06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਗੁਰਦਾਸਪੁਰ 'ਚ ਜੀ.ਐਸ.ਟੀ. ਦਰਾਂ 'ਚ ਕਟੌਤੀ ਦੇ ਬਾਵਜੂਦ ਨਹੀਂ ਘਟੇ ਚੀਜ਼ਾਂ ਦੇ ਰੇਟ

Ad Position 21
No active advertisement
ਅਜੀਤ ਡੈਸਕ 26-09-2025
ਗੁਰਦਾਸਪੁਰ, 25 ਸਤੰਬਰ (ਅਸ਼ੋਕ ਸ਼ਰਮਾ)-ਕੇਂਦਰ ਸਰਕਾਰ ਵਲੋਂ 22 ਸਤੰਬਰ ਤੋਂ 400 ਦੇ ਕਰੀਬ ਚੀਜ਼ਾਂ 'ਤੇ ਜੀ.ਐਸ.ਟੀ ਘਟਾਉਣ ਨਾਲ ਰੇਟ ਘੱਟ ਜਾਣ ਦਾ ਦਾਅਵਾ ਕੀਤਾ ਸੀ | ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਂਅ ਆਪਣੇ ਭਾਸ਼ਣ ਵਿਚ ਜੀ.ਐਸ.ਟੀ ਘਟਾਉਣ ਦੇ ਆਦੇਸ਼ 22 ਸਤੰਬਰ ਤੋਂ ਪੂਰੇ ਦੇਸ਼ ਵਿਚ ਲਾਗੂ ਹੋ ਜਾਣ ਬਾਰੇ ਕਿਹਾ ਸੀ | ਪਰ ਗੁਰਦਾਸਪੁਰ ਸ਼ਹਿਰ ਵਿਚ ਦੁੱਧ, ਦਹੀ, ਮੱਖਣ, ਦਵਾਈਆਂ ਆਦਿ ਦੇ ਰੇਟ ਫ਼ਿਲਹਾਲ ਨਹੀਂ ਘਟੇ | ਦੁਕਾਨਦਾਰ ਦੁੱਧ, ਦਹੀਂ, ਮੱਖਣ ਆਦਿ ਚੀਜ਼ਾਂ ਪੁਰਾਣੇ ਰੇਟ 'ਤੇ ਹੀ ਵੇਚ ਰਹੇ ਹਨ | ਜਦਕਿ ਦਵਾਈਆਂ ਵਾਲੇ ਵੀ ਐਮ.ਆਰ.ਪੀ 'ਤੇ ਹੀ ਪੁਰਾਣੇ ਰੇਟਾਂ 'ਤੇ ਦਵਾਈਆਂ ਵੇਚ ਰਹੇ ਹਨ | ਜਿਸ ਨਾਲ ਖਪਤਕਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਜਦਕਿ ਦਵਾਈਆਂ ਵਾਲਿਆਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਵਲੋਂ ਜਦੋਂ ਨਵੇਂ ਐਮ.ਆਰ.ਪੀ ਵਾਲੇ ਰੇਟ ਲਿਖੇ ਆਉਣਗੇ, ਉਦੋਂ ਹੀ ਨਵੇਂ ਰੇਟ 'ਤੇ ਸਸਤੀਆਂ ਦਵਾਈਆਂ ਮਿਲਣਗੀਆਂ | ਇਸ ਸਬੰਧੀ ਜਦੋਂ 1915 'ਤੇ ਸ਼ਿਕਾਇਤ ਕਰਨੀ ਚਾਹੀ ਤਾਂ ਵਾਰ-ਵਾਰ ਫ਼ੋਨ ਕਰਨ 'ਤੇ ਉਨ੍ਹਾਂ ਫ਼ੋਨ ਨਹੀਂ ਚੁੱਕਿਆ | ਲੋਕਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੇ ਰੇਟ ਕਾਫ਼ੀ ਘੱਟ ਚੁੱਕੇ ਹਨ | ਪਰ ਤੇਲ ਦੀਆਂ ਕੀਮਤਾਂ 'ਚ ਕੋਈ ਫ਼ਰਕ ਨਹੀਂ ਪਿਆ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੀ.ਐਸ.ਟੀ ਰੇਟ ਘਟਾਉਣ ਦੇ ਨਾਲ-ਨਾਲ ਪੈਟਰੋਲ, ਡੀਜ਼ਲ, ਰਸੋਈ ਗੈਸ ਦੇ ਰੇਟ ਵੀ ਘੱਟ ਕੀਤੇ ਜਾਣ ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ, ਕਿਉਕਿਾ ਜੋ ਪੈਟਰੋਲ, ਡੀਜ਼ਲ ਦੀ ਵਰਤੋਂ ਕਿਸਾਨ, ਮੁਲਾਜ਼ਮ, ਦੁਕਾਨਦਾਰ ਤੇ ਹੋਰ ਲੋਕ ਕਾਫ਼ੀ ਗਿਣਤੀ ਵਿਚ ਕਰਦੇ ਹਨ ਤੇ ਲੋਕਾਂ ਦੀ ਮੰਗ ਹੈ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ ਆਦਿ ਦੇ ਰੇਟ ਘੱਟ ਕੀਤੇ ਜਾਣ, ਜਿਸ ਦੀ ਲੋਕਾਂ ਨੂੰ ਰਾਹਤ ਮਿਲ ਸਕੇ | ਲੋਕਾਂ ਦੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਹੈ ਕਿ ਦੁਕਾਨਦਾਰਾਂ ਵਲੋਂ ਬਾਜ਼ਾਰ 'ਚ ਦੁੱਧ, ਦਹੀਂ, ਪਨੀਰ, ਦਵਾਈਆਂ ਤੋਂ ਇਲਾਵਾ ਹੋਰ ਸਾਮਾਨ ਜਿਨ੍ਹਾਂ ਤੋਂ ਜੀ.ਐਸ.ਟੀ ਘਟਾਇਆ ਗਿਆ ਹੈ, ਸਸਤੀਆਂ ਮੁਹੱਈਆ ਹੋਣ ਨੂੰ ਯਕੀਨੀ ਬਣਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਜਗਰੂਪ ਸਿੰਘ ਸੇਖਵਾਂ ਨੇ ਵੱਖ-ਵੱਖ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਦੇ ਨੀਂਹ ਪੱਥਰ ਰੱਖੇ ਅਗਲੀ ਖ਼ਬਰ ਪ੍ਰਤਾਪ ਕਾਲਜ ਆਫ ਐਜੂਕੇਸ਼ਨ ਵਿਖੇ ਕਰਵਾਇਆ ਐਕਸਟੈਨਸ਼ਨ ਲੈਕਚਰ
Ad Position 24