ਧਾਰੀਵਾਲ, 25 ਸਤੰਬਰ (ਸਵਰਨ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਵਿਚ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਅੱਜ ਪਿੰਡ ਬੱਲ ਤੋਂ ਚੱਕ ਦੀਪੇਵਾਲ, ਕੰਗ ਤੋਂ ਬੱਲ, ਡਡਵਾਂ ਅਤੇ ਬਦੇਸਾ ਤੋਂ ਸਿੰਘਪੁਰਾ ਤੱਕ ਸੜਕਾਂ ਦੀ ਮੁਰੰਮਤ ਦੇ ਨੀਂਹ ਪੱਥਰ ਰੱਖੇ ਗਏ | ਇਸ ਮੌਕੇ ਇਲਾਕਾ ਨਿਵਾਸੀਆਂ ਨਾਲ ਗੱਲ ਕਰਦਿਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਵਿਚ 3 ਮਾਰਕਿਟ ਕਮੇਟੀਆਂ ਕਾਹਨੂੰਵਾਨ, ਕਾਦੀਆਂ ਤੇ ਧਾਰੀਵਾਲ ਪੈਂਦੀਆਂ ਹਨ ਅਤੇ ਪੰਜਾਬ ਸਰਕਾਰ ਵਲੋਂ ਇਨ੍ਹਾਂ ਤਿੰਨਾਂ ਮਾਰਕਿਟ ਕਮੇਟੀਆਂ ਅਧੀਨ ਆਉਂਦੀਆਂ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਲਈ 100 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਅੱਜ ਹਲਕੇ ਦੇ ਪਿੰਡ ਬੱਲ ਤੋਂ ਚੱਕ ਦੀਪੇਵਾਲ, ਕੰਗ ਤੋਂ ਬੱਲ, ਡਡਵਾਂ ਅਤੇ ਬਦੇਸਾ ਤੋਂ ਸਿੰਘਪੁਰਾ ਤੱਕ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਦੇ ਨੀਂਹ ਪੱਥਰ ਰੱਖੇ ਗਏ ਹਨ ਅਤੇ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਨ ਦੇ ਨਾਲ ਇਨ੍ਹਾਂ ਨੂੰ ਚੌੜਾ ਵੀ ਕੀਤਾ ਜਾਵੇਗਾ | ਇਸ ਤੋਂ ਇਲਾਵਾ ਹਲਕੇ ਵਿਚ 25 ਖੇਡ ਸਟੇਡੀਅਮ ਮਨਜੂਰ ਕੀਤੇ ਗਏ ਹਨ, ਜਿਨ੍ਹਾਂ ਉੱਪਰ ਕਰੋੜਾਂ ਰੁਪਏ ਖ਼ਰਚ ਕੀਤੇ ਜਾਣਗੇ | ਇਸ ਮੌਕੇ 'ਤੇ ਬਲਾਕ ਪ੍ਰਧਾਨ ਮਾਲਿਕ ਸਿੰਘ ਬੰਟੀ ਛੋਟੇਪੁਰ, ਸਰਪੰਚ ਹਰਪਾਲ ਸਿੰਘ ਕੰਗ, ਦਿਲਬਾਗ ਸਿੰਘ ਛੋਟੇਪੁਰ, ਸੀਨੀਅਰ ਆਗੂ ਬਲਦੇਵ ਸਿੰਘ ਨਿਮਾਣਾ, ਗੁਰਜੀਤ ਸਿੰਘ ਚੀਮਾ ਮਿੰਟਾ ਆਲੋਵਾਲ, ਸਰਪੰਚ ਗੁੁਰਨਾਮ ਸਿੰਘ ਆਲੋਵਾਲ, ਸਰਪੰਚ ਚਰਨਜੀਤ ਸਿੰਘ ਰਾਏਚੱਕ, ਮਨਿੰਦਰ ਸਿੰਘ ਘੁੰਮਣ, ਸਤਿੰਦਰ ਸਿੰਘ ਛੀਨਾ, ਗੁਰਦੀਪ ਸਿੰਘ ਸੰਧੂ ਯੂਥ ਵਿੰਗ ਪ੍ਰਧਾਨ, ਲਾਡੀ ਕੋਟ ਸੰਤੋਖ ਰਾਏ, ਵਰਿੰਦਰ ਸਿੰਘ ਪੰਚ, ਸਮਸ਼ੇਰ ਸਿੰਘ, ਸੁੱਚਾ ਸਿੰਘ ਪੰਚ, ਪ੍ਰਵੇਜ ਮਸੀਹ, ਪ੍ਰਸੋਤਮ ਲਾਲ, ਅਮਰਜੀਤ ਸਿੰਘ, ਗੁਰਮੇਜ ਸਿੰਘ ਫ਼ੌਜੀ ਆਦਿ ਹਾਜ਼ਰ ਸਨ |