07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪ੍ਰੋ. ਹਰਵਿੰਦਰ ਜੋਸ਼ੀ ਦੇ ਦਿਹਾਂਤ ਨਾਲ ਸਿੱਖਿਆ ਅਤੇ ਸਾਹਿਤ ਜਗਤ ਵਿਚ ਗਹਿਰਾ ਸ਼ੋਕ <br/>

Ad Position 21
No active advertisement
ਅਜੀਤ ਡੈਸਕ 05-09-2025
ਲੁਧਿਆਣਾ, 4 ਸਤੰਬਰ (ਡਾ. ਤਰਲੋਚਨ ਸਿੰਘ)-ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ ਵਿਚ ਲਗਭਗ 21 ਸਾਲਾਂ ਤੱਕ ਸੇਵਾਵਾਂ ਦੇਣ ਵਾਲੇ ਅਤੇ ਪਿਛਲੇ 4 ਤੋਂ ਵੱਧ ਸਾਲਾਂ ਤੋਂ ਸਰਕਾਰੀ ਕਾਲਜ, ਰਾਏਕੋਟ ਵਿਚ ਸੇਵਾ ਨਿਭਾ ਰਹੇ ਪ੍ਰੋ. ਹਰਵਿੰਦਰ ਸਿੰਘ ਜੋਸ਼ੀ ਦਾ ਅਚਾਨਕ ਦੇਹਾਂਤ ਹੋ ਗਿਆ | ਪਰਿਵਾਰਕ ਮੈਂਬਰਾਂ ਮੁਤਾਬਿਕ ਉਹ ਸ਼ੂਗਰ ਦੀ ਸਮੱਸਿਆ ਨਾਲ ਜੂਝ ਰਹੇ ਸਨ ਅਤੇ ਸ਼ੂਗਰ ਲੈਵਲ ਅਚਾਨਕ ਘੱਟ ਜਾਣ ਕਾਰਨ ਉਨ੍ਹਾਂ ਦੀ ਬੇਵਕਤ ਮੌਤ ਹੋਈ | ਉਹ ਸਿਰਫ਼ ਵਿਦਵਾਨ ਅਧਿਆਪਕ ਹੀ ਨਹੀਂ ਸਨ, ਸਗੋਂ ਪ੍ਰਗਤੀਸ਼ੀਲ ਚੇਤਨਾ ਨਾਲ ਭਰਪੂਰ ਕਵੀ ਵੀ ਸਨ, ਜਿਨ੍ਹਾਂ ਦੀਆਂ ਰਚਨਾਵਾਂ ਵਿਚ ਸਮਾਜ, ਜੀਵਨ ਅਤੇ ਮਨੁੱਖੀ ਮੁੱਲਾਂ ਦੀ ਡੂੰਘੀ ਸਮਝ ਦਿਖਾਈ ਦਿੰਦੀ ਸੀ | ਉਨ੍ਹਾਂ ਦੇ ਵਿਦਿਆਰਥੀ ਰਹਿ ਚੁੱਕੇ ਡਾ. ਸੌਰਭ ਕੁਮਾਰ ਨੇ ਭਾਵੁਕ ਹੋ ਕੇ ਕਿਹਾ ਕਿ ਪ੍ਰੋ. ਜੋਸ਼ੀ ਨਾ ਸਿਰਫ਼ ਉਨ੍ਹਾਂ ਦੇ ਅਧਿਆਪਕ ਸਨ, ਬਲਕਿ ਸਹਿਕਰਮੀ ਅਤੇ ਮਾਰਗਦਰਸ਼ਕ ਵੀ ਰਹੇ | ਉਨ੍ਹਾਂ ਦੇ ਦੇਹਾਂਤ ਨਾਲ ਸਿੱਖਿਆ ਤੇ ਸਾਹਿੱਤ ਜਗਤ ਵਿਚ ਡੂੰਘਾ ਸ਼ੋਕ ਪਸਰ ਗਿਆ ਹੈ | ਕਾਲਜ ਦੇ ਪਿ੍ੰਸੀਪਲ ਪ੍ਰੋ. (ਡਾ.) ਗੁਰਸ਼ਰਨ ਜੀਤ ਸਿੰਘ ਸੰਧੂ, ਵਾਈਸ ਪਿ੍ੰਸੀਪਲ ਪ੍ਰੋ. ਹੁਸਨ ਲਾਲ ਬਸਰਾ, ਪ੍ਰੋ. ਪਰਮਜੀਤ ਸਿੰਘ, ਪ੍ਰੋ. ਪਰਮਜੀਤ ਚੰਦਰ, ਡਾ. ਸੌਰਭ ਕੁਮਾਰ, ਪ੍ਰੋ. ਸਤਨਾਮ ਸਿੰਘ, ਪ੍ਰੋ. ਪਰਵਿੰਦਰ ਕੁਮਾਰ, ਪ੍ਰੋ. ਅਰੁਣ ਕੁਮਾਰ ਅਤੇ ਪ੍ਰੋ. ਅਮਨਦੀਪ ਸਿੰਘ ਨੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਜੈਨ ਅਤੇ ਵਿਧਾਇਕ ਪੱਪੀ ਪਰਾਸ਼ਰ ਵਲੋਂ ਢੋਕਾ ਮੁਹੱਲਾ ਵਾਸੀਆਂ ਨਾਲ ਮੁਲਾਕਾਤ <br/> ਅਗਲੀ ਖ਼ਬਰ ਮੈਸ਼ ਪ੍ਰੋਲਾਈਫ਼ ਹਸਪਤਾਲ ਗਿੱਲ ਵਿਖੇ ਹੈਟਰੋਟੈਕਸੀ ਸਿੰਡਰੋਮ ਨਾਲ ਪੀੜਤ ਮਰੀਜ਼ ਦੀ ਹੋਈ ਸਫਲ ਸਰਜਰੀ <br/>
Ad Position 24