07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸਤਲੁਜ ਦਰਿਆ ਵਿਚ ਵਗ ਰਿਹਾ 67.4 ਕਿਊਸਕ ਪਾਣੀ-ਰਾਮ ਸਰੂਪ <br/>

Ad Position 21
No active advertisement
ਅਜੀਤ ਡੈਸਕ 05-09-2025
ਲਾਡੋਵਾਲ, 4 ਸਤੰਬਰ (ਬਲਬੀਰ ਸਿੰਘ ਰਾਣਾ)-ਹਿਮਾਚਲ ਦੀਆਂ ਪਹਾੜੀਆਂ ਵਿਚ ਭਾਰੀ ਬਾਰਸ਼ ਪੈਣ ਕਾਰਨ ਭਾਖੜਾ ਡੈਮ ਦੇ ਜਲ ਪੱਧਰ ਵਿਚ ਉਤਰਾ ਚੜ੍ਹਾਅ ਆਉਂਦਾ ਰਹਿੰਦਾ ਹੈ, ਜਿਸ ਕਰਕੇ ਸਤਲੁਜ ਦਰਿਆ ਦਾ ਜਲ ਪੱਧਰ ਵੀ ਪਹਿਲਾਂ ਨਾਲੋਂ ਵਧਿਆ ਹੈ, ਫਿਰ ਵੀ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਥੱਲੇ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਗੇਜ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਪਾਣੀ ਦਾ ਲੈਵਲ 776.00 'ਤੇ ਹੈ, ਜਿਹੜਾ ਕਿ 67.4 ਲੱਖ ਕਿਊਸਿਕ ਕੁੱਲ ਪਾਣੀ ਵੱਗ ਰਿਹਾ ਹੈ, ਜਿਸ ਦਾ ਹਾਲੇ ਸਤਲੁਜ ਦਰਿਆ ਦੇ ਬੰਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ | ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਵਿਚ ਰੋਪੜ ਤੋਂ ਕੁੱਲ 72 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ, ਜਿਸ ਵਿਚੋਂ ਇਸ ਵਕਤ 67.4 ਲੱਖ ਪਾਣੀ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਾਣੀ ਦਾ ਵਹਾ ਹਾਲੇ ਸਤਲੁਜ ਦਰਿਆ ਸਥਿਤ ਪੀਰ ਬਾਬਾ ਜੀ ਦੀ ਦਰਗਾਹ ਤੋਂ ਪਿੱਛੇ ਹੈ, ਹੋ ਸਕਦਾ ਹੈ ਕਿ ਇਹ ਪਾਣੀ ਵੀ ਰਾਤ 9-10 ਵਜੇ ਤੱਕ ਦਰਿਆ ਵੱਲ ਨੂੰ ਵਾਪਸ ਮੁੜ ਜਾਵੇ | ਗੇਜ ਮਾਸਟਰ ਨੇ ਦੱਸਿਆ ਕਿ ਲੋਕ ਝੂਠੀਆਂ ਅਫ਼ਵਾਹਾਂ ਸੁਣ ਕੇ ਡਰੇ, ਘਬਰਾਏ ਹੋਏ ਸਤਲੁਜ ਦਰਿਆ ਦੇ ਪਾਣੀ ਨੂੰ ਲੁਧਿਆਣਾ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਤੋਂ ਦੇਖਣ ਆ ਰਹੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਡੰਗਰ ਵੱਛਾ ਜਾਂ ਆਪਣੇ ਛੋਟੇ ਬੱਚਿਆਂ ਨੂੰ ਸਤਲੁਜ ਦਰਿਆ ਦੀ ਤਰਫ਼ ਨਾ ਭੇਜਣ, ਕਿਉਂਕਿ ਪਾਣੀ ਦਾ ਵਹਾ ਤੇਜ਼ ਹੋਣ ਕਰਕੇ ਦੂਰ ਰਹਿਣਾ ਹੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਲੋਕ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕਰਨ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਤਲੁਜ ਦਰਿਆ ਦੀ ਨਿਗਰਾਨੀ ਵਾਸਤੇ ਵੱਖ ਵੱਖ ਟੀਮਾਂ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਦੀ ਬਾਜ਼ ਅੱਖ ਸਤਲੁਜ ਦਰਿਆ ਉਪਰ ਟਿਕੀ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਮੈਸ਼ ਪ੍ਰੋਲਾਈਫ਼ ਹਸਪਤਾਲ ਗਿੱਲ ਵਿਖੇ ਹੈਟਰੋਟੈਕਸੀ ਸਿੰਡਰੋਮ ਨਾਲ ਪੀੜਤ ਮਰੀਜ਼ ਦੀ ਹੋਈ ਸਫਲ ਸਰਜਰੀ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਗੁਰਮਤਿ ਸਮਾਗਮ <br/>
Ad Position 24