07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪਸ਼ੂ ਚਾਰਨ ਕਾਰਨ ਸੜਕਾਂ ਕਿਨਾਰੇ ਲਗਾਏ ਪੌਦੇ ਹੋ ਰਹੇ ਤਹਿਸ-ਨਹਿਸ <br/>

Ad Position 21
No active advertisement
ਪਿੰਡ ਝਾਂਡੇ ਸਥਿਤ ਗੁਰੂ ਨਾਨਕ ਦਰਬਾਰ ਦੇ ਸਾਹਮਣੇ ਪੈਂਦੀ ਲਿੰਕ ਸੜਕ 'ਤੇ ਚਾਰਨ ਲਈ ਲਿਜਾਏ ਜਾ ਰਹੇ ਪਸ਼ੂਆਂ ਕਾਰਨ ਸੜਕ 'ਤੇ ਰੁਕੀਆਂ ਗੱਡੀਆਂ | (ਸੱਜੇ) ਕੈਲਾਸ਼ ਨਗਰ ਕਾਲੋਨੀ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕੋਕਰੀ ਅਤੇ ਸੁਰਜੀਤ ਸਿੰਘ ਇਨ੍ਹਾਂ ਡੰਗਰਾਂ ਨੂੰ ਰੋਕ ਕੇ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ | ਤਸਵੀਰਾਂ : ਮਨਜੀਤ ਸਿੰਘ ਦੁੱਗਰੀ <br/> 26-09-2025
ਇਆਲੀ/ਥਰੀਕੇ, 25 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸਨਅਤੀ ਸ਼ਹਿਰ ਲੁਧਿਆਣਾ ਦੇ ਨਾਲ ਲਗਦੀਆਂ ਕਾਲੋਨੀਆਂ 'ਚ ਉਥੋਂ ਦੇ ਵਸਨੀਕਾਂ ਵਲੋਂ ਦਿਨ-ਬ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਹਰ ਸਾਲ ਬਰਸਾਤੀ ਮੌਸਮ 'ਚ ਅਨੇਕਾਂ ਕਿਸਮਾਂ ਦੇ ਪੌਦੇ ਲਗਾਏ ਜਾਂਦੇ ਹਨ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਵੀ ਚੁੱਕਿਆ ਜਾਂਦਾ ਹੈ, ਪਰ ਇਸ ਸਭ ਦੇ ਉਲਟ ਸ਼ਹਿਰ ਦੇ ਬਾਹਰ ਡੇਰੇ ਬਣਾ ਕੇ ਬੈਠੇ ਗੁੱਜਰ ਭਾਈਚਾਰੇ ਦੇ ਕੁੱਝ ਲੋਕ ਆਪਣੇ ਡੰਗਰਾਂ ਦੇ ਵੱਗ ਚਾਰਨ ਲਈ ਇਨ੍ਹਾਂ ਕਾਲੋਨੀਆਂ ਵਿਚ ਆ ਵੜਦੇ ਹਨ ਅਤੇ ਇਹ ਬੇਜ਼ਬਾਨ ਡੰਗਰ ਲੋਕਾਂ ਵਲੋਂ ਸੜਕਾਂ ਕਿਨਾਰੇ ਲਗਾਏ ਨਵੇਂ ਪੌਦੇ ਤਹਿਸ-ਨਹਿਸ ਤਾਂ ਕਰਦੇ ਹੀ ਹਨ, ਨਾਲ ਡੰਗਰ ਕਾਰਨ ਸੜਕਾਂ 'ਤੇ ਕਈ ਵਾਰ ਜਾਮ ਦੀ ਸਥਿਤੀ ਵੀ ਬਣ ਜਾਂਦੀ ਹੈ, ਜਿਸ ਦਾ ਵਿਰੋਧ ਕਰਨ 'ਤੇ ਗੁੱਜਰ ਭਾਈਚਾਰੇ ਦੇ ਲੋਕ ਜਾਂ ਪਾਲੀ ਜੋ ਡੰਗਰਾਂ ਦੇ ਮਗਰ ਹੁੰਦੇ ਹਨ, ਸਥਾਨਕ ਲੋਕਾਂ ਨਾਲ ਬਹਿਸ ਕਰਦੇ ਹੋਏ ਸ਼ਰੇ੍ਹਆਮ ਧਮਕੀਆਂ ਦਿੰਦੇ ਹਨ | ਇਸ ਨਾਲ ਕਈ ਵਾਰ ਮਾਹੌਲ ਤਣਾਅਪੂਰਨ ਹੋ ਜਾਂਦਾ ਹੈ ਅਤੇ ਇਹਨਾਂ ਬੇਜ਼ਬਾਨ ਡੰਗਰਾਂ ਦੀ ਮਚੀ ਭਗਦੜ ਵਿਚ ਪੌਦਿਆਂ ਦੇ ਨਾਲ-ਨਾਲ ਘਰਾਂ ਦੇ ਅੱਗੇ ਸੜਕ 'ਤੇ ਖੜੇ ਵਾਹਨਾਂ ਦਾ ਵੀ ਅਕਸਰ ਨੁਕਸਾਨ ਹੋ ਜਾਂਦਾ ਹੈ, ਜਿਸ 'ਤੇ ਲੋਕ ਆਪਣੀ ਬੇਬਸੀ ਜ਼ਾਹਿਰ ਕਰਦੇ ਪ੍ਰਸ਼ਾਸਨ ਨੂੰ ਕੋਸਣ ਤੋਂ ਇਲਾਵਾ ਕੁੱਝ ਨਹੀਂ ਕਰ ਸਕਦੇ | ਅਜਿਹਾ ਹੀ ਇਕ ਮਾਮਲਾ ਦੇਖਣ ਵਿਚ ਸਾਹਮਣੇ ਆਇਆ | ਪਿੰਡ ਝਾਂਡੇ ਸਥਿਤ ਗੁਰੂ ਨਾਨਕ ਦਰਬਾਰ ਦੇ ਸਾਹਮਣੇ ਪੈਂਦੀ ਲਿੰਕ ਸੜਕ 'ਤੇ ਚਾਰਨ ਲਈ ਲਿਜਾਏ ਜਾ ਰਹੇ ਪਸ਼ੂਆਂ ਦੇ ਪਾਲੀ ਨੂੰ ਜਦੋਂ ਪੁੱਛਿਆ ਗਿਆ ਕਿ ਪ੍ਰਸ਼ਾਸਨ ਦੀ ਪਾਬੰਦੀ ਦੇ ਬਾਵਜੂਦ ਤੁਸੀਂ ਸੜਕਾਂ 'ਤੇ ਡੰਗਰ ਕਿਵੇਂ ਲਿਜਾ ਰਹੇ ਹੋ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ | ਇਸੇ ਤਰ੍ਹਾਂ ਪਿੰਡ ਥਰੀਕੇ ਦੀ ਕੈਲਾਸ਼ ਨਗਰ ਕਾਲੋਨੀ ਵਿਚ ਜਦੋਂ ਪਾਲੀ ਮੱਝਾਂ ਦਾ ਵੱਗ ਲੈ ਕੇ ਵੜਿਆ ਤਾਂ ਕੈਲਾਸ਼ ਨਗਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕੋਕਰੀ ਅਤੇ ਵਾਸੀ ਸੁਰਜੀਤ ਸਿੰਘ ਨੇ ਇਨ੍ਹਾਂ ਦਾ ਵਿਰੋਧ ਕੀਤਾ ਤਾਂ ਪਾਲੀ ਡੰਗਰ ਛੱਡ ਕੇ ਹੀ ਮੌਕੇ ਤੋਂ ਭੱਜ ਨਿਕਲਿਆ ਅਤੇ ਬੇਲਗ਼ਾਮ ਹੋਈਆਂ ਮੱਝਾਂ ਕਾਫ਼ੀ ਸਮਾਂ ਕਾਲੋਨੀ ਵਿਚ ਭਗਦੜ ਮਚਾਉਂਦੀਆਂ ਰਹੀਆਂ, ਜਿਸ 'ਤੇ ਕਾਲੋਨੀ ਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਕਾਨੂੰਨ ਤਾਂ ਬਣਾ ਲੈਂਦਾ ਹੈ, ਪਰ ਲੋਕਾਂ ਵਿਚ ਜਾਗਰੂਕਤਾ ਅਤੇ ਪ੍ਰਚਾਰ ਦੀ ਘਾਟ ਹੋਣ ਕਰਕੇ ਇਨ੍ਹਾਂ 'ਤੇ ਅਮਲ ਨਹੀਂ ਹੁੰਦਾ | ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਡੰਗਰ ਚਾਰਨ ਵਾਲਿਆਂ ਤੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਅਸਮਰਥ ਦਿਸਦੇ ਹਨ |

Ad Position 22
No active advertisement
ਪਿਛਲੀ ਖ਼ਬਰ ਨਿਗਮ ਪ੍ਰਸ਼ਾਸਨ ਦਰੇਸੀ ਗਰਾਊਾਡ ਦੇ ਛੋਟੇ ਦੁਕਾਨਦਾਰਾਂ ਨੂੰ ਪੇ੍ਰਸ਼ਾਨ ਕਰਨਾ ਬੰਦ ਕਰੇ-ਚੌਧਰੀ ਯਸ਼ਪਾਲ <br/> ਅਗਲੀ ਖ਼ਬਰ ਪੀ.ਏ.ਯੂ. ਨੇ ਯੂਨੀਵਰਸਿਟੀ ਵੈੱਬਸਾਈਟ ਦਾ ਨਵਾਂ ਸਰੂਪ ਜਾਰੀ ਕੀਤਾ <br/>
Ad Position 24