ਲੁਧਿਆਣਾ, 25 ਸਤੰਬਰ (ਜਸਵਿੰਦਰ ਸਿੰਘ)- ਮਾਲਵਾ ਸੈਂਟ੍ਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ 'ਚ ਇਤਿਹਾਸਕ ਸਾਰਾਗੜੀ ਦੀ ਲੜਾਈ ਦੀ 128ਵੀਂ ਵਰ੍ਹੇਗੰਢ ਮਨਾਈ ਗਈ | ਇਸ ਮੌਕੇ 1897 ਦੀ ਲੜਾਈ 'ਚ ਆਪਣੀ ਜਾਨਾਂ ਵਾਰਨ ਵਾਲੇ 21 ਸਿੱਖ ਸਿਪਾਹੀਆਂ ਦੀ ਬੇਮਿਸਾਲ ਬਹਾਦਰੀ ਅਤੇ ਸ਼ਹਾਦਤ ਨੂੰ ਯਾਦ ਕੀਤਾ ਗਿਆ | ਕਾਰਜਕ੍ਰਮ 'ਚ ਮੁੱਖ ਮਹਿਮਾਨ ਵਜੋਂ ਕਰਨਲ (ਰਿਟਾਇਰਡ) ਡਾ. ਡੀ. ਐਸ. ਗਰੇਵਾਲ ਅਤੇ ਸੂਬੇਦਾਰ (ਰਿਟਾਇਰਡ) ਚਰਨ ਸਿੰਘ ਸ਼ਾਮਿਲ ਹੋਏ | ਇਸ ਸਮਾਗਮ ਦੀ ਖਾਸ ਵਿਸ਼ੇਸ਼ਤਾ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਚੌਥੀ ਪੀੜ੍ਹੀ ਦੇ ਵੰਸ਼ਜਾਂ ਨੂੰ ਸਨਮਾਨਿਤ ਕਰਨਾ ਸੀ, ਜੋ ਉਨ੍ਹਾਂ ਦੇ ਪੁਰਖਿਆਂ ਦੀ ਵਿਰਾਸਤੀ ਬਹਾਦਰੀ ਅਤੇ ਬਲਿਦਾਨ ਨੂੰ ਮੰਨਤਾ ਦਿੰਦਾ ਹੈ | ਇਹ ਸਮਾਗਮ ਰਣਜੀਤ ਸਿੰਘ ਮੀਡੀਆ ਸਲਾਹਕਾਰ ਸਾਰਾਗੜ੍ਹੀ ਫਾਊਾਡੇਸ਼ਨ ਦੀ ਅਗਵਾਈ ਹੇਠ, ਡੀ. ਓ. ਐਮ. ਐਸ ਅਤੇ ਰੋਟਰੀ ਕਲੱਬ, ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸਮਾਰੋਹ ਦੌਰਾਨ ਪੋਸਟਰ ਬਣਾਉਣ ਦੀ ਪ੍ਰਤੀਯੋਗਤਾ ਵੀ ਹੋਈ, ਜਿਸ ਵਿਚ ਪਿ੍ਤਪਾਲ ਕੌਰ ਸੈਣੀ ਅਤੇ ਕੁਲਵੰਤ ਕੌਰ ਸ਼ੀਰਾ ਨੇ ਜੱਜ ਵਜੋਂ ਫ਼ਰਜ ਨਿਭਾਇਆ | ਇਸ ਮੌਕੇ ਨੂੰ ਭਾਵੁਕ ਅਤੇ ਕਾਵਿਾਤਮਕ ਰੂਪ ਦਿੰਦਿਆਂ ਗੁਰਵਿੰਦਰ ਕੌਰ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਦਿਲੋਂ ਛੂਹ ਲੈਣ ਵਾਲੀ ਕਵਿਤਾ ਪੇਸ਼ ਕੀਤੀ | ਸਮਾਗਮ ਵਿਚ ਵੱਖ-ਵੱਖ ਸੰਸਥਾਵਾਂ ਦੇ ਪਿ੍ੰਸੀਪਲ ਦੀ ਹਾਜ਼ਰੀ ਨੇ ਸਿੱਖ ਅਤੇ ਭਾਰਤੀ ਫੌਜੀ ਇਤਿਹਾਸ ਦੇ ਇਸ ਅਧਿਆਇ ਨੂੰ ਯਾਦ ਕਰਨ ਦੀ ਸਾਂਝੀ ਵਚਨਬੱਧਤਾ ਦਰਸਾਈ | ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਤਿ੍ਪਤਾ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਵਿਰਾਸਤ ਨੂੰ ਯਾਦ ਰੱਖਣ ਅਤੇ ਸਨਮਾਨ ਦੇਣ ਦੇ ਮਹੱਤਵ 'ਤੇ ਜ਼ੋਰ ਦਿੱਤਾ |