01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪਿੰਡ ਮੁੰਡੀਆਂ ਖ਼ੁਰਦ ਵਿਖੇ ਸਾਹਿਤਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-09-2025
ਭਾਮੀਆਂ ਕਲਾਂ/ਲੁਧਿਆਣਾ, 24 ਸਤੰਬਰ (ਜਤਿੰਦਰ ਭੰਬੀ)-ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਅਤੇ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੇ ਸਹਿਯੋਗ ਨਾਲ ਪਿੰਡ ਮੁੰਡੀਆਂ ਖ਼ੁਰਦ ਵਿਖੇ ਸਾਹਿਤਕ ਸਮਾਗਮ ਕਰਵਾਇਆ, ਜਿਸ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੇ ਸਰਪ੍ਰਸਤ ਅਵਤਾਰ ਸਿੰਘ ਉਟਾਲਾਂ, ਪ੍ਰਧਾਨ ਕਿਰਨਦੀਪ ਸਿੰਘ ਕੁਲਾਰ ਅਤੇ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਵਲੋਂ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਪੰਜਾਬ ਦੇ ਕਈ ਇਲਾਕਿਆਂ 'ਚ ਆਏ ਹੜ੍ਹਾਂ ਕਾਰਨ ਹੋਏ ਮਾਲੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਅਤੇ ਜਾਨੀ ਨੁਕਸਾਨ ਲਈ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ | ਸਮਾਗਮ 'ਚ ਪ੍ਰਸਿੱਧ ਨਾਵਲਕਾਰ ਕਰਨੈਲ ਸਿੰਘ ਵਜ਼ੀਰਾਬਾਦ ਦੀ ਪੁਸਤਕ 'ਹੰਝੂ ਭਿੱਜੀਆਂ ਬਾਤਾਂ' (ਕਹਾਣੀ ਸੰਗ੍ਰਹਿ) ਉਪਰ ਚਰਚਾ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਸੁਖਵਿੰਦਰ ਸਿੰਘ ਬਿੱਟੂ ਖੰਨੇਵਾਲਾ ਵਲੋਂ ਪੰਜਾਬ ਦੇ ਹਾਲਾਤ ਨੂੰ ਦਰਸਾਉਂਦਾ ਗੀਤ ਗਾ ਕੇ ਕੀਤੀ | ਬਾਅਦ ਵਿਚ ਮਨਜੀਤ ਸਿੰਘ ਧੰਜਲ, ਗੀਤਕਾਰ ਬਾਬਾ ਹੋਲੀਆਂ, ਦਲਵੀਰ ਕਲੇਰ, ਜਗਬੀਰ ਵਿੱਕੀ, ਬਲਵੀਰ ਸਿੰਘ ਬੱਬੀ, ਲਖਬੀਰ ਸਿੰਘ ਲੱਭਾ, ਕਿਰਨਦੀਪ ਸਿੰਘ ਕੁਲਾਰ, ਸਕੱਤਰ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਜਮਾਲਪੁਰੀ, ਅਵਤਾਰ ਸਿੰਘ ਉਟਾਲਾਂ, ਪਰਮਜੀਤ ਸਿੰਘ ਮੁੰਡੀਆਂ, ਦੀਦਾਰ ਗੱਜਣ ਸਿੰਘ, ਹਰਵਿੰਦਰ ਸਿੰਘ ਜਮਾਲਪੁਰ ਵਲੋਂ ਆਪਣੇ ਲਿਖੇ ਗੀਤ ਸੁਣਾਏ, ਜਦਕਿ ਗੂਰੀ ਤੁਰਮਰੀ, ਗੁਰਪ੍ਰੀਤ, ਹਿੰਦੀ ਦੇ ਪ੍ਰਸਿੱਧ ਨਾਵਲਕਾਰ ਪਿ੍ੰਸੀਪਲ ਸੁਰੇਸ਼ ਹੰਸ ਵਲੋਂ ਕਵਿਤਾ ਪੇਸ਼ ਕੀਤੀਆਂ ਗਈਆਂ | ਰਾਜ ਸਿੰਘ ਬਧੌਛੀ, ਹਰਚਰਨ ਸਿੰਘ ਬਦੋਸ਼ੀ, ਰਵਿੰਦਰ ਰੁਪਾਲ ਕੌਲਗੜ੍ਹ ਨੇ ਆਪਣੀਆਂ ਕਹਾਣੀਆਂ ਸੁਣਾਈਆਂ | ਜੋਰਾਵਰ ਸਿੰਘ ਪੰਛੀ, ਮੀਤ ਪਾਣੀਪਤ ਅਤੇ ਪੰਮੀ ਹਬੀਬ ਵਲੋਂ ਗ਼ਜ਼ਲ ਸੁਣਾਈ ਗਈ | ਸਮਾਗਮ ਦੇ ਦੂਜੇ ਦੌਰ 'ਚ ਪ੍ਰਸਿੱਧ ਨਾਵਲਕਾਰ ਕਰਨੈਲ ਸਿੰਘ ਵਜ਼ੀਰਾਬਾਦ ਦੀ ਪੁਸਤਕ 'ਹੰਝੂ ਭਿੱਜੀਆਂ ਬਾਤਾਂ' (ਕਹਾਣੀ ਸੰਗ੍ਰਹਿ) 'ਤੇ ਪਰਚਾ ਰਵਿੰਦਰ ਪਾਲ ਕੌਲਗੜ੍ਹ ਵਲੋਂ ਪੜਿ੍ਹਆ ਗਿਆ | ਪੰਜਾਬੀ ਸਾਹਿੱਤ ਸਭਾ ਸ੍ਰੀ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਅਤੇ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਰਿਖੀ ਨੇ ਕਹਾਣੀ ਸੰਗ੍ਰਹਿ ਉਪਰ ਚਰਚਾ ਕੀਤੀ ਗਈ | ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਤੇਲੂ ਰਾਮ ਕੁਹਾੜਾ ਵਲੋਂ ਨਾਵਲਕਾਰ ਕਰਨੈਲ ਸਿੰਘ ਵਜੀਰਾਬਾਦ ਦੀ ਪੁਸਤਕ ਹੰਝੂ ਭਿੱਜੀਆਂ ਬਾਤਾਂ ਵਿਚਲੀਆਂ 14 ਕਹਾਣੀਆਂ ਬਾਰੇ ਨਿਜ ਕੇ ਗੱਲਬਾਤ ਕੀਤੀ | ਸਮਾਗਮ ਦੀ ਕਾਰਵਾਈ ਪੰਜਾਬੀ ਸਾਹਿਤ ਸਭਾ ਸੱਥ ਦੇ ਜਰਨਲ ਸਕੱਤਰ ਸੁਖਵਿੰਦਰ ਸਿੰਘ ਭਾਦਲਾ ਅਤੇ ਗੂਰੀ ਤੁਰਮਰੀ ਵਲੋਂ ਨਿਭਾਈ ਗਈ |

Ad Position 22
No active advertisement
ਪਿਛਲੀ ਖ਼ਬਰ ਜਾਇਦਾਦ ਦੇ ਮਾਮਲੇ 'ਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਔਰਤ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਡੀ.ਏ.ਵੀ ਪਬਲਿਕ ਸਕੂਲ ਵਿਖੇ ਮਹਿਲਾ ਕਰਮਚਾਰੀਆਂ ਲਈ ਸਿਹਤ ਜਾਂਚ ਕੈਂਪ <br/>
Ad Position 24