07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪਿੰਡ ਸ਼ੰਕਰ ਵਿਖੇ ਨਾਇਕ ਕੁਲਵਿੰਦਰ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਵਿਦਾਈ <br/>

Ad Position 21
No active advertisement
ਅਜੀਤ ਡੈਸਕ 26-09-2025
ਡੇਹਲੋਂ, 25 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਨੇੜਲੇ ਪਿੰਡ ਸ਼ੰਕਰ ਜ਼ਿਲ੍ਹਾ ਲੁਧਿਆਣਾ ਅੱਜ ਮਰਹੂਮ ਨਾਇਕ ਕੁਲਵਿੰਦਰ ਸਿੰਘ (28 ਸਾਲ) ਪੁੱਤਰ ਸਾਬਕਾ ਫ਼ੌਜੀ ਹੌਲਦਾਰ ਕਿ੍ਸ਼ਨ ਸਿੰਘ ਨੂੰ ਹਜ਼ਾਰਾਂ ਨਮ ਅੱਖਾਂ ਵਲੋਂ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ¢ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਾਇਕ ਕੁਲਵਿੰਦਰ ਸਿੰਘ ਦੀ ਸੰਖੇਪ ਬਿਮਾਰੀ ਨਾਲ ਦੇਹਾਂਤ ਹੋ ਗਿਆ ਸੀ, ਜਿਸ ਦੀ ਮਿ੍ਤਕ ਦੇਹ ਅੱਜ ਦੁਪਹਿਰ ਸਮੇਂ ਪਿੰਡ ਸ਼ੰਕਰ ਉਸ ਦੇ ਜੱਦੀ ਘਰ ਪੁੱਜੀ, ਜਿੱਥੇ ਮਾਹੌਲ ਬਹੁਤ ਹੀ ਗ਼ਮਗੀਨ ਸੀ¢ ਨਾਇਕ ਕੁਲਵਿੰਦਰ ਸਿੰਘ 10 ਸਿੱਖ ਐੱਲ. ਆਈ. ਵਿਚ ਅੰਬਾਲਾ ਵਿਖੇ ਡਿਊਟੀ ਕਰ ਰਿਹਾ ਸੀ | ਡਿਊਟੀ ਦੌਰਾਨ ਉਹ ਦੀਨਾ ਗੁੜੀ ਵਿਖੇ ਕੋਰਸ ਕਰ ਰਿਹਾ ਸੀ ਤਾਂ ਉਸ ਨੂੰ ਬੁਖ਼ਾਰ ਹੋ ਗਿਆ, ਜਿਸ ਕਾਰਨ ਕੁਲਵਿੰਦਰ ਸਿੰਘ ਅਕਾਲ ਚਲਾਣਾ ਕਰ ਗਏ¢ ਦੱਸਣਯੋਗ ਹੈ ਕਿ ਨਾਇਕ ਕੁਲਵਿੰਦਰ ਸਿੰਘ ਦਾ ਕਰੀਬ ਦੋ ਸਾਲ ਪਹਿਲਾਂ ਜਸਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ, ਉਸ ਘਰ ਇਕ 5 ਮਹੀਨੇ ਦੀ ਬੱਚੀ ਪ੍ਰਭਨੂਰ ਹੈ¢ ਜ਼ਿਕਰਯੋਗ ਹੈ ਕਿ ਮਿ੍ਤਕ ਨਾਇਕ ਕੁਲਵਿੰਦਰ ਸਿੰਘ ਦਾ ਪਰਿਵਾਰ ਦੇਸ਼ ਪ੍ਰਤੀ ਪਿਆਰ ਕਰਨ ਵਾਲਾ ਪਰਿਵਾਰ ਹੈ | ਉਸ ਦੇ ਪਿਤਾ ਸਾਬਕਾ ਫ਼ੌਜੀ ਹੌਲਦਾਰ ਕਿ੍ਸ਼ਨ ਸਿੰਘ ਨੇ ਵੀ ਲੰਮਾ ਸਮਾਂ ਦੇਸ਼ ਦੀ ਸੇਵਾ ਕੀਤੀ ਅਤੇ ਮਿ੍ਤਕ ਨਾਇਕ ਕੁਲਵਿੰਦਰ ਸਿੰਘ ਦਾ ਛੋਟਾ ਭਰਾ ਹਰਪ੍ਰੀਤ ਸਿੰਘ ਵੀ ਦੇਸ਼ ਦੀ ਸੇਵਾ ਨਿਭਾ ਰਿਹਾ ਹੈ¢ ਮਰਹੂਮ ਨਾਇਕ ਕੁਲਵਿੰਦਰ ਸਿੰਘ ਨੂੰ ਸਿੱਖ ਐੱਲ. ਆਈ. ਵਲੋਂ ਜਿੱਥੇ ਸੀਨੀਅਰ ਅਫ਼ਸਰਾਂ ਵਲੋਂ ਗਾਰਡ ਆਫ਼ ਆਨਰ ਭੇਂਟ ਕੀਤਾ ਗਿਆ, ਉਸ ਦੇ ਨਾਲ ਹੀ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ¢ ਇਸ ਸਮੇਂ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਪੀ. ਏ. ਜਸਵਿੰਦਰ ਸਿੰਘ ਜੱਸੀ, ਐਡਵੋਕੇਟ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਮਾਰਕੀਟ ਕਮੇਟੀ ਚੇਅਰਮੈਨ ਜਗਦੀਪ ਸਿੰਘ ਜੱਗੀ ਦਿਉਲ ਗੁਰਮ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਜਰਨੈਲ ਸਿੰਘ ਸ਼ਿਮਲਾਪੁਰੀ, ਕਾਨੂੰਗੋ ਬਲਜਿੰਦਰ ਸਿੰਘ, ਸਰਪੰਚ ਅਮਨਦੀਪ ਸਿੰਘ ਸ਼ੰਕਰ, ਸਾਬਕਾ ਸਰਪੰਚ ਰਣਬੀਰ ਸਿੰਘ ਮਹਿਮੀ ਸ਼ੰਕਰ, ਸਾਬਕਾ ਸਰਪੰਚ ਅਵਤਾਰ ਸਿੰਘ ਲਾਲਾ, ਜਸਪਾਲ ਸਿੰਘ ਸ਼ੰਕਰ, ਅੰਮਿ੍ਤਪਾਲ ਸਿੰਘ, ਪ੍ਰਧਾਨ ਮਨਦੀਪ ਸਿੰਘ ਜਵੰਦਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਮੋਹਤਵਰ, ਪੰਚ-ਸਰਪੰਚਾਂ ਸਮੇਤ ਸਾਕ ਸੰਬੰਧੀ ਹਾਜ਼ਰ ਸਨ¢ ਮਰਹੂਮ ਨਾਇਕ ਕੁਲਵਿੰਦਰ ਸਿੰਘ ਦੇ ਪਿਤਾ ਸਾਬਕਾ ਫ਼ੌਜੀ ਹੌਲਦਾਰ ਕਿ੍ਸ਼ਨ ਸਿੰਘ ਨਾਲ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਦੁੱਖ ਦਾ ਸਾਂਝਾ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਭਾਰਤ ਸਰਕਾਰ ਤੇ ਵਿੱਤ ਮੰਤਰਾਲੇ ਵਲੋਂ ਸਹੀ ਸਮੇਂ 'ਤੇ ਲਿਆ ਸਹੀ ਫ਼ੈਸਲਾ-ਚੇਅਰਮੈਨ ਵਿਸ਼ਵਕਰਮਾ <br/> ਅਗਲੀ ਖ਼ਬਰ ਤਿਉਹਾਰਾਂ ਦੇ ਮੌਸਮ ਦੌਰਾਨ ਖਾਦ ਸੁਰੱਖਿਆ ਲਈ ਲੁਧਿਆਣਾ 'ਚ ਵਿਆਪਕ ਜਾਂਚ <br/>
Ad Position 24