ਬਟਾਲਾ, 25 ਸਤੰਬਰ (ਸਤਿੰਦਰ ਸਿੰਘ)-ਨੌਜਵਾਨ ਵਿਦਿਆਰਥੀਆਂ ਦੀ ਵਿਦੇਸ਼ ਜਾਣ ਸਬੰਧੀ ਆਸਟਰੇਲੀਆ ਪਹਿਲੀ ਪਸੰਦ ਬਣ ਚੁੱਕਾ ਹੈ, ਕਿਉਂਕਿ ਪੂਰੀ ਦੁਨੀਆਂ ਵਿਚ ਆਸਟਰੇਲੀਆ ਹੀ ਇਕ ਅਜਿਹਾ ਦੇਸ਼ ਜਿਥੇ ਪੜ੍ਹਾਈ ਦੇ ਦੌਰਾਨ ਜਿਥੇ ਵਿਦਿਆਥੀਆਂ ਨੂੰ ਕੰਮ ਕਰਨ ਦੀ ਖੁੱਲ ਮਿਲਦੀ ਹੈ ਅਤੇ ਪੜਾਈ ਤੋਂ ਬਾਅਦ ਵਿਦਿਆਥੀਆਂ ਨੂੰ ਸੈਟਲ ਹੋਣ ਲਈ ਜਿਥੇ ਚੰਗੀਆਂ ਨੌਕਰੀਆਂ ਦੇ ਅਨੇਕਾਂ ਮੌਕੇ ਉਪਲਬੱਧ ਹੁੰਦੇ ਹਨ, ਉਥੇ ਨਾਲ ਹੀ ਵਿਦਿਆਰਥੀ ਆਸਾਨੀ ਨਾਲ ਆਸਟਰੇਲੀਆ ਦੀ ਪੀ.ਆਰ. ਵੀ ਹਾਸਲ ਕਰ ਸਕਦੇ ਹਨ | ਇਹ ਜਾਣਕਾਰੀ ਪੰਜਾਬ ਦੇ ਸਭ ਤੋਂ ਸਫਲ ਆਸਟਰੇਲੀਆ ਦੇ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਦਿੱਤੀ | ਗੈਵੀ ਕਲੇਰ ਨੇ ਦੱਸਿਆ ਕਿ ਪੜ੍ਹਾਈ ਲਈ ਆਸਟਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਫਾਇਦਾ ਇਹ ਹੁੰਦਾ ਹੈ ਕਿ ਇਕ ਤਾਂ ਆਸਟਰੇਲੀਆ ਤੇ ਇੰਡੀਆ ਦਾ ਮੌਸਮ ਲਗਭਗ ਇਕੋ ਜਿਹਾ ਹੁੰਦਾ ਹੈ ਅਤੇ ਸਮੇਂ ਦਾ ਵੀ 4 ਤੋਂ 5 ਘੰਟਿਆਂ ਦਾ ਫਰਕ ਹੈ, ਜਦਕਿ ਕੈਨੇਡਾ ਤੇ ਅਮਰੀਕਾ ਦੇ ਮੁਕਾਬਲੇ ਭਾਰਤ ਵਿਚ ਦਿਨ-ਰਾਤ ਦੇ ਸਮੇਂ ਦਾ ਫਰਕ ਹੈ, ਜਿਸ ਕਾਰਨ ਅਕਸਰ ਵਿਦਿਆਰਥੀ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ | ਇਸ ਲਈ ਮੈਂ ਹਮੇਸ਼ਾ ਹੀ ਆਸਟਰੇਲੀਆ ਨੂੰ ਪ੍ਰਮੋਟ ਕੀਤਾ ਹੈ, ਜਿਸ ਦਾ ਇਕ ਹੋਰ ਵੱਡਾ ਕਾਰਨ ਇਹ ਹੈ ਕਿ ਆਸਟਰੇਲੀਆ ਇਕ ਕ੍ਰਾਇਮ ਮੁਫਤ ਦੇਸ਼ ਹੈ, ਜਿਸ ਵਿਚ ਜੁਰਮ ਜ਼ੀਰੋ ਦੇ ਬਰਾਬਰ ਹੈ ਅਤੇ ਅਸੀਂ ਹੁਣ ਤੱਕ ਹਜ਼ਾਰਾਂ ਵਿਦਿਆਰਥੀ +2 ਅਤੇ ਗ੍ਰੈਜੂਏਸ਼ਨ ਤੋਂ ਬਾਅਦ ਆਸਟਰੇਲੀਆ ਭੇਜੇ ਹਨ, ਜੋ ਉਥੇ ਪੂਰੀ ਤਰ੍ਹਾਂ ਖੁਸ਼ ਹਨ | ਇਸ ਲਈ ਮੇਰੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਹੋ ਅਪੀਲ ਹੈ ਕਿ ਜੇਕਰ ਤੁਸੀਂ ਆਪਣੇ ਬੱਚੇ ਦਾ ਭਵਿੱਖ ਸੁਨਹਿਰ ਬਣਾਉਣਾ ਚਾਹੁੰਦੋ ਹੋ ਤਾਂ ਆਸਟਰੇਲੀਆ ਨੂੰ ਪਹਿਲ ਦਿਓ ਤਾਂ ਜੋ ਤੁਹਾਡੇ ਬੱਚੇ ਚੰਗਾ ਮੁਕਾਮ ਹਾਸਲ ਕਰ ਸਕਣ | ਗੈਵੀ ਕਲੇਰ ਨੇ ਅੱਗੇ ਦੱਸਿਆ ਕਿ ਹੁਣ ਆਸਟਰੇਲੀਆ ਦੇ ਫਰਵਰੀ ਇੰਨਟੇਕ ਲਈ ਦਾਖਲੇ ਜਾ ਰਹੇ ਹਨ | ਜਿਹੜੇ ਵੀ ਵਿਦਿਆਰਥੀ 2025 ਪਾਸਆਊਟ ਹਨ ਅਤੇ ਉਨ੍ਹਾਂ ਦੇ ਆਈਲਟਸ ਵਿਚੋਂ 6.5 ਬੈਂਡ, ਇਕ ਮਡਿਊਲ ਵਿਚੋਂ 5.5 ਸਕੋਰ ਹਨ ਜਾਂ ਫਿਰ ਪੀ.ਟੀ.ਈ. ਵਿਚੋਂ ਓਵਰਆਲ 58 ਸਕੋਰ ਹਨ, ਉਹ ਜਲਦ ਤੋਂ ਜਲਦ ਅਪਲਾਈ ਕਰਨ | ਗੈਵੀ ਕਲੇਰ ਨੇ ਦੱਸਿਆ ਕਿ ਜਿਨਾਂ ਵਿਦਿਆਰਥੀਆਂ ਨੇ ਪਹਿਲਾਂ ਆਸਟਰੇਲੀਆ, ਕੈਨੇਡਾ, ਅਮਰੀਕਾ ਜਾਂ ਕਿਸੇ ਵੀ ਹੋਰ ਦੇਸ਼ ਲਈ ਅਪਲਾਈ ਕੀਤਾ ਅਤੇ ਉਨ੍ਹਾਂ ਦਾ ਸਮਾਂ ਖਰਾਬ ਹੋ ਰਿਹਾ ਹੈ ਅਤੇ ਵੀਜਾ ਵੀ ਨਹੀਂ ਆ ਰਿਹਾ ਹੈ, ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ | ਗੈਵੀ ਕਲੇਰ ਨੇ ਇਹ ਵੀ ਕਿਹਾ ਕਿ ਜਿਨਾਂ ਵਿਦਿਆਰਥੀਆਂ ਨੇ ਕਿਸੇ ਹੋਰ ਏਜੰਟ ਕੋਲ ਆਸਟਰੇਲੀਆ ਲਈ ਅਪਲਾਈ ਕੀਤਾ ਹੈ ਅਤੇ ਉਨ੍ਹਾਂ ਦਾ ਨਤੀਜਾ ਨਹੀਂ ਆ ਰਿਹਾ, ਉਹ ਨਿਰਾਸ਼ ਹੋ ਕੇ ਘਰ ਨਾ ਬੈਠਣ ਅਤੇ ਫਰਵਰੀ ਲਈ ਅਪਲਾਈ ਕਰ ਸਕਦੇ ਹਨ | ਗੈਵੀ ਕਲੇਰ ਨੇ ਕਿਹਾ ਕਿ ਸਾਡੀ ਸੰਸਥਾ ਪੰਜਾਬ ਸਰਕਾਰ ਦੇ ਨਿਯਮਾਂ ਤਹਿਤ ਆਪਣੀਆਂ ਸੇਵਾਵਾਂ ਦੇ ਰਹੀ ਹੈ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਵਿਦਿਆਰਥੀ ਸਿਰਫ ਆਸਟਰੇਲੀਆ ਦੀਆਂ ਵਿਸ਼ਵ ਪੱਧਰੀ ਅੱਵਲ ਦਰਜੇ ਦੀਆਂ ਯੂਨੀਵਰਸਿਟੀਆਂ ਵਿਚ ਹੀ ਅਪਲਾਈ ਕਰਨ ਤਾਂ ਜੋ ਉਨ੍ਹਾਂ ਨੂੰ ਗਾਰੰਟੀ ਨਾਲ ਵੀਜਾ ਮਿਲ ਸਕੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੇਂ ਪੁਰਾਣੇ ਫੰਡਾਂ, ਸਾਲਾਨਾ ਇਨਕਮ ਜਾਂ ਇੰਟਰਵਿਊ ਨੂੰ ਲੈ ਕੇ ਡਰਨ ਦੀ ਲੋੜ ਹੈ, ਅਸੀਂ ਵਿਦਿਆਰਥੀਆਂ ਦੇ ਹਰ ਮਸਲੇ ਦਾ ਹੱਲ ਕਰਦੇ ਹਾਂ | ਵਿਦਿਆਰਥੀਆਂ ਕੋਲੋਂ ਪਹਿਲਾਂ ਕੋਈ ਪੈਸਾ ਨਹੀਂ ਲਿਆ ਜਾਵੇਗਾ | ਸਾਡੇ ਵਲੋਂ ਹੋਰਨਾਂ ਵਿਦਿਆਰਥੀਆਂ ਦੇ ਲਗਾਏ ਗਏ ਵੀਜੇ ਸਾਡੇ ਸੋਸ਼ਲ ਮੀਡੀਆ ਪੇਜ ਉਪਰ ਦੇਖੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਜਿੰਨਾਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਜਿਆਦਾ ਗੈਪ ਜਾਂ ਘੱਟ ਸਕੋਰ ਹਨ, ਜਾਂ ਫਿਰ ਪਹਿਲਾਂ ਕਿਸੇ ਦੇਸ਼ ਤੋੋਂ ਰੀਫਿਊਜ ਹਨ, ਉਹ ਵਿਦਿਆਰਥੀ ਨਿਊਜ਼ੀਲੈਂਡ ਲਈ ਅਪਲਾਈ ਕਰ ਸਕਦੇ ਹਨ | ਗੈਵੀ ਕਲੇਰ ਹਰ ਰੋਜ਼ ਸਵੇਰੇ 10 ਵਜੇ ਤੋਂ 2 ਵਜੇ ਤੱਕ ਗੁਰਦਾਸਪੁਰ ਅਤੇ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਅੰਮਿ੍ਤਸਰ ਦਫ਼ਤਰ ਵਿਖੇ ਮਿਲਦੇ ਹਨ |