ਬਟਾਲਾ, 25 ਸਤੰਬਰ (ਸਤਿੰਦਰ ਸਿੰਘ)-ਪਿੰਡ ਫੱਜੂਪੁਰ ਵਿਖੇ ਗ੍ਰਾਮ ਪੰਚਾਇਤ ਤੇ ਕਿ੍ਸ਼ਨਾ ਡਰਾਮੈਟਿਕ ਕਮੇਟੀ ਵਲੋਂ ਰਾਮਲੀਲਾ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਰਾਮ ਦੀ ਅਗਵਾਈ ਹੇਠ ਰਿਬਨ ਕੱਟ ਕੇ ਕੀਤੀ ਗਈ | ਇਸ ਮਹੱਤਵਪੂਰਨ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪ੍ਰੋ. ਹਰਮਨਦੀਪ ਸਿੰਘ (ਵਿਦਵਾਨ ਅਤੇ ਸਮਾਜ ਸੇਵੀ) ਨੇ ਸ਼ਿਰਕਤ ਕੀਤੀ | ਉਨ੍ਹਾਂ ਨੇ ਸਮਾਜਿਕ ਤੇ ਧਾਰਮਿਕ ਸੱਭਿਆਚਾਰ ਨੂੰ ਉਭਾਰਦੇ ਹੋਏ ਰਾਮਲੀਲਾ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨਾਲ ਐੱਸ.ਡੀ.ਓ. ਹਰਪਿੰਦਰ ਸਿੰਘ ਅਤੇ ਹੋਰ ਕਈ ਵਿਸ਼ੇਸ਼ ਮਹਿਮਾਨ ਵੀ ਮੌਜ਼ੂਦ ਸਨ | ਇਸ ਮੌਕੇ ਪਿੰਡ ਵਾਸੀਆਂ ਨੇ ਵਧ ਚੜ੍ਹ ਕੇ ਭਾਗ ਲਿਆ ਤੇ ਰਾਮ ਭਗਤੀ ਨਾਲ ਭਰਪੂਰ ਨਾਟਕਾਂ ਦਾ ਆਨੰਦ ਮਾਣਿਆ | ਅੰਤ 'ਚ ਸਰਪੰਚ ਰਾਮ ਵਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ |