ਲੁਧਿਆਣਾ. 4 ਸਤੰਬਰ (ਅ.ਬ.) -ਬਜਾਜ ਆਲਿਆਂਜ਼ ਲਾਈਫ ਇੰਸ਼ੋਰੈਂਸ ਨੇ ਹਾਲ ਹੀ ਵਿਚ ਪੰਜਾਬ ਵਿਚ ਆਏ ਭਿਆਨਕ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟਾਈ ਹੈ¢ ਇਸ ਅਚਾਨਕ ਆਈ ਕੁਦਰਤੀ ਆਫ਼ਤ ਨੂੰ ਧਿਆਨ ਵਿਚ ਰੱਖਦਿਆਂ ਕੰਪਨੀ ਨੇ ਪ੍ਰਭਾਵਿਤ ਪਾਲਿਸੀਧਾਰਕਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਖਾਸ ਪ੍ਰਬੰਧ ਕੀਤੇ ਹਨ¢ ਇਨ੍ਹਾਂ ਪਰਿਵਾਰਾਂ ਵਲੋਂ ਇਸ ਮੁਸ਼ਕਿਲ ਸਮੇਂ ਦÏਰਾਨ ਸਾਹਮਣਾ ਕੀਤੀਆਂ ਗੰਭੀਰ ਚੁਣÏਤੀਆਂ ਨੂੰ ਸਮਝਦਿਆਂ, ਬਜਾਜ ਆਲਿਆਂਜ਼ ਲਾਈਫ ਇੰਸ਼ੋਰੈਂਸ ਨੇ ਕਲੇਮ ਨਿਪਟਾਰੇ ਲਈ ਇਕ ਖਾਸ ਡੈਸਕ ਸਥਾਪਿਤ ਕੀਤਾ ਹੈ, ਤਾਂ ਜੋ ਹੜ੍ਹ ਨਾਲ ਪ੍ਰਭਾਵਿਤ ਗਾਹਕਾਂ ਦੇ ਮÏਤ ਅਤੇ ਅਪਾਹਜਤਾ ਸੰਬੰਧੀ ਕਲੇਮ ਦੀ ਪ੍ਰਕਿਰਿਆ ਨੂੰ ਤਰਜੀਹ ਨਾਲ ਪੂਰਾ ਕੀਤਾ ਜਾ ਸਕੇ¢ ਸਭ ਤੋਂ ਵੱਧ ਫੁਰਤੀ ਨਾਲ ਇਨ੍ਹਾਂ ਪਾਲਿਸੀ ਕਲੇਮਾਂ ਦਾ ਜਲਦੀ ਨਿਪਟਾਰਾ ਕਰਨ ਲਈ ਇਕ ਆਸਾਨ ਅਤੇ ਤੇਜ਼ ਪ੍ਰਕਿਰਿਆ ਲਾਗੂ ਕੀਤੀ ਗਈ ਹੈ ¢