ਦੂਜੇ ਪਾਸੇ ਜਦੋਂ ਇਸ ਸਬੰਧ 'ਚ ਕਮਲਜੀਤ ਸਿੰਘ ਕੜਵਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਬਜ਼ਰਵਰ ਮੀਟਿੰਗ 'ਚ ਕਿਸੇ ਵੀ ਤਰ੍ਹਾਂ ਦੇ ਵਿਰੋਧ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ 'ਚੋਂ ਮੁਅੱਤਲੀ ਦੀ ਕੋਈ ਵੀ ਚਿੱਠੀ ਜਾਂ ਕਾਂਗਰਸ ਹਾਈਕਮਾਂਡ ਵਲੋਂ ਕਿਸੇ ਤਰ੍ਹਾਂ ਦਾ ਕੋਈ ਸੁਨੇਹਾ ਤੱਕ ਨਹੀਂ ਮਿਲਿਆ ਹੈ | ਇਸ ਦੌਰਾਨ ਕੜਵੱਲ ਨੇ ਬਿਨਾਂ ਕਿਸੇ ਦਾ ਨਾਮ ਲਏ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਦੇ ਕਾਂਗਰਸ ਨੂੰ ਨਿੰਦਣ ਅਤੇ ਕੱਟੜਪੰਥੀ ਨਾਅਰੇ ਲਗਾਉਣ ਵਾਲੇ ਅੱਜ ਆਪਣੇ ਆਪ ਨੂੰ ਵੱਡੇ ਕਾਂਗਰਸੀ ਦੱਸ ਕੇ ਕਾਂਗਰਸ ਪਾਰਟੀ ਦਾ ਨੁਕਸਾਨ ਕਰ ਰਹੇ ਹਨ |