕੀਰਤਨ ਨਗਰ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਵੀ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਬਾਬਾ ਅਰਜਨ ਸਿੰਘ, ਬਾਬਾ ਕਰਤਾਰ ਸਿੰਘ ਹੈੱਡ ਗ੍ਰੰਥੀ ਬਾਬਾ ਭਾਈ ਝਾੜੂ ਸਹਿਬ, ਗ੍ਰੰਥੀ ਬਾਬਾ ਜਸਵਿੰਦਰ ਸਿੰਘ, ਬਾਬਾ ਤਲਵਿੰਦਰ ਸਿੰਘ ਭੂਰਾ, ਬਾਬਾ ਸਤਨਾਮ ਸਿੰਘ ਮੁੱਖ ਸੇਵਾਦਾਰ ਬਾਬਾ ਬੀਰ ਸਿੰਘ ਵਲਟੋਹਾ, ਮਾਸਟਰ ਗੁਰਦੇਵ ਸਿੰਘ, ਐਡਵੋਕੇਟ ਸਿਕੰਦਰਜੀਤ ਸਿੰਘ ਵਲਟੋਹਾ, ਡਾ. ਗੁਰਜੰਟ ਸਿੰਘ ਚੇਅਰਮੈਨ ਕਲਾਥ ਹਾਊਸ, ਡਾ. ਪਰਵਿੰਦਰ ਸਿੰਘ ਖਹਿਰਾ, ਅਗਰੇਜ ਸਿੰਘ ਬਾਊ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ ,ਚਰਨਜੀਤ ਸਿੰਘ ਬਿੱਟੂ ਦਰਜੀ, ਸੋਨੂ ਸਟੂਡੀਓ, ਇੰਦਰਜੀਤ ਸਿੰਘ, ਡਾਕਟਰ ਨਿਸ਼ਾਨ ਸਿੰਘ, ਗੁਰਸੇਵਕ ਸਿੰਘ ਮਨਿਆਰੀ ਵਾਲਾ, ਡਾਕਟਰ ਗੁਰਵਿੰਦਰ ਸਿੰਘ ਭਿੰਦਾ, ਰਾਜੂ ਜਿਊਲਰ, ਨਿਸ਼ਾਨ ਸੀਮੈਂਟ ਸਟੋਰ, ਰੋਬਿਨ ਸਿੰਘ, ਗੁਰਪਾਲ ਸਿੰਘ ਕਾਲੂ ਹਲਵਾਈ, ਅਗਰੇਜ ਸਿੰਘ ਬਾਊ, ਸਰਬਜੀਤ ਸਿੰਘ, ਸੋਨੂ ਸਟੂਡੀਓ, ਇਦਰਜੀਤ ਸਿੰਘ, ਰਾਜੂ ਜਿਉਲਰਜ਼, ਨਿਸ਼ਾਨ ਸੀਮੈਂਟ ਸਟੋਰ, ਰੋਬਿਨ ਸਿੰਘ, ਹਰਮਨ ਸਿੰਘ, ਗੁਰਦੇਵ ਸਿੰਘ ਬਲਵੰਤ ਸਿੰਘ, ਡਾ.ਗੁਰਬਿੰਦਰ ਸਿੰਘ, ਪੂਰਨ ਸਿੰਘ, ਲਾਡੀ ਬੁੱਕ ਸਟਾਲ, ਸੁਰਜੀਤ ਕਰਿਆਨਾ ਸਟੋਰ, ਬਾਬਾ ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਫੌਜੀ, ਬਿਕਰ ਸਿੰਘ ਟਾਇਰ ਵਰਕਸ, ਸਤਨਾਮ ਸਿੰਘ ਮੈਂਬਰ, ਲਾਡੀ ਸੰਧੂ, ਮਹਿੰਦਰ ਸਿੰਘ ਬਰਤਨ ਸਟੋਰ, ਹਰਮਿੰਦਰ ਸਿੰਘ ਠੇਕੇਦਾਰ, ਸੁਖਦੇਵ ਸਿੰਘ ਠੇਕੇਦਾਰ, ਹਰਜੀਤ ਸਿੰਘ ਸੰਧੂ, ਬਿਕਰਮਜੀਤ ਸਿੰਘ, ਸੁਖਵਿੰਦਰ ਸਿੰਘ ਫੌਜੀ, ਸੀਤਲ ਸਿੰਘ ਵਲਟੋਹਾ, ਬੱਬ ਆੜ੍ਹਤੀਆ, ਆਤਮਾ ਸਿੰਘ ਮਿਸਤਰੀ ਲਾਲੀ ਬੁਕ ਸਟਾਲ, ਫੌਜੀ ਬਲਵਿੰਦਰ ਸਿੰਘ, ਸਰਬਜੀਤ ਸਿੰਘ ਦਾਸੂਵਾਲ, ਸਲਵਿੰਦਰ ਸਿੰਘ ਸਪੇਅਰ ਪਾਰਟਸ, ਰਣਜੀਤ ਸਿੰਘ ਰਾਣਾ, ਕੇਪੀ ਸਰਪੰਚ, ਫੌਜੀ ਦਲਜੀਤ ਸਿੰਘ ਧਾਲੀਵਾਲ, ਰੋਸ਼ਨ ਲਾਲ ਸ਼ਰਮਾ, ਬਿੰਦੂ ਚਾਹ ਵਾਲਾ, ਮਾਸਟਰ ਜਤਿੰਦਰ ਸਿੰਘ, ਕਰਮਜੀਤ ਸਿੰਘ ਮਿਸਤਰੀ, ਸਾਹਿਬ ਸਿੰਘ ਮਸੀਤੀਆ, ਸੋਨੀ ਮਿਸਤਰੀ, ਗੁਰਦੇਵ ਸਿੰਘ ਫੌਜੀ, ਗੁਰਜੰਟ ਸਿੰਘ ਬਾਬਾ, ਰਾਜਬੀਰ ਸਿੰਘ ਗੜਾ, ਡਾ. ਸ਼ਮਸ਼ੇਰ ਸਿੰਘ, ਦਿਲਬਾਗ ਸਿੰਘ ਨੰਬਰਦਾਰ ਤੋਂ ਇਲਾਵਾ ਹੋਰ ਸੰਗਤਾਂ ਮੌਜੂਦ ਸਨ |