ਲੁਧਿਆਣਾ, 25 ਸਤੰਬਰ (ਭੁਪਿੰਦਰ ਸਿੰਘ ਬੈਂਸ)-ਏ.ਡੀ.ਸੀ. ਇੰਟਰਨੈਸ਼ਨਲ ਸੁਸਾਇਟੀ ਵਲੋਂ ਐਮ.ਆਈ.ਜੀ. ਫਲੈਟ, ਜਮਾਲਪੁਰ ਵਿਖੇ ਸਕੂਲੀ ਬੱਚਿਆਂ ਨੰੂ ਮੁਫ਼ਤ ਸਕੂਲ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ, ਜਿਸ ਵਿਚ ਪੈਨ, ਕਾਫ਼ੀ, ਰਜਿਸਟਰ, ਰਬੜ ਆਦਿ ਸ਼ਾਮਿਲ ਸਨ | ਇਸ ਮੌਕੇ ਸੰਸਥਾ ਦੇ ਆਗੂ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਵਲੋਂ ਮਹੀਨੇ ਬੱਚਿਆਂ ਨੰੂ ਮੁਫ਼ਤ ਸਟੇਸ਼ਨਰੀ ਦਾ ਸਾਮਾਨ ਵੰਡਿਆ ਜਾਂਦਾ ਹੈ | ਇਸ ਮੌਕੇ ਹਰਮਿਮਰਨ ਸਿੰਘ, ਸਰਬਜੋਤ ਸਿੰਘ ਵੀ ਮੌਜੂਦ ਸਨ |