07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਤਿਉਹਾਰਾਂ ਦੇ ਮੌਸਮ ਦੌਰਾਨ ਖਾਦ ਸੁਰੱਖਿਆ ਲਈ ਲੁਧਿਆਣਾ 'ਚ ਵਿਆਪਕ ਜਾਂਚ <br/>

Ad Position 21
No active advertisement
ਅਜੀਤ ਡੈਸਕ 26-09-2025
ਲੁਧਿਆਣਾ, 25 ਸਤੰਬਰ (ਡਾ. ਤਰਲੋਚਨ ਸਿੰਘ)-ਸਿਵਲ ਸਰਜਨ ਡਾ. ਰਮਨਦੀਪ ਕੌਰ ਦੇ ਨਿਰਦੇਸ਼ ਹੇਠ ਫੂਡ ਸੇਫ਼ਟੀ ਟੀਮ ਲੁਧਿਆਣਾ ਵਲੋਂ ਤਿਉਹਾਰਾਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਵਿਆਪਕ ਜਾਂਚ ਮੁਹਿੰਮ ਚਲਾਈ ਗਈ | ਤਿਉਹਾਰਾਂ ਦੇ ਸਮੇਂ ਮਾਰਕੀਟਾਂ 'ਚ ਮੰਗ ਵਧਣ ਕਾਰਨ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਲੋਕਾਂ ਲਈ ਉਪਲਬਧ ਖਾਦ ਪਦਾਰਥ ਸੁਰੱਖਿਅਤ, ਸਾਫ਼-ਸੁਥਰੇ ਤੇ ਐਫ. ਐਸ. ਐਸ. ਏ. ਆਈ. ਗਾਈਡ ਲਾਈਨਜ਼ ਅਨੁਸਾਰ ਹੋਣ | ਇਸ ਮੁਹਿੰਮ ਦੌਰਾਨ ਡਾ. ਜਤਿੰਦਰ ਵਿਰਕ, ਯੋਗੇਸ਼ ਗੋਇਲ, ਦਿਵਿਆਜੋਤ ਕੌਰ ਤੇ ਹਰਸਿਮਰਨ ਕੌਰ ਫੂਡ ਸੇਫ਼ਟੀ ਅਧਿਕਾਰੀ ਵਲੋਂ ਕੁਲ 27 ਸੈਂਪਲ ਚੈੱਕ ਕੀਤੇ ਗਏ | ਇਨ੍ਹਾਂ 'ਚ ਕੇਕ, ਪੇਸਟਰੀ, ਫਲ ਅਤੇ ਸਬਜ਼ੀਆਂ ਸ਼ਾਮਿਲ ਸਨ, ਜੋ ਕਿ ਧਾਂਦਰਾ ਰੋਡ, ਦੁੱਗਰੀ ਰੋਡ, ਘੁਮਾਰ ਮੰਡੀ, ਮਾਡਲ ਟਾਊਨ, ਕਿਪਸ ਮਾਰਕੀਟ, ਚੰਡੀਗੜ੍ਹ ਰੋਡ, ਮਲਹਾਰ ਰੋਡ, ਵੀ. ਪੀ. ਓ. ਗਿੱਲ ਤੇ ਗਿੱਲ ਰੋਡ ਤੋਂ ਇਕੱਠੇ ਕੀਤੇ ਗਏ | ਇਸ ਤੋਂ ਇਲਾਵਾ, ਮਿਡ-ਡੇ ਮੀਲ ਦੇ 4 ਸੈਂਪਲ ਵੀ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ, ਵੀ. ਪੀ. ਓ. ਫੁੱਲਾਂਵਾਲ ਤੋਂ ਲਏ ਗਏ | ਸਾਰੇ ਸੈਂਪਲ ਲੈਬੋਰੇਟਰੀ 'ਚ ਜਾਂਚ ਲਈ ਭੇਜੇ ਗਏ ਹਨ ਤੇ ਰਿਪੋਰਟਾਂ ਦੇ ਆਧਾਰ 'ਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ | ਜਾਂਚ ਦੌਰਾਨ ਸਾਰੇ ਫੂਡ ਬਿਜ਼ਨਸ ਓਪਰੇਟਰਜ਼ ਨੂੰ ਆਪਣੀਆਂ ਥਾਵਾਂ ਦੀ ਸਫ਼ਾਈ ਅਤੇ ਹਾਈਜੀਨ ਬਰਕਰਾਰ ਰੱਖਣ, ਉੱਚ ਗੁਣਵੱਤਾ ਵਾਲਾ ਕੱਚਾ ਮਾਲ ਵਰਤਣ ਅਤੇ ਖਾਦ ਪਦਾਰਥਾਂ ਨੂੰ ਠੀਕ ਤਰੀਕੇ ਨਾਲ ਸਟੋਰ ਕਰਨ ਦੀ ਹਦਾਇਤ ਕੀਤੀ ਗਈ | ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਫੂਡ ਸੇਫ਼ਟੀ ਲਾਇਸੈਂਸ ਨੂੰ ਸਪੱਸ਼ਟ ਤੌਰ 'ਤੇ ਰਿਸੈੱਪਸ਼ਨ 'ਤੇ ਲਗਾਇਆ ਜਾਵੇ, ਜਿਵੇਂ ਕਿ ਐਫ. ਐਸ. ਐਸ. ਏ. ਆਈ. ਦੇ ਨਿਯਮਾਂ 'ਚ ਦਰਜ ਹੈ | ਡਾ. ਰਮਨਦੀਪ ਕੌਰ ਨੇ ਕਿਹਾ ਕਿ ਤਿਉਹਾਰਾਂ ਦੇ ਸਮੇਂ ਮਿਠਾਈਆਂ, ਬੇਕਰੀ ਆਈਟਮਾਂ ਤੇ ਹੋਰ ਖਾਦ ਪਦਾਰਥਾਂ ਦੀ ਮੰਗ ਵੱਧ ਜਾਂਦੀ ਹੈ, ਇਸ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਕਿਸਮ ਦੇ ਮਿਲਾਵਟੀ ਜਾਂ ਅਸੁਰੱਖਿਅਤ ਖਾਦ ਪਦਾਰਥ ਲੋਕਾਂ ਤੱਕ ਨਾ ਪਹੁੰਚਣ | ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਉਨ੍ਹਾਂ ਦੁਕਾਨਾਂ ਤੋਂ ਹੀ ਖ਼ਰੀਦਦਾਰੀ ਕਰਨ ਜੋ ਸਫ਼ਾਈ ਦੇ ਨਿਯਮਾਂ ਦਾ ਪਾਲਣ ਕਰਦੀਆਂ ਹਨ ਅਤੇ ਜਿਨ੍ਹਾਂ ਕੋਲ ਵੈਧ ਲਾਇਸੈਂਸ ਹੈ | ਸਿਹਤ ਵਿਭਾਗ ਨੇ ਭਰੋਸਾ ਦਿਵਾਇਆ ਹੈ ਕਿ ਜਨਤਕ ਸਿਹਤ ਦੀ ਰੱਖਿਆ ਲਈ ਆਉਣ ਵਾਲੇ ਦਿਨਾਂ 'ਚ ਹੋਰ ਵੀ ਨਿਯਮਿਤ ਚੈਕਿੰਗ ਤੇ ਅਚਾਨਕ ਇੰਸਪੈਕਸ਼ਨ ਜਾਰੀ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ੰਕਰ ਵਿਖੇ ਨਾਇਕ ਕੁਲਵਿੰਦਰ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਵਿਦਾਈ <br/> ਅਗਲੀ ਖ਼ਬਰ 'ਆਪ' ਮਹਿਲਾ ਵਿੰਗ ਦੀ ਬੈਠਕ 'ਚ ਔਰਤਾਂ ਦੀ ਮਜ਼ਬੂਤ ਭਾਗੀਦਾਰੀ 'ਤੇ ਜ਼ੋਰ <br/>
Ad Position 24