07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਵੈਟਰਨਰੀ ਯੂਨੀਵਰਸਿਟੀ ਵਿਖੇ ਨਵਾਂ ਸੈਸ਼ਨ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 26-09-2025
ਲੁਧਿਆਣਾ, 25 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਬੈਚਲਰ ਆਫ਼ ਵੈਟਰਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ ਡਿਗਰੀ ਕੋਰਸ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਸੈਸ਼ਨ ਡਾ. ਸਵਰਨ ਸਿੰਘ ਰੰਧਾਵਾ, ਡੀਨ ਦੇ ਉਦਘਾਟਨੀ ਸੰਬੋਧਨ ਨਾਲ ਆਰੰਭ ਹੋਇਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਕੋਰਸ, ਅਧਿਆਪਨ ਸਹੂਲਤਾਂ, ਹਸਪਤਾਲੀ ਸਿਖਲਾਈ, ਡਿਜੀਟਲ ਸਾਧਨ, ਭਵਿੱਖੀ ਟੀਚੇ ਅਤੇ ਕੋਰਸ ਸੰਬੰਧੀ ਵਿਹਾਰਕ ਗਿਆਨ ਦਿੱਤਾ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਲੋੜੀਂਦੀ ਅਤੇ ਢੁਕਵੀਂ ਜਾਣਕਾਰੀ ਦੇਣ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਇਹ ਵਚਨਬੱਧਤਾ ਦੁਹਰਾਈ ਕਿ ਉਨ੍ਹਾਂ ਨੂੰ ਉਤਮ ਸਹੂਲਤਾਂ ਅਤੇ ਪੜ੍ਹਾਈ ਲਈ ਵਧੀਆ ਮਾਹੌਲ ਦਿੱਤਾ ਜਾਵੇਗਾ | ਡਾ. ਅਨੁਰਾਧਾ ਗੁਪਤਾ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਿਭਿੰਨ ਵਿਭਾਗਾਂ, ਖੋਜ ਪ੍ਰਯੋਗਸ਼ਾਲਾਵਾਂ ਅਤੇ ਫਾਰਮਾਂ ਦਾ ਦੌਰਾ ਕਰਵਾਇਆ | ਉਨ੍ਹਾਂ ਨੇ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕਈ ਵਿਗਿਆਨਕ ਪਹਿਲੂਆਂ ਬਾਰੇ ਚਾਨਣਾ ਪਾਇਆ | ਵਿਦਿਆਰਥੀਆਂ ਨੂੰ ਹਸਪਤਾਲੀ ਸਹੂਲਤਾਂ ਅਤੇ ਪਸ਼ੂਆਂ ਨੂੰ ਦਿੱਤੇ ਜਾਂਦੇ ਮਿਆਰੀ ਇਲਾਜ ਬਾਰੇ ਵੀ ਦੱਸਿਆ ਗਿਆ | ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਹਿਤ ਗੁਰਦੁਆਰਾ ਸਿੰਘ ਸਭਾ, ਪੀ.ਏ.ਯੂ. ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਜਿਸ ਲਈ ਨਿਰਦੇਸ਼ਕ ਵਿਦਿਆਰਥੀ ਭਲਾਈ ਦੇ ਸਹਿਯੋਗ ਅਧੀਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਵੈਟਰਨਰੀ ਯੂਨੀਵਰਸਿਟੀ ਨੇ ਸੇਵਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਦੇ ਨਾਲ ਮੋਢਾ ਡਾਹ ਕੇ ਖੜ੍ਹੀ- ਉਪ ਕੁਲਪਤੀ ਗੋਸਲ <br/> ਅਗਲੀ ਖ਼ਬਰ ਕੁਦਰਤੀ ਆਫ਼ਤ ਪ੍ਰਬੰਧਨ ਮੰਤਰੀ ਅਤੇ ਵਿਧਾਇਕ ਆਪਣਾ ਹਲਕਾ ਬਚਾਉਣ ਵਿਚ ਫ਼ੇਲ੍ਹ-ਬੱਲੀਏਵਾਲ <br/>
Ad Position 24