01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਡੀ.ਏ.ਵੀ ਪਬਲਿਕ ਸਕੂਲ ਵਿਖੇ ਮਹਿਲਾ ਕਰਮਚਾਰੀਆਂ ਲਈ ਸਿਹਤ ਜਾਂਚ ਕੈਂਪ <br/>

Ad Position 21
No active advertisement
ਅਜੀਤ ਡੈਸਕ 25-09-2025
ਫੁੱਲਾਂਵਾਲ, 24 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ਸਥਿਤ ਡੀ.ਏ.ਵੀ ਪਬਲਿਕ ਸਕੂਲ ਵਿਖੇ ਆਰੀਆ ਯੁਵਾ ਸਮਾਜ ਇਕਾਈ ਦੇ ਸਹਿਯੋਗ ਨਾਲ ਈ.ਐਸ.ਆਈ.ਸੀ. ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਸਕੂਲ ਦੇ ਮਹਿਲਾ ਕਰਮਚਾਰੀਆਂ ਲਈ 17 ਸਤੰਬਰ ਤੋਂ 2 ਅਕਤੂਬਰ, 2025 ਤੱਕ ਮਨਾਏ ਜਾ ਰਹੇ ਦੇਸ਼ ਵਿਆਪੀ ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ ਤਹਿਤ ਔਰਤਾਂ ਦੀ ਸਿਹਤ ਅਤੇ ਪਰਿਵਾਰ ਭਲਾਈ ਤੇ ਕੇਂਦਰਿਤ ਇਕ ਮੁਫ਼ਤ ਜਨਰਲ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਸ ਦੌਰਾਨ ਈ.ਐਸ.ਆਈ.ਸੀ ਹਸਪਤਾਲ ਦੀ ਮੈਡੀਕਲ ਟੀਮ ਡਾ. ਇੰਦਰ ਪ੍ਰਕਾਸ਼ ਪਵਾਰ (ਡੀਨ), ਡਾ. ਅਪਰਾਜਿਤਾ ਸੋਂਫ਼ੀਆ ਡਿਸੂਜ਼ਾ (ਮੈਡੀਕਲ ਸੁਪਰਡੈਂਟ), ਡਾ. ਹਿਮਾਨੀ, ਡਾ.ਅਰਸ਼ਦੀਪ (ਨੋਡਲ ਅਫ਼ਸਰ) ਅਤੇ ਜੇ. ਸੀਮਾ ਸ਼ਰਮਾ, (ਮੈਡੀਕਲ ਕੋਆਰਡੀਨੇਟਰ) ਦੀ ਨਿਗਰਾਨੀ ਹੇਠ ਰੈਂਡਮ ਸ਼ੂਗਰ ਟੈੱਸਟ, ਹਾਈਪਰ ਟੈਨਸ਼ਨ ਟੈੱਸਟ, ਈ.ਸੀ.ਜੀ. ਟੈੱਸਟ ਆਦਿ ਲਈ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਸਰਕਾਰੀ ਸਿਹਤ ਯੋਜਨਾਵਾਂ ਬਾਰੇ ਮਾਰਗ ਦਰਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ. ਡਾ. ਸਤਵੰਤ ਕੌਰ ਭੁੱਲਰ ਨੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਹਿਲਕਦਮੀ ਔਰਤਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਇਕ ਸਿਹਤਮੰਦ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਮੁੰਡੀਆਂ ਖ਼ੁਰਦ ਵਿਖੇ ਸਾਹਿਤਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ 5ਵਾਂ ਅੰਮਿ੍ਤ ਸਾਗਰ ਅਰਦਾਸ ਸਮਾਗਮ ਅੱਜ-ਮੱਕੜ/ਭਾਟੀਆ <br/>
Ad Position 24