06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਵਾਰਡ ਨੰਬਰ 82 'ਚ ਸਫਾਈ ਸੇਵਕਾਂ ਦੀ ਭਰਤੀ ਨੂੰ ਲੈ ਕੇ ਘੁਟਾਲਾ ਆਇਆ ਸਾਹਮਣੇ <br/>

Ad Position 21
No active advertisement
ਅਜੀਤ ਡੈਸਕ 26-09-2025
ਲੁਧਿਆਣਾ, 25 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਚਾਹੇ ਲੱਖ ਪਾਰਦਰਸ਼ੀ ਕੰਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਆਏ ਦਿਨ ਨਗਰ ਨਿਗਮ 'ਚ ਕੋਈ ਨਾ ਕੋਈ ਘੁਟਾਲਾ ਸਾਹਮਣੇ ਆ ਰਿਹਾ ਹੈ | ਇਕ ਅਜਿਹੇ ਹੀ ਘੁਟਾਲੇ ਨੂੰ ਲੈ ਕੇ ਵਾਰਡ ਨੰਬਰ 82 ਦੇ ਕੌਂਸਲਰ ਅਰੁਣ ਸ਼ਰਮਾ ਵਲੋਂ ਨਗਰ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਹੈ | ਇਸ ਸੰਬੰਧੀ ਕੌਂਸਲਰ ਅਰੁਣ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਨੰਬਰ 82 'ਚ ਪਿਛਲੇ ਦਿਨੀਂ ਰਵਿੰਦਰ ਸਿੰਘ ਪੁੱਤਰ ਸੁਰਿੰਦਰ ਪਾਲ, ਸੋਨੀਆ, ਕਪਿਲ ਪੁੱਤਰ ਪ੍ਰੇਮਚੰਦ, ਰਵੀ ਪੁੱਤਰ ਪ੍ਰਕਾਸ਼, ਲਕਸ਼ਮੀ ਪਤਨੀ ਅਮਰ, ਅਮਨਦੀਪ ਸਿੰਘ ਪੁੱਤਰ ਕਿਸ਼ਨ ਲਾਲ ਸਫਾਈ ਸੇਵਕਾਂ ਵਜੋਂ ਭਰਤੀ ਕੀਤੇ ਗਏ ਪਰ ਇਨ੍ਹਾਂ ਭਰਤੀ ਕੀਤੇ ਮੁਲਾਜ਼ਮਾਂ 'ਚੋਂ ਕੇਵਲ ਦੋ ਹੀ ਮੁਲਾਜ਼ਮ ਡਿਊਟੀ 'ਤੇ ਹਾਜ਼ਰ ਹੋਏ | ਜਦ ਕਿ ਬਾਕੀ ਮੁਲਾਜ਼ਮਾਂ ਦੀ ਕੋਈ ਜਾਣਕਾਰੀ ਨਹੀਂ ਹੈ | ਉਨ੍ਹਾਂ ਕਿਹਾ ਕਿ ਜਦ ਇਸ ਸੰਬੰਧੀ ਉਨ੍ਹਾਂ ਵਲੋਂ ਲੰਬੜਦਾਰ ਨੂੰ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਸ ਨੰੂ ਇਸ ਸੰਬੰਧੀ ਕੋਈ ਜਾਣਕਾਰੀ ਨਹੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਮੈਸਟ੍ਰੋਲ ਵੀ ਚੈੱਕ ਕੀਤਾ, ਪਰ ਉਸ ਵਿਚ ਸਫਾਈ ਸੇਵਕਾਂ ਦੀ ਹਾਜ਼ਰੀ ਨਹੀਂ ਲੱਗੀ ਹੋਈ ਸੀ ਪਰ ਸੈਨੇਟਰੀ ਇੰਸਪੈਕਟਰ ਰਵੀ ਸ਼ਰਮਾ ਵਲੋਂ ਉਕਤ ਸਫਾਈ ਸੇਵਕਾਂ ਦੀ ਹਾਜ਼ਰੀ ਭਰਕੇ ਮੈਸਟ੍ਰੋਲ ਭਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਵਲੋਂ ਉਕਤ ਸਫਾਈ ਸੇਵਕਾਂ ਸੰਬੰਧੀ ਕਲਰਕ ਲਵਿਸ਼ ਤੇ ਸੁਪਰੀਡੈਂਟ ਕਾਲੜਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਵਲੋਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ | ਉਨ੍ਹਾਂ ਵਲੋਂ ਉਕਤ ਘੁਟਾਲੇ 'ਚ ਦੋਸ਼ੀਆਂ ਵਿਰੁੱਧ ਨਗਰ ਨਿਗਮ ਕਮਿਸ਼ਨਰ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਗਈ | ਜਿਸ 'ਤੇ ਨਗਰ ਨਿਗਮ ਕਮਿਸ਼ਨਰ ਵਲੋਂ ਜੁਆਇੰਟ ਕਮਿਸ਼ਨਰ ਨੂੰ 7 ਦਿਨਾਂ ਦੇ ਅੰਦਰ ਉਕਤ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ |

Ad Position 22
No active advertisement
ਪਿਛਲੀ ਖ਼ਬਰ ਤਾਜ਼ੇ ਦੁੱਧ ਦੀਆਂ ਕੀਮਤਾਂ ਨੂੰ ਲੈ ਕੇ ਲੋਕ ਸ਼ਸ਼ੋਪੰਜ 'ਚ ਅਗਲੀ ਖ਼ਬਰ ਵਿਦੇਸ਼ ਜਾਣ ਲਈ ਨੌਜਵਾਨ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ 'ਆਸਟੇ੍ਰਲੀਆ' : ਗੈਵੀ ਕਲੇਰ
Ad Position 24