ਜਾਇਦਾਦ ਦੇ ਮਾਮਲੇ 'ਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਔਰਤ ਖ਼ਿਲਾਫ਼ ਕੇਸ ਦਰਜ <br/>
ਅਜੀਤ ਡੈਸਕ
25-09-2025
ਸੱਟੇਬਾਜ਼ ਕਾਬੂ
ਪੁਲਿਸ ਨੇ ਸੰਦੀਪ ਜੱਸਲ ਉਰਫ਼ ਕਾਲੀ ਵਾਸੀ ਨਿਊ ਕੁੰਦਨਪੁਰੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚ 1430 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਪੁਲਿਸ ਨੇ ਉਸ ਨੂੰ ਸ਼ਿਵਪੁਰੀ ਰੋਡ ਨੇੜਿਓਾ ਕਾਬੂ ਕੀਤਾ ਹੈ ਅਤੇ ਉਸ ਖ਼ਿਲਾਫ਼ ਕੇਸ ਦਰਜ ਲਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਦੋਸ਼ੀ ਸ਼ਰੇਆਮ ਸੱਟੇਬਾਜ਼ੀ ਕਰ ਰਿਹਾ ਸੀ |
ਘਰ ਵਿਚ ਚੋਰੀ
ਸਥਾਨਕ ਰਾਜਗੁਰੂ ਨਗਰ ਤੋਂ ਚੋਰ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਮੁੱਲ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ | ਪੁਲਿਸ ਵਲੋਂ ਇਸ ਸਬੰਧੀ ਬਲਦੇਵ ਸਿੰਘ ਪੁੱਤਰ ਧਰਮ ਸਿੰਘ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਪਰਿਵਾਰ ਸਮੇਤ ਦਿੱਲੀ ਗਿਆ ਸੀ, ਜਦੋਂ ਉਹ ਘਰ ਆਇਆ ਤਾਂ ਘਰ ਦੇ ਕਾਲੇ ਟੁੱਟੇ ਹੋਏ ਸਨ ਅਤੇ ਘਰ ਵਿਚੋਂ 15 ਹਜ਼ਾਰ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋ ਚੁੱਕੇ ਸਨ, ਜਿਸ 'ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ |
ਕਾਰ ਚੋਰੀ
ਸਥਾਨਕ ਲਕਸ਼ਮੀ ਸਟੋਰ ਦੇ ਬਾਹਰੋਂ ਚੋਰ ਹਰਦੀਪ ਸਿੰਘ ਨਾਮੀ ਨੌਜਵਾਨ ਦੀ ਕਾਰ ਚੋਰੀ ਕਰਕੇ ਫ਼ਰਾਰ ਹੋ ਗਏ | ਹਰਦੀਪ ਸਿੰਘ ਨੇ ਆਪਣੀ ਕਾਰ ਲਕਸ਼ਮੀ ਸਟੋਰ ਦੇ ਬਾਹਰ ਪਾਰਕਿੰਗ ਵਾਲੇ ਸੋਨੰੂ ਗਰੁੱਪ ਦੇ ਮੁਲਾਜ਼ਮਾਂ ਨੂੰ ਕਾਰ ਨੂੰ ਖੜੀ ਕਰਨ ਲਈ ਦਿੱਤੀ ਸੀ | ਇਸ ਦੌਰਾਨ ਚੋਰ ਉਨ੍ਹਾਂ ਦੇ ਦਰਾਜ਼ 'ਚੋਂ ਚਾਬੀ ਚੋਰੀ ਕਰਕੇ ਕਾਰ ਲੈ ਕੇ ਫ਼ਰਾਰ ਹੋ ਗਏ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |