02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਧਾਰਮਿਕ ਸਮਾਗਮ <br/>

Ad Position 21
No active advertisement
ਅਜੀਤ ਡੈਸਕ 25-09-2025
ਆਲਮਗੀਰ, 24 ਸਤੰਬਰ (ਜਰਨੈਲ ਸਿੰਘ ਪੱਟੀ)-ਇਤਿਹਾਸਕ ਧਰਤੀ ਆਲਮਗੀਰ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਿਸ਼ਾਹੀ ਦਸਵੀਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਸ਼ੁਰੂ ਕੀਤੀ ਗਏ ਹਫਤਾਵਾਰੀ ਕੀਰਤਨ ਸਮਾਗਮ ਦੌਰਾਨ ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਦੇ ਜਥੇ ਨੇ ਕੀਰਤਨ ਦੀ ਹਾਜ਼ਰੀ ਭਰ ਕੇ ਸੰਗਤ ਨੂੰ ਨਿਹਾਲ ਕੀਤਾ | ਇਸ ਦੌਰਾਨ ਅੰਮਿ੍ਤ ਵੇਲੇ ਹੈੱਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਆਲਮਗੀਰ ਵਾਲਿਆਂ ਨੇ ਗੁਰਬਾਣੀ ਸ਼ਬਦ ਦੀ ਸੰਗਤ ਨਾਲ ਵਿਚਾਰਾਂ ਪਾਉਂਦਿਆਂ ਦੱਸਿਆ ਕਿ ਗੁਰਬਾਣੀ ਸਰਬ ਦੁਖ ਕੱਟਣਹਾਰ ਹੈ | ਗੁਰਬਾਣੀ ਅਤੇ ਗੁਰੂ 'ਤੇ ਭਰੋਸਾ ਰੱਖ ਕੇ ਜੀਵਨ ਬਤੀਤ ਕਰਨ ਵਾਲੇ ਇਨਸਾਨ ਨੂੰ ਦੁਨਿਆਵੀ ਪਦਾਰਥਾਂ ਦੀ ਥੋੜ ਨਹੀਂ ਰਹਿੰਦੀ | ਉਪਰੰਤ ਸਾਰਾ ਦਿਨ ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਵਲੋਂ ਅੰਮਿ੍ਤਮਈ ਗੁਰਬਾਣੀ ਦੀ ਸੰਗਤ ਦੇ ਹਿਰਦਿਆਂ 'ਤੇ ਵਰਖਾ ਕਰਕੇ ਸੰਗਤ ਨੂੰ ਨਿਹਾਲ ਕੀਤਾ | ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਨੂੰ ਗੁਰੂ ਘਰ ਦੀ ਦਾਤ ਸਥਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ, ਗੁਰਦੁਆਰਾ ਮੈਨੇਜਰ ਭਾਈ ਹਰਦੀਪ ਸਿੰਘ ਗਿੱਲ, ਮੁੱਖ ਗ੍ਰੰਥੀ ਭਾਈ ਬਲਵਿੰਦਰ ਸਿੰਘ ਆਲਮਗੀਰ ਵਾਲਿਆਂ ਨੇ ਭੇਟ ਕੀਤੇ | ਸਮਾਗਮ ਦੀ ਸਮਾਪਤੀ ਵੇਲੇ ਵੱਡੀ ਗਿਣਤੀ ਵਿਚ ਜੁੜ ਬੈਠੀਆਂ ਸੰਗਤਾਂ ਨੂੰ ਗੁਰਬਾਣੀ ਪ੍ਰਤੀ ਪ੍ਰੇਰਿਤ ਕਰਦਿਆਂ ਮੈਂਬਰ ਜਥੇਦਾਰ ਆਲਮਗੀਰ ਨੇ ਗੁਰਬਾਣੀ ਅਤੇ ਬਾਣੇ ਦੇ ਧਾਰਨੀ ਬਣ ਕੇ ਗੁਰੂ ਲੜ ਲੱਗਣ ਦੀ ਅਪੀਲ ਕੀਤੀ | ਇਸ ਮੌਕੇ ਰਿਕਾਰਡ ਕੀਪਰ ਤਲਵਿੰਦਰ ਸਿੰਘ ਮੁਲਤਾਨੀ, ਮਨਪ੍ਰੀਤ ਸਿੰਘ ਮਨੀ ਖੱਟੜਾ, ਗੁਰਦੀਪ ਸਿੰਘ ਰਾਜੂ ਆਲਮਗੀਰ, ਜਥੇਦਾਰ ਹਰਿੰਦਰ ਸਿੰਘ ਜੱਸੋਵਾਲ, ਭਾਈ ਬਘੇਲ ਸਿੰਘ, ਰਵਿੰਦਰ ਸਿੰਘ, ਪ੍ਰਗਟ ਸਿੰਘ ਗਰੇਵਾਲ ਮੈਡੀਕਲ ਹਾਲ ਵਾਲੇ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂਘਰ ਨਤਮਸਤਕ ਹੋ ਕੇ ਜੀਵਨ ਸਫਲਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਐਬਟਸਫੋਰਡ ਕੈਨੇਡਾ ਪਹੁੰਚਣ 'ਤੇ ਜਥੇਦਾਰ ਜੱਲ੍ਹਾ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਭਾਵਾਧਸ ਵਲੋਂ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਜਾਰੀ-ਧੀਂਗਾਨ/ਦਿਸ਼ਾਵਰ <br/>
Ad Position 24