ਲੁਧਿਆਣਾ 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਇਕ ਮੀਟਿੰਗ ਰਾਸ਼ਟਰੀ ਨਿਰਦੇਸ਼ਕ ਨਰੇਸ਼ ਧੀਂਗਾਨ ਦੀ ਅਗਵਾਈ 'ਚ ਮੁੱਖ ਦਫ਼ਤਰ ਸਥਾਨਕ ਮਾਤਾ ਰਾਣੀ ਚੌਂਕ ਵਿਖੇ ਹੋਈ, ਜਿਸ ਵਿਚ ਭਾਵਾਧਸ ਦੇ ਰਾਜਨੀਤਿਕ ਵਿੰਗ ਦੇ ਵਾਈਸ ਪ੍ਰਧਾਨ ਅਜੇਪਾਲ ਦਿਸ਼ਾਵਰ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਮੀਟਿੰਗ ਦੌਰਾਨ ਵਿੱਕੀ ਮਿਸ਼ਰਾ ਆਪਣੇ ਸਾਥੀਆਂ ਸਮੇਤ ਭਾਵਾਧਸ ਵਿਚ ਸ਼ਾਮਿਲ ਹੋਏ, ਜਿਸ 'ਤੇ ਨਰੇਸ਼ ਧੀਂਗਾਨ ਅਤੇ ਅਜੇਪਾਲ ਦਿਸ਼ਾਵਰ ਵਲੋਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਭਾਵਾਧਸ Ýਚ ਸ਼ਾਮਿਲ ਕੀਤਾ ਗਿਆ | ਇਸ ਦੌਰਾਨ ਨਰੇਸ਼ ਧੀਂਗਾਨ ਵਲੋਂ ਪੁਰਵਾਂਚਲ ਵਿੰਗ ਦਾ ਗਠਨ ਕੀਤਾ ਗਿਆ, ਜਿਸ ਦਾ ਪੰਜਾਬ ਪ੍ਰਧਾਨ ਵਿੱਕੀ ਮਿਸ਼ਰਾ, ਦੀਪਕ ਚੌਹਾਨ ਪੰਜਾਬ ਵਾਈਸ ਪ੍ਰਧਾਨ, ਦੁਰਗੇਸ਼ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਸ਼ੰਕਰ ਸਾਹਨੀ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ, ਰੌਸ਼ਨ ਨੂੰ ਜਨਰਲ ਸਕੱਤਰ ਪੰਜਾਬ, ਪਰਵੀਨ ਚੌਹਾਨ, ਸੁਨੀਲ ਕੁਮਾਰ ਅਤੇ ਸੰਜੇ ਕਸ਼ਯਪ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਧੀਂਗਾਨ ਅਤੇ ਸ੍ਰੀ ਦਿਸ਼ਾਵਰ ਨੇ ਕਿਹਾ ਕਿ ਪੰਜਾਬ ਵਿਚ ਪ੍ਰਵਾਸੀ ਭਾਈਚਾਰੇ ਖਿਲਾਫ਼ ਜੋ ਲਹਿਰ ਉਠੀ ਹੋਈ ਹੈ ਉਸਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕਰਦੇ ਹਾਂ ਕਿਉਂਕਿ ਭਾਰਤ ਦੇਸ਼ ਵਿਚ ਸੰਵਿਧਾਨ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਰਾਜ ਵਿਚ ਰਹਿਣ ਅਤੇ ਰੋਜ਼ੀ ਰੋਟੀ ਕਮਾਉਣ ਦਾ ਪੂਰਾ ਹੱਕ ਹੈ | ਉਨ੍ਹਾਂ ਕਿਹਾ ਕਿ ਭਾਵਾਧਸ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ 5 ਅਕਤੂਬਰ ਨੂੰ ਦਰੇਸੀ ਤੋਂ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਮੌਕੇ ਪਿੰਕਾ ਚੰਡਾਲਿਆ, ਰਵੀ ਬਾਲੀ, ਧਰਮਵੀਰ ਅਨਾਰਿਆ, ਅਕਾਸ਼ ਲੋਹਟ, ਮਨੋਜ ਚੌਹਾਨ, ਰਾਜਵੀਰ ਚੋਟਾਲਾ, ਸੁਧੀਰ ਆਦਿਵਾਸੀ, ਪ੍ਰਦੀਪ ਲਾਂਬਾ, ਸੁਭਾਸ਼ ਸੋਦੇ, ਅਰਜੁਨ ਧੀਂਗਾਨ, ਸੁਸੀਲ ਰੱਤੀ, ਨੀਰਜ ਝੰਝੋਟ, ਸੁਮਿਤ ਚੋਟਾਲਾ, ਰਾਜੇਸ਼ ਟਾਂਕ, ਸਨੀ ਚੰਡਾਲਿਆ, ਵਰੁਣ ਚੁਨਿਆਣਾ, ਪੱਪੂ ਬੇਦੀ, ਰਵੀ ਜੈਸਵਾਲ, ਮੋਨੂੰ ਸਿੱਧੂ, ਸੁਭਾਸ਼ ਦੁੱਗਲ, ਸਨੀ ਦਾਨਵ, ਲੋਕੇਸ਼ ਮਸੀਹ, ਗਗਨ ਭੰਡਾਰੀ, ਭਰਤ ਕਟਾਰੀਆ, ਰਜਿੰਦਰ ਬਾਲੀ, ਸੰਦੀਪ ਚੌਹਾਨ, ਅਮਨ ਬਾਲੀ ਆਦਿ ਹਾਜ਼ਰ ਸਨ |