07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਕੁਦਰਤੀ ਆਫ਼ਤ ਪ੍ਰਬੰਧਨ ਮੰਤਰੀ ਅਤੇ ਵਿਧਾਇਕ ਆਪਣਾ ਹਲਕਾ ਬਚਾਉਣ ਵਿਚ ਫ਼ੇਲ੍ਹ-ਬੱਲੀਏਵਾਲ <br/>

Ad Position 21
No active advertisement
ਅਜੀਤ ਡੈਸਕ 26-09-2025
ਭਾਮੀਆਂ ਕਲਾਂ/ਲੁਧਿਆਣਾ, 25 ਸਤੰਬਰ (ਜਤਿੰਦਰ ਭੰਬੀ)-ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਨੂੰ ਲੈ ਕੇ ਜਿੱਥੇ ਬੁਰਾ ਹਾਲ ਹੈ, ਉਥੇ ਹੀ ਸਤਲੁਜ ਦੀ ਮਾਰ ਹੇਠ ਆਏ ਹਲਕਾ ਸਾਹਨੇਵਾਲ ਦੇ ਪਿੰਡ ਸਸਰਾਲੀ 'ਤੇ ਦਰਿਆ ਨਾਲ ਲੱਗਦੇ ਪਿੰਡਾਂ ਦੇ ਹਾਲਾਤ ਵੀ ਖਰਾਬ ਹੁੰਦੇ ਜਾ ਰਹੇ ਹਨ | ਪੰਜਾਬ ਸਰਕਾਰ ਦੇ ਕੁਦਰਤੀ ਆਫ਼ਤ ਪ੍ਰਬੰਧਨ ਮੰਤਰੀ ਤੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਆਪਣਾ ਹਲਕਾ ਬਚਾਉਣ ਵਿਚ ਫ਼ੇਲ੍ਹ ਸਾਬਤ ਹੋ ਚੁੱਕੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਪੰਜਾਬ ਦੇ ਬੁਲਾਰੇ ਪਿ੍ਤਪਾਲ ਸਿੰਘ ਬੱਲੀਏਵਾਲ ਨੇ ਕੀਤਾ | ਬੱਲੀਏਵਾਲ ਨੇ ਕਿਹਾ ਸਤਲੁਜ ਕਰਕੇ ਧੁੱਸੀ ਬੰਨ੍ਹ ਵਿਚ ਪਏ ਪਾੜ ਕਰਕੇ ਹਲਕਾ ਸਾਹਨੇਵਾਲ ਦਾ ਵੱਡਾ ਨੁਕਸਾਨ ਹੋ ਰਿਹਾ ਹੈ | ਪਹਿਲਾਂ ਵੀ ਹੜ੍ਹ ਆਉਣ ਕਰਕੇ ਹਲਕੇ ਦੀ 450 ਏਕੜ ਫ਼ਸਲ ਦੇ ਨਾਲ ਨਾਲ ਜ਼ਮੀਨ ਵੀ ਦਰਿਆ ਵੀ ਰੁੜ ਚੁੱਕੀ ਹੈ ਤੇ ਹਰ ਰੋਜ਼ ਹੋਰ ਜ਼ਮੀਨ ਵੀ ਰੁੜ ਰਹੀ ਹੈ | ਹਲਕਾ ਵਾਸੀਆਂ ਨੇ ਪ੍ਰਸ਼ਾਸਨ ਦੀ ਮਦਦ ਨਾਲ ਨਵਾਂ ਬੰਨ੍ਹ ਬਣਾਉਣ ਲਈ ਕਈ ਉਪਰਾਲੇ ਕੀਤੇ, ਪਰ ਅਜੇ ਵੀ ਹਾਲਾਤ ਬਹੁਤ ਖਰਾਬ ਹਨ | ਸਤਲੁਜ ਦਰਿਆ ਵਲੋਂ ਲਾਈ ਜਾ ਰਹੀ ਢਾਅ ਕਰਕੇ ਲਗਾਤਾਰ ਜ਼ਮੀਨ ਰੁੜਦੀ ਜਾ ਰਹੀ ਹੈ | ਹਲਕਾ ਵਿਧਾਇਕ ਅਤੇ ਮੰਤਰੀ ਇਸ ਵੱਲ ਕੋਈ ਧਿਆਨ ਦੇਣ ਦੀ ਥਾਂ ਆਪਣੇ ਝੂਠ 'ਤੇ ਪਰਦਾ ਪਾਉਣ ਵੱਲ ਧਿਆਨ ਦੇ ਰਹੇ ਹਨ | ਬੱਲੀਏਵਾਲ ਨੇ ਕਿਹਾ ਕਿ ਹਲਕਾ ਨਿਵਾਸੀਆਂ ਵਲੋਂ ਆਪਣੇ ਪੱਧਰ 'ਤੇ ਕੀਤੇ ਜਾ ਰਹੇ ਉਪਰਾਲੇ ਜ਼ਮੀਨਾਂ ਨੂੰ ਬਚਾਉਣ ਵਿਚ ਸਹਾਈ ਨਹੀਂ ਹੋ ਰਹੇ | ਬੱਲੀਏਵਾਲ ਨੇ ਕਿਹਾ ਇਨ੍ਹਾਂ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਹਲਕਾ ਨਿਵਾਸੀਆਂ ਦੀ ਮੰਗ ਹੈ ਕਿ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਬਚਾਉਣ ਲਈ ਤੇ ਬੰਨ੍ਹ ਨੂੰ ਚੰਗੀ ਤਰ੍ਹਾਂ ਮਜ਼ਬੂਤ ਕਰਨ ਦਾ ਕੰਮ ਕਿਸੇ ਵਿਸ਼ੇਸ਼ ਟੀਮ ਨੂੰ ਸੌਂਪਿਆ ਜਾਵੇ | ਇਸ ਮੌਕੇ ਉਨ੍ਹਾਂ ਨਾਲ ਸਰਪੰਚ ਕਰਮ ਸਿੰਘ ਸਸਰਾਲੀ, ਜੱਸੀ ਗੌਂਸਗੜ੍ਹ ਸਰਪੰਚ, ਕਰਮ ਚੰਦ ਸਰਪੰਚ ਮਾਂਗਟ ਸਾਬਕਾ ਸਰਪੰਚ ਕਪੂਰ ਸਿੰਘ, ਗੁਰਮੁਖ ਸਿੰਘ ਪ੍ਰਧਾਨ ਸਸਰਾਲੀ ਗੁਰਦੁਆਰਾ, ਸੁਖਵਿੰਦਰ ਸਿੰਘ ਗੌਂਸਗੜ੍ਹ, ਬੁੱਧ ਸਿੰਘ ਰੋੜ ਗੁਰਦਵਾਰਾ ਤੇ ਹੋਰ ਹਲਕਾ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਵਿਖੇ ਨਵਾਂ ਸੈਸ਼ਨ ਸ਼ੁਰੂ <br/> ਅਗਲੀ ਖ਼ਬਰ ਡੀ.ਸੀ. ਨੇ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਲਈ ਵੈਨਾਂ ਨੂੰ ਹਰੀ ਝੰਡੀ ਦਿੱਤੀ <br/>
Ad Position 24