07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਵਿਜੀਲੈਂਸ ਬਿਊਰੋ ਨੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਤਹਿਸੀਲ ਕਲਰਕ ਦੇ ਸਾਥੀ ਨੂੰ ਕੀਤਾ ਗਿ੍ਫ਼ਤਾਰ <br/>

Ad Position 21
No active advertisement
ਕਾਬੂ ਕੀਤਾ ਗਿਆ ਕਥਿਤ ਦੋਸ਼ੀ ਵਿਜੀਲੈਂਸ ਮੁਲਾਜ਼ਮਾਂ ਨਾਲ | ਅਜੀਤ ਤਸਵੀਰ <br/> 05-09-2025
ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਵਲੋਂ ਤਹਿਸੀਲ ਦਫ਼ਤਰ ਵਿਚ ਛਾਪਾਮਾਰੀ ਕਰਕੇ ਕਲਰਕ ਵਲੋਂ ਪ੍ਰਾਈਵੇਟ ਤੌਰ 'ਤੇ ਰੱਖੇ ਨੌਜਵਾਨ ਨੂੰ 20 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ | ਵਿਜੀਲੈਂਸ ਵਲੋਂ ਇਹ ਕਾਰਵਾਈ ਬਸੰਤ ਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਰਜਤ ਸ਼ਰਮਾ ਵਜੋਂ ਕੀਤੀ ਗਈ ਹੈ | ਉਕਤ ਮੁਲਜ਼ਮ ਡੀ.ਸੀ. ਦਫ਼ਤਰ ਦੀ ਤਹਿਸੀਲ ਪੂਰਬੀ ਵਿਚ ਤਾਇਨਾਤ ਕਲਰਕ ਅਮਨਿੰਦਰ ਸਿੰਘ ਦਾ ਸਾਥੀ ਹੈ, ਜਿਸ ਉੱਤੇ ਵੀ ਰਿਸ਼ਵਤਖੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ | ਅੱਜ ਇੱਥੇ ਇਹ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਹ ਗਿ੍ਫ਼ਤਾਰੀ ਲੁਧਿਆਣਾ ਸ਼ਹਿਰ ਦੇ ਬਸੰਤ ਨਗਰ ਦੇ ਇਕ ਵਸਨੀਕ ਵਲੋਂ ਮੁੱਖ ਮੰਤਰੀ ਦੇ ਭਿ੍ਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ 'ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਕੀਤੀ ਗਈ ਹੈ | ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਨਗਰ ਨਿਗਮ ਦੀ ਇਕ ਕਾਲੋਨੀ ਵਿਚ ਇਕ ਪਲਾਟ ਦੀ ਰਜਿਸਟਰੀ ਹੋਣ ਸਬੰਧੀ ਜਾਣਕਾਰੀ ਦੇਣ ਲਈ ਉਪਰੋਕਤ ਮੁਲਜ਼ਮ ਅਮਨਿੰਦਰ ਸਿੰਘ ਕਲਰਕ ਨੇ ਉਸ ਕੋਲੋਂ 50000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ | ਇਸ ਸ਼ਿਕਾਇਤ ਦੀ ਤਸਦੀਕ ਦੌਰਾਨ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਂਚ ਕੀਤੀ, ਜਿਸ ਦੌਰਾਨ ਉਕਤ ਮੁਲਜ਼ਮ ਰਜਤ ਸ਼ਰਮਾ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਸ਼ਿਕਾਇਤਕਰਤਾ ਤੋਂ 20000 ਰੁਪਏ ਦੀ ਰਿਸ਼ਵਤ ਦੀ ਰਕਮ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ | ਵਿਜੀਲੈਂਸ ਬਿਊਰੋ ਵਲੋਂ ਪੁੱਛਗਿੱਛ ਕਰਨ 'ਤੇ ਰਜਤ ਨੇ ਖੁਲਾਸਾ ਕੀਤਾ ਕਿ ਉਹ ਉਕਤ ਕਲਰਕ ਅਮਨਿੰਦਰ ਨਾਲ ਦਫ਼ਤਰ ਵਿਚ ਅਣਅਧਿਕਾਰਤ ਤੌਰ 'ਤੇ ਕੰਮ ਕਰਦਾ ਹੈ, ਜਿਸ ਕਰਕੇ ਉਸ ਨੇ ਰਿਸ਼ਵਤ ਦੀ ਰਕਮ ਪ੍ਰਾਪਤ ਕਰਨ ਲਈ ਉਸ ਨੂੰ ਭੇਜਿਆ ਹੈ | ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿਚ ਉਕਤ ਦੋਵਾਂ ਮੁਲਾਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਚ ਭਿ੍ਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਇਸ ਕੇਸ ਦੀ ਹੋਰ ਜਾਂਚ ਜਾਰੀ ਹੈ ਅਤੇ ਮੁੱਖ ਮੁਲਜ਼ਮ ਨੂੰ ਵੀ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ | ਵਿਜੀਲੈਂਸ ਅਧਿਕਾਰੀਆਂ ਵਲੋਂ ਇਸ ਮਾਮਲੇ ਵਿਚ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਬਜਾਜ ਆਲਿਆਂਜ਼ ਲਾਈਫ ਇੰਸ਼ੋਰੈਂਸ ਨੇ ਪੰਜਾਬ 'ਚ ਆਏ ਹੜ੍ਹ•ਨਾਲ ਪ੍ਰਭਾਵਿਤ ਪਾਲਿਸੀਧਾਰਕਾਂ ਲਈ ਤੁਰੰਤ ਕਲੇਮ ਪ੍ਰਕਿਰਿਆ ਦੀ... ਅਗਲੀ ਖ਼ਬਰ ਭਾਰਤੀ ਫ਼ੌਜ, ਐਨ.ਡੀ.ਆਰ.ਐਫ. ਤੇ ਪ੍ਰਸ਼ਾਸਨ ਨੇ ਸਸਰਾਲੀ ਕਾਲੋਨੀ 'ਚ ਧੁੱਸੀ ਬੰਨ੍ਹ ਨੂੰ ਕੀਤਾ ਪੱਕਾ-ਮੁੰਡੀਆਂ, ਹਿਮਾਂਸ਼...
Ad Position 24