07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਦੇ ਨਾਲ ਮੋਢਾ ਡਾਹ ਕੇ ਖੜ੍ਹੀ- ਉਪ ਕੁਲਪਤੀ ਗੋਸਲ <br/>

Ad Position 21
No active advertisement
ਅਜੀਤ ਡੈਸਕ 26-09-2025
ਲੁਧਿਆਣਾ, 25 ਸਤੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਮਾਹਿਰਾਂ ਦੀ ਉੱਚ ਪੱਧਰੀ ਟੀਮ ਨਾਲ ਹੜ੍ਹਾਂ ਦੀ ਮਾਰ ਹੇਠ ਆਏ ਖੇਤਰਾਂ ਦਾ ਵਿਸ਼ੇਸ਼ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਭਾਰੀ ਬਰਸਾਤ ਅਤੇ ਪਾਣੀਆਂ ਦੇ ਵਹਾਅ ਦੀ ਮਾਰ ਹੇਠ ਆਈਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ | ਉਨ੍ਹਾਂ ਨਾਲ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਭੂਮੀ ਵਿਗਿਆਨੀਆਂ ਦੀ ਸਮੁੱਚੀ ਟੀਮ ਮੌਜੂਦ ਸੀ | ਪੀ.ਏ.ਯੂ. ਮਾਹਿਰਾਂ ਨੇ ਭੂਮੀ ਦੀ ਜਾਂਚ ਲਈ ਖੇਤਾਂ ਵਿਚੋਂ ਨਮੂਨੇ ਇਕੱਤਰ ਕੀਤੇ | ਇਸ ਦੌਰਾਨ ਦੇਖਿਆ ਗਿਆ ਕਿ ਝੋਨੇ, ਕਮਾਦ ਅਤੇ ਸਬਜ਼ੀਆਂ ਵਾਲੇ ਖੇਤਾਂ ਵਿਚ ਹੜ੍ਹਾਂ ਨਾਲ ਭਾਰੀ ਨੁਕਸਾਨ ਹੋਇਆ ਹੈ | ਇਸ ਦੌਰਾਨ ਮਿੱਟੀ ਵਿਚ ਪੋਸ਼ਕ ਤੱਤਾਂ ਦੇ ਸੰਤੁਲਨ ਅਤੇ ਉਪਜਾਊਪਣ ਦੇ ਪੱਧਰ ਨੂੰ ਹੜ੍ਹਾਂ ਤੋਂ ਬਾਅਦ ਜਾਂਚਿਆ ਗਿਆ | ਟੀਮ ਨੇ 20 ਦੇ ਕਰੀਬ ਸਥਾਨਾਂ ਤੋਂ ਨਮੂਨੇ ਇਕੱਤਰ ਕੀਤੇ | ਵਾਈਸ ਚਾਂਸਲਰ ਡਾ. ਗੋਸਲ ਨੇ ਕਿਸਾਨਾਂ ਨੂੰ ਕਿਹਾ ਕਿ ਪੀ.ਏ.ਯੂ. ਇਸ ਸੰਕਟ ਦੀ ਘੜੀ ਵਿਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਖੜੀ ਹੈ | ਉਨ੍ਹਾਂ ਨੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ ਅਤੇ ਆਉਂਦੇ ਫ਼ਸਲੀ ਸੀਜ਼ਨ ਲਈ ਤਿਆਰੀ ਵਿੱਢਣ ਵਾਸਤੇ ਹੌਂਸਲਾ ਦਿੱਤਾ | ਇਸ ਦੌਰਾਨ ਯੰਗ ਇਨੋਵੇਟਿਵ ਫਾਰਮਰਜ਼ ਗਰੁੱਪ ਵਲੋਂ ਗੁਰਬਿੰਦਰ ਸਿੰਘ ਬਾਜਵਾ ਨੇ ਸਰਗਰਮੀ ਨਾਲ ਇਸ ਦੌਰੇ 'ਚ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਮੇਅਰ ਅਤੇ ਵਿਧਾਇਕ ਸਿੱਧੂ ਨੇ ਏ.ਟੀ.ਆਈ. ਰੋਡ ਬਣਾਉਣ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਵਿਖੇ ਨਵਾਂ ਸੈਸ਼ਨ ਸ਼ੁਰੂ <br/>
Ad Position 24