07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪੀ.ਏ.ਯੂ. ਨੇ ਯੂਨੀਵਰਸਿਟੀ ਵੈੱਬਸਾਈਟ ਦਾ ਨਵਾਂ ਸਰੂਪ ਜਾਰੀ ਕੀਤਾ <br/>

Ad Position 21
No active advertisement
ਅਜੀਤ ਡੈਸਕ 26-09-2025
ਲੁਧਿਆਣਾ, 25 ਸਤੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਨੇ ਇਕ ਵਿਸ਼ੇਸ਼ ਸਮਾਰੋਹ ਦੌਰਾਨ ਯੂਨੀਵਰਸਿਟੀ ਦੀ ਨਵੀਂ ਵੈੱਬਸਾਈਟ ਨੂੰ ਲੋਕ ਅਰਪਿਤ ਕੀਤਾ | ਇਸ ਮੌਕੇ ਯੂਨੀਵਰਸਿਟੀ ਉੱਚ ਅਧਿਕਾਰੀਆਂ ਦੇ ਨਾਲ-ਨਾਲ ਵੈੱਬਸਾਈਟ ਦੀ ਡਿਜ਼ਾਇਨਿੰਗ ਲਈ ਕੰਮ ਕਰਨ ਵਾਲੇ ਵਿਸ਼ੇਸ਼ ਪਤਵੰਤੇ ਮੌਜੂਦ ਰਹੇ | ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਅੱਜ ਦੇ ਯੁੱਗ 'ਚ ਕਿਸੇ ਸੰਸਥਾ ਦਾ ਪਹਿਲਾ ਪ੍ਰਭਾਵ ਉਸ ਦੀ ਵੈੱਬਸਾਈਟ ਤੋਂ ਗ੍ਰਹਿਣ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਨਵੇਂ ਯੁੱਗ ਵਿਚ ਯੂਨੀਵਰਸਿਟੀ ਦੀ ਵੈੱਬਸਾਈਟ ਪੀ.ਏ.ਯੂ. ਦੀ ਛਬੀ ਨੂੰ ਸਾਰਥਕ ਰੂਪ ਵਿਚ ਪੇਸ਼ ਕਰ ਸਕੇਗੀ | ਵਾਈਸ ਚਾਂਸਲਰ ਨੇ ਇਸ ਮੌਕੇ ਵੱਖ-ਵੱਖ ਕਮੇਟੀਆਂ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਵੀ ਕੀਤੀ | ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸਹਿਯੋਗ ਦੇਣ ਵਾਲੇ ਤੇਜ ਪ੍ਰਤਾਪ ਸਿੰਘ ਸੰਧੂ, ਅਮਰਜੀਤ ਸਿੰਘ ਭੱਟ, ਡਾ. ਐੱਮ.ਐੱਸ. ਤੂਰ ਅਤੇ ਡਾ. ਏ. ਪੀ. ਸਿੰਘ ਵੱਲੋਂ ਦਿੱਤੇ ਵਿਚਾਰਾਂ ਅਤੇ ਸੁਝਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ. ਏ. ਐੱਸ. ਨੇ ਵੈੱਬਸਾਈਟ ਦੇ ਨਿਰਮਾਣ ਦੀ ਸਮੁੱਚੀ ਯਾਤਰਾ ਨੂੰ ਸਾਂਝਾ ਕੀਤਾ | ਵੈੱਬਸਾਈਟ ਦੇ ਨਵੇਂ ਸਰੂਪ ਦੇ ਨਿਰਮਾਣ ਦੇ ਨੋਡਲ ਅਧਿਕਾਰੀ ਅਤੇ ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਕਾਰਜ ਲਈ ਤਕਨੀਕੀ ਟੀਮ ਨੇ ਵੈੱਬਸਾਈਟ ਨੂੰ ਸਿਰਜਣਾਤਮਕ ਤਰੀਕੇ ਨਾਲ ਨਵੇਂ ਰੂਪ ਵਿਚ ਢਾਲ ਕੇ ਪੇਸ਼ ਕੀਤਾ ਹੈ | ਇਸ ਮੌਕੇ ਡਾ. ਦੀਪਿਕਾ ਵਿੱਗ, ਡਾ. ਓ ਪੀ ਗੁਪਤਾ ਅਤੇ ਡਾ. ਗੁਰਪ੍ਰੀਤ ਸਿੰਘ ਮੱਕੜ ਨੇ ਵੀ ਵੈੱਬਸਾਈਟ ਡਿਜ਼ਾਇੰਨਿੰਗ ਦੇ ਰਾਹ ਵਿਚ ਆਉਣ ਵਾਲੀਆਂ ਔਕੜਾਂ ਦੇ ਨਾਲ-ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ | ਡਾ. ਸੁਮੇਧਾ ਭੰਡਾਰੀ ਅਤੇ ਲਕਸ਼ੈ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ | ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪਸ਼ੂ ਚਾਰਨ ਕਾਰਨ ਸੜਕਾਂ ਕਿਨਾਰੇ ਲਗਾਏ ਪੌਦੇ ਹੋ ਰਹੇ ਤਹਿਸ-ਨਹਿਸ <br/> ਅਗਲੀ ਖ਼ਬਰ ਮਾਲਵਾ ਸੈਂਟਰਲ ਕਾਲਜ ਵਿਖੇ ਸਾਰਾਗੜ੍ਹੀ ਲੜਾਈ ਦੀ 128ਵੀਂ ਵਰੇ੍ਹਗੰਢ ਮਨਾਈ <br/>
Ad Position 24