23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪ੍ਰਸਿੱਧ ਮੇਲਾ ਛਪਾਰ ਧੂਮ ਧੜੱਕੇ ਨਾਲ ਸ਼ੁਰੂ ਹੋਇਆ <br/>

Ad Position 21
No active advertisement
ਅਜੀਤ ਡੈਸਕ 07-09-2025
ਅਹਿਮਦਗੜ੍ਹ, 6 ਸਤੰਬਰ (ਰਵਿੰਦਰ ਪੁਰੀ)- ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਦਾ ਅੱਜ ਦੂਸਰੇ ਦਿਨ ਮੌਸਮ ਸਾਫ਼ ਹੋਣ ਬਾਅਦ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ | ਭਾਰੀ ਬਰਸਾਤ ਕਾਰਨ ਪਹਿਲੇ ਦਿਨ ਕਾਫੀ ਪ੍ਰਭਾਵਿਤ ਰਹੇ ਇਸ ਮੇਲੇ 'ਚ ਅੱਜ ਬਰਸਾਤ ਰੁਕਣ ਬਾਅਦ ਵੱਡੀ ਗਿਣਤੀ 'ਚ ਲੋਕਾਂ ਦੀ ਆਮਦ ਰਹੀ | ਬਾਅਦ ਦੁਪਹਿਰ ਗੁੱਗਾ ਮਾੜੀ ਮੰਦਰ ਅੱਗੇ ਜਿੱਥੇ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ, ਉਸ ਦੇ ਨਾਲ ਹੀ ਮੇਲੇ ਅੰਦਰ ਲੱਗੇ ਵੱਡੇ ਬਿਜਲਈ ਝੂਲਿਆਂ, ਜਾਦੂ ਤਮਾਸ਼ਿਆਂ ਦੇ ਸ਼ੋਅ ਅੱਗੇ ਵੀ ਭਾਰੀ ਇਕੱਠ ਰਿਹਾ | ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਇਸ ਵਾਰ ਪੁਲਿਸ ਵਲੋਂ ਮੋਟਰ ਗੱਡੀਆਂ ਦੀ ਆਵਾਜਾਈ ਬੰਦ ਰੱਖੇ ਜਾਣ ਕਾਰਨ ਮੇਲੇ 'ਚ ਪੈਦਲ ਚਲਦੇ ਲੋਕਾਂ ਦੇ ਕਾਫ਼ਲੇ ਮੇਲੇ ਦੀ ਰੌਣਕ ਵਿਚ ਹੋਰ ਵੀ ਵਾਧਾ ਕਰ ਰਹੇ ਸਨ | ਕੱਲ੍ਹ ਬਰਸਾਤ ਕਾਰਨ ਮੇਲੇ ਅੰਦਰ ਭਾਂਵੇ ਮਹਿਲਾਵਾਂ ਸ਼ਿਰਕਤ ਨਹੀਂ ਕਰ ਸਕੀਆਂ ਸਨ, ਪਰ ਅੱਜ ਵੱਡੀ ਗਿਣਤੀ 'ਚ ਮਹਿਲਾਵਾਂ ਦੀ ਆਮਦ ਦੇਖੀ ਗਈ | ਗੁੱਗਾ ਮਾੜੀ ਮੰਦਿਰ ਦੇ ਮੁੱਖ ਪ੍ਰਬੰਧਕ ਹੈਪੀ ਬਾਬਾ ਛਪਾਰ ਵਾਲਿਆਂ ਦੀ ਅਗਵਾਈ ਹੇਠ ਸਾਰੇ ਲੰਗਰਾਂ ਅਤੇ ਹੋਰ ਸੇਵਾਦਾਰਾਂ ਨੇ ਮੇਲਾ ਖੂਬ ਭਰਨ 'ਤੇ ਗੁੱਗਾ ਮਾੜੀ ਮੰਦਿਰ ਅੱਗੇ ਅਰਦਾਸ ਕੀਤੀ | ਮੇਲੇ ਦੇ ਸੁਰੱਖਿਆਂ ਪ੍ਰਬੰਧਾਂ ਦੇ ਇੰਚਾਰਜ ਐੱਸ.ਐੱਚ.ਓ. ਜੋਧਾਂ ਸਾਹਿਬਮੀਤ ਸਿੰਘ ਸਵੇਰ ਤੋਂ ਹੀ ਦੇਖ-ਰੇਖ ਕਰਦੇ ਦੇਖੇ ਗਏ | ਜਿਨ੍ਹਾਂ ਦੱਸਿਆ ਕਿ ਇਸ ਵਾਰ ਸੁਰੱਖਿਆ ਸੰਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਮੇਲੇ ਅੰਦਰ 200 ਦੇ ਕਰੀਬ ਪੁਲਿਸ ਕਰਮਚਾਰੀ ਪੂਰੀ ਮੁਸ਼ਤੈਦੀ ਨਾਲ ਡਿਊਟੀ ਨਿਭਾਅ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੂੰ ਹਾਰਡੀਜ਼ ਵਰਲਡ ਨੇੜਿਓਾ ਮਿਲੀ ਅਣਪਛਾਤੀ ਔਰਤ ਦੀ ਲਾਸ਼ ਅਗਲੀ ਖ਼ਬਰ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ
Ad Position 24