02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬਿਮਾਰੀਆਂ ਤੋਂ ਰੋਕਥਾਮ ਸੰਬੰਧੀ ਵਾਰਡ ਨੰਬਰ 37 ਵਿਖੇ ਫੌਗਿੰਗ ਕਰਵਾਈ <br/>

Ad Position 21
No active advertisement
ਅਜੀਤ ਡੈਸਕ 25-09-2025
ਡਾਬਾ/ਲੁਹਾਰਾ, 24 ਸਤੰਬਰ (ਕੁਲਵੰਤ ਸਿੰਘ ਸੱਪਲ)-ਬੀਤੇ ਦਿਨੀਂ ਹੋਈਆਂ ਭਾਰੀ ਬਰਸਾਤਾਂ ਉਪਰੰਤ ਪੈਦਾ ਹੋਏ ਮੱਖੀ, ਮੱਛਰ ਅਤੇ ਹੋਰ ਜੀਵ, ਜੰਤੂਆਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਸਥਾਨਕ ਵਾਰਡ ਨੰਬਰ 37 ਵਿਖੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਡਾ. ਦੀਪਕ ਕੁਮਾਰ ਮੰਨਣ ਕੌਂਸਲਰ ਪਤੀ ਵਲੋਂ ਸਮੂਹ ਵਾਰਡ ਦੀਆਂ ਗਲੀਆਂ, ਸੜਕਾਂ 'ਤੇ ਆਪਣੀ ਨਿਗਰਾਨੀ ਹੇਠ ਫੌਗਿੰਗ ਕਰਵਾਈ | ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਮੰਨਣ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਨੇ ਜੋ ਆਸਾਂ ਉਮੀਦਾਂ ਲਗਾ ਕੇ ਸਾਨੂੰ ਵਾਰਡ ਦੀ ਪ੍ਰਤੀਨਿਧਤਾ ਦਿੱਤੀ ਹੈ, ਅਸੀਂ ਉਨ੍ਹਾਂ ਉਮੀਦਾਂ 'ਤੇ ਖਰਿਆਂ ਉਤਰਨ ਦੀ ਪੂਰੀ ਕੋਸ਼ਿਸ਼ ਤਹਿਤ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਾਂ | ਉਨ੍ਹਾਂ ਦੱਸਿਆ ਕਿ ਵਾਰਡ ਦੇ ਕੌਂਸਲਰ ਬੀਬੀ ਸਰੋਜ ਮੰਨਣ ਵਲੋਂ ਵਿਕਾਸ ਕਾਰਜਾਂ ਤਹਿਤ ਵਾਰਡ ਦੇ ਸੀਵਰੇਜ ਸਿਸਟਮ ਦਾ ਜਿੱਥੇ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ, ਉਥੇ ਹੀ ਵਾਰਡ ਦੀ ਮੁੱਖ ਸੜਕ ਬਰੋਟਾ ਰੋਡ ਨੂੰ ਜਲਦ ਹੀ ਵਧੀਆ ਪੱਕੀ ਕਰਵਾ ਕੇ ਇਲਾਕਾ ਨਿਵਾਸੀਆਂ ਨੂੰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ | ਇਸ ਮੌਕੇ ਇਲਾਕੇ ਦੇ ਉੱਘੇ ਸਮਾਜ ਸੇਵੀ ਕੇਵਲ ਸਿੰਘ ਭੋਲੂਵਾਲਾ, ਜੱਗਾ ਸੋਹੀ ਸਮੇਤ ਹੋਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਨੇ ਫਾਇਰ ਬਿ੍ਗੇਡ ਦਾ ਕੀਤਾ ਨਿਰੀਖਣ <br/> ਅਗਲੀ ਖ਼ਬਰ ਐਬਟਸਫੋਰਡ ਕੈਨੇਡਾ ਪਹੁੰਚਣ 'ਤੇ ਜਥੇਦਾਰ ਜੱਲ੍ਹਾ ਦਾ ਵਿਸ਼ੇਸ਼ ਸਨਮਾਨ <br/>
Ad Position 24