07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

'ਆਪ' ਮਹਿਲਾ ਵਿੰਗ ਦੀ ਬੈਠਕ 'ਚ ਔਰਤਾਂ ਦੀ ਮਜ਼ਬੂਤ ਭਾਗੀਦਾਰੀ 'ਤੇ ਜ਼ੋਰ <br/>

Ad Position 21
No active advertisement
ਅਜੀਤ ਡੈਸਕ 26-09-2025
ਲੁਧਿਆਣਾ, 25 ਸਤੰਬਰ (ਡਾ. ਤਰਲੋਚਨ ਸਿੰਘ)-ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਚ ਅੱਜ ਮਹਿਲਾ ਵਿੰਗ ਦੀ ਇਕ ਵਿਸ਼ੇਸ਼ ਬੈਠਕ ਹੋਈ | ਬੈਠਕ ਲੁਧਿਆਣਾ ਸ਼ਹਿਰੀ ਮਹਿਲਾ ਵਿੰਗ ਦੀ ਪ੍ਰਧਾਨ ਮਨੀਸ਼ਾ ਕਪੂਰ, ਪ੍ਰਦੇਸ਼ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ ਅਤੇ ਪੰਜਾਬ ਪ੍ਰਭਾਰੀ ਗਾਇਤਰੀ ਬਿਸ਼ਨੋਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ | ਬੈਠਕ ਵਿਚ ਮੁੱਖ ਤੌਰ 'ਤੇ ਚਰਚਾ ਹੋਈ ਕਿ ਕਿਵੇਂ ਮਹਿਲਾਵਾਂ ਦੇ ਸੰਗਠਨ ਨੂੰ ਹੋਰ ਸਸ਼ਕਤ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇ | ਇਸ ਮੌਕੇ 'ਤੇ ਮਾਲਵਾ ਸੈਂਟਰਲ ਜ਼ੋਨ ਇੰਚਾਰਜ ਅਜਿੰਦਰ ਕੌਰ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਮਨੀਸ਼ਾ ਕਪੂਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਮਹਿਲਾਵਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਰਹੀ ਹੈ | ਅਸੀਂ ਲੁਧਿਆਣਾ ਵਿਚ ਹਰ ਘਰ ਤੱਕ ਪਾਰਟੀ ਦੀ ਸੋਚ ਅਤੇ ਕੰਮਕਾਜ ਨੂੰ ਪਹੁੰਚਾਵਾਂਗੇ | ਇਸ ਮੌਕੇ ਬਲਾਕ ਅਤੇ ਵਾਰਡ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਲਕੇ ਦੇ ਸਾਰੇ ਵਿਧਾਇਕਾਂ ਦੇ ਸਹਿਯੋਗ ਨਾਲ ਪਾਰਟੀ ਦੀ ਕਾਰਜ-ਯੋਜਨਾ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ | ਇਸ ਮੌਕੇ ਅਜਿੰਦਰ ਕੌਰ ਨੇ ਕਿਹਾ ਕਿ ਪਾਰਟੀ ਦੀ ਅਸਲੀ ਮਜ਼ਬੂਤੀ ਮਹਿਲਾਵਾਂ ਦੀ ਭਾਗੀਦਾਰੀ ਵਿਚ ਹੈ | ਅਸੀਂ ਚਾਹੁੰਦੇ ਹਾਂ ਕਿ ਹਰ ਵਾਰਡ ਅਤੇ ਹਰ ਬਲਾਕ ਵਿਚ ਮਹਿਲਾਵਾਂ ਦੀ ਮਜ਼ਬੂਤ ਨੁਮਾਇੰਦਗੀ ਹੋਵੇ | ਬੈਠਕ ਵਿਚ ਹਲਕਾ ਪੱਛਮੀ ਪ੍ਰਧਾਨ ਬਲਜਿੰਦਰ ਕੌਰ, ਹਲਕਾ ਦੱਖਣੀ ਤੋਂ ਬਲਜਿੰਦਰ ਕੌਰ, ਹਲਕਾ ਉੱਤਰੀ ਤੋਂ ਪੂਨਮ ਅਰੋੜਾ, ਹਲਕਾ ਕੇਂਦਰੀ ਤੋਂ ਅਲਕਾ ਮਲਹੋਤਰਾ, ਹਲਕਾ ਪੂਰਬੀ ਤੋਂ ਰਾਧਾ ਮਲਹੋਤਰਾ, ਹਲਕਾ ਆਤਮ ਨਗਰ ਤੋਂ ਸੁਖਪ੍ਰੀਤ ਕੌਰ ਆਦਿ ਹਾਜ਼ਰ ਸਨ | ਬੈਠਕ ਦੇ ਅੰਤ ਵਿਚ ਮਨੀਸ਼ਾ ਕਪੂਰ ਨੇ ਸਾਰੇ ਹਲਕਾ ਪ੍ਰਧਾਨਾਂ ਦਾ ਧੰਨਵਾਦ ਕੀਤਾ ਅਤੇ ਜ਼ੋਰ ਦਿੱਤਾ ਕਿ ਅਗਲੇ ਦਿਨਾਂ ਵਿਚ ਲੁਧਿਆਣਾ ਸ਼ਹਿਰੀ ਦੀ ਟੀਮ ਵਿਚ ਮਹਿਲਾਵਾਂ ਦੀ ਸਰਗਰਮ ਅਤੇ ਮਜ਼ਬੂਤ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਦੇ ਮੌਸਮ ਦੌਰਾਨ ਖਾਦ ਸੁਰੱਖਿਆ ਲਈ ਲੁਧਿਆਣਾ 'ਚ ਵਿਆਪਕ ਜਾਂਚ <br/> ਅਗਲੀ ਖ਼ਬਰ ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਰੈੱਡ ਮੈਰਾਥਨ 'ਚ ਲਿਆ ਹਿੱਸਾ
Ad Position 24