23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪੁਲਿਸ ਨੂੰ ਹਾਰਡੀਜ਼ ਵਰਲਡ ਨੇੜਿਓਾ ਮਿਲੀ ਅਣਪਛਾਤੀ ਔਰਤ ਦੀ ਲਾਸ਼

Ad Position 21
No active advertisement
ਅਜੀਤ ਡੈਸਕ 07-09-2025

ਲਾਡੋਵਾਲ, 6 ਸਤੰਬਰ (ਬਲਬੀਰ ਸਿੰਘ ਰਾਣਾ)-ਪੁਲਿਸ ਥਾਣਾ ਲਾਡੋਵਾਲ ਨੂੰ ਨੈਸ਼ਨਲ ਹਾਈਵੇ ਸਥਿਤ ਹਾਰਡੀਜ ਵਰਲਡ ਨੇੜਿਉਂ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਈ ਹੈ | ਇਸ ਸੰਬੰਧੀ ਤਫ਼ਤੀਸ਼ੀ ਅਫ਼ਸਰ ਥਾਣੇਦਾਰ ਦਲਬੀਰ ਸਿੰਘ ਨੇ ਦੱਸਿਆ ਕਿ ਹਾਰਡੀਜ ਵਰਲਡ ਨਜ਼ਦੀਕ ਇਕ ਛੱਪੜ ਦੇ ਕਿਨਾਰੇ ਤੋਂ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ, ਜਿਸ ਨੂੰ ਗੋਤਾਖੋਰ ਦੀ ਮਦਦ ਨਾਲ ਪਾਣੀ ਵਿਚੋਂ ਬਾਹਰ ਕੱਢਿਆ ਗਿਆ | ਉਨ੍ਹਾਂ ਦੱਸਿਆ ਕਿ ਇਸ ਨਾ-ਮਾਲੂਮ ਔਰਤ, ਜਿਸ ਦੇ ਹਰਾ ਸੁਨਹਿਰੀ ਬੂਟੀਦਾਰ ਕਮੀਜ਼ ਪਾਇਆ ਹੋਇਆ ਸੀ, ਪਰ ਸਲਵਾਰ ਨਹੀਂ ਪਾਈ ਹੋਈ ਸੀ, ਜਿਸ ਦੀ ਸੱਜੀ ਬਾਂਹ 'ਤੇ ਹਿੰਦੀ ਵਿਚ ਜਨਚੋਨੀ ਦਾ ਟੈਟੂ ਬਣਿਆ ਹੋਇਆ ਸੀ ਅਤੇ ਬਾਂਹਾਂ ਵਿਚ ਰੰਗੀਨ ਚੂੜੀਆਂ ਵੀ ਪਾਈਆਂ ਹੋਈਆਂ ਸਨ, ਜਿਸ ਦੀ ਉਮਰ ਕਰੀਬ 30-35 ਸਾਲ, ਕੱਦ 5 ਫੁੱਟ ਰੰਗ ਸਾਂਵਲਾ ਹੈ, ਲਾਡੋਵਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸ਼ਨਾਖਤ ਲਈ 72 ਘੰਟੇ ਵਾਸਤੇ ਸਿਵਲ ਸਰਜਨ ਲੁਧਿਆਣਾ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ, ਤਾਂ ਜੋ ਮਿ੍ਤਕ ਦੀ ਸ਼ਨਾਖਤ ਹੋ ਸਕੇ | ਵਧੇਰੇ ਜਾਣਕਾਰੀ ਲਈ ਮੁੱਖ ਅਫ਼ਸਰ ਥਾਣਾ ਲਾਡੋਵਾਲ ਮੋਬਾਈਲ ਨੰਬਰ 78370-18619, ਮੁੱਖ ਮੁਨਸ਼ੀ ਮੋਬਾਈਲ ਨੰਬਰ 78370-18914, ਪੁਲਿਸ ਕੰਟਰੋਲ ਰੂਮ ਲੁਧਿਆਣਾ 112, 78370-18500 ਅਤੇ ਤਫ਼ਤੀਸ਼ੀ ਅਫ਼ਸਰ ਮੋਬਾਈਲ ਨੰਬਰ 95010-24154 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਰਾਸ਼ਟਰੀ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ ਪ੍ਰਸਿੱਧ ਮੇਲਾ ਛਪਾਰ ਧੂਮ ਧੜੱਕੇ ਨਾਲ ਸ਼ੁਰੂ ਹੋਇਆ <br/>
Ad Position 24