ਲੁਧਿਆਣਾ, 25 ਸਤੰਬਰ (ਜਤਿੰਦਰ ਭੰਬੀ)-ਫੈਡਰੇਸ਼ਨ ਆਫ਼ ਐਮ. ਐਸ. ਐਮ. ਈ. ਮੈਨੂੰਫੈਕਚਰਰਜ਼ ਐਸੋਸੀਏਸ਼ਨ ਦੇ ਚੇਅਰਮੈਨ ਤੇ ਸਾਈਕਲ ਉਦਯੋਗ ਦੇ ਉੱਘੇੇ ਕਾਰੋਬਾਰੀ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਵਿੱਤ ਮੰਤਰਾਲੇ ਵਲੋਂ ਆਡਿਟ ਕੇਸਾਂ ਲਈ ਆਮਦਨ ਟੈਕਸ ਰਿਟਰਨ ਫਾਈਲ ਕਰਨ ਦੀ ਮਿਤੀ 'ਚ ਜੋ ਵਾਧਾ ਕੀਤਾ ਹੈ, ਉਹ ਸ਼ਲਾਘਾਯੋਗ ਹੈ | ਭਾਰਤ ਸਰਕਾਰ ਤੇ ਵਿੱਤ ਮੰਤਰਾਲੇ ਵਲੋਂ ਰਿਟਰਨ ਭਰਨ ਦੀ ਤਰੀਕ 'ਚ ਜੋ ਵਾਧਾ ਕੀਤਾ ਗਿਆ ਹੈ, ਉਸ ਨੂੰ ਉਨ੍ਹਾਂ ਨੇ ਸਹੀ ਸਮੇਂ 'ਤੇ ਲਿਆ ਗਿਆ ਸਹੀ ਫ਼ੈਸਲਾ ਦੱਸਿਆ | ਇਸ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਭਾਰਤ ਸਰਕਾਰ ਤੇ ਵਿੱਤ ਮੰਤਰਾਲੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਰਿਟਰਨ ਭਰਨ ਦੀ ਤਰੀਕ 30 ਸਤੰਬਰ, 2025 ਤੋਂ ਵਧਾ ਕੇ 31 ਅਕਤੂਬਰ, 2025 ਕਰਨ ਨਾਲ ਉਦਯੋਗ ਨੂੰ ਚੰਗਾ ਹੁੰਗਾਰਾ ਮਿਲੇਗਾ |