08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਕੌਮੀ ਪੱਧਰ ਦੇ ਤਜ਼ਰਬਿਆਂ 'ਚ ਪੀ.ਏ.ਯੂ. ਦੀ ਕਣਕ ਪੀ.ਬੀ.ਡਬਲਯੂ. 826 ਸਰਬੋਤਮ <br/>

Ad Position 21
No active advertisement
ਅਜੀਤ ਡੈਸਕ 26-09-2025
ਲੁਧਿਆਣਾ, 25 ਸਤੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਵਲੋਂ ਵਿਕਸਿਤ ਕਣਕ ਦੀ ਕਿਸਮ ਪੀ.ਬੀ.ਡਬਲਯੂ. 826 ਨੇ ਇਕ ਵਾਰ ਫੇਰ ਆਪਣੀ ਉੱਚਤਾ ਦਾ ਪ੍ਰਮਾਣ ਦਿੰਦੇ ਹੋਏ ਕੌਮੀ ਪੱਧਰ 'ਤੇ ਕਰਵਾਏ ਗਏ ਕਿਸਮਾਂ ਬਾਰੇ ਸਰਬ ਭਾਰਤੀ ਸਾਂਝੇ ਖੋਜ ਤਜਰਬਿਆਂ ਵਿਚ ਸਾਰੇ ਉਤਰੀ ਭਾਰਤ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਹ ਤਜਰਬੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਵਲੋਂ ਕਣਕ ਅਤੇ ਜੌਂਆਂ ਦੇ ਸੁਧਾਰ ਲਈ ਚਲਾਏ ਜਾਂਦੇ ਪ੍ਰੋਜੈਕਟ ਅਧੀਨ 2024-25 ਵਿਚ ਸੇਂਜੂ ਹਾਲਤਾਂ ਅਧੀਨ ਸਮੇਂ ਸਿਰ ਬਿਜਾਈ ਲਈ ਕੀਤੇ ਗਏ ਸਨ | ਇਨ੍ਹਾਂ ਤਜਰਬਿਆਂ ਦੇ ਨਤੀਜਿਆਂ ਦੀ ਪੁਸ਼ਟੀ 25-27 ਅਗਸਤ, 2025 ਵਿਚ ਰਾਜਮਾਤਾ ਵਿਜੈ ਲਕਸ਼ਮੀ ਸਿੰਧੀਆ ਕਿ੍ਸ਼ੀ ਵਿਸ਼ਵ ਵਿਦਿਆਲਾ, ਗਵਾਲੀਅਰ ਵਿਖੇ ਕਰਵਾਈ ਗਈ ਕੌਮੀ ਪੱਧਰ 'ਤੇ ਕਣਕ ਦੀ ਖੋਜ ਕਰਦੇ ਸਾਇੰਸਦਾਨਾਂ ਦੀ ਗੋਸ਼ਟੀ ਵਿਚ ਕੀਤੀ ਗਈ | ਭਾਰਤ ਦੇ ਦੋ ਪ੍ਰਮੁੱਖ ਕਣਕ ਪੈਦਾ ਕਰਨ ਵਾਲੇ ਖੇਤਰਾਂ (ਉਤਰ-ਪੱਛਮੀ ਮੈਦਾਨੀ ਅਤੇ ਉੱਤਰ ਪੂਰਬੀ ਮੈਦਾਨੀ ਖੇਤਰ) ਵਿਚ ਕਰਵਾਏ ਗਏ ਤਜਰਬਿਆਂ ਦੌਰਾਨ ਪੀ.ਬੀ.ਡਬਲਯੂ. 826 ਨੇ ਆਪਣੀ ਵੱਧ ਝਾੜ ਦੇਣ ਦੀ ਇਤਿਹਾਸਕ ਸਮਰੱਥਾ ਨੂੰ ਕਾਇਮ ਰੱਖਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਪ੍ਰਕਿਰਿਆ ਤਹਿਤ ਪੂਰੇ ਭਾਰਤ ਵਿਚ ਵੱਖ-ਵੱਖ ਬ੍ਰੀਡਿੰਗ ਪੋ੍ਰਗਰਾਮਾਂ, ਜਿਨ੍ਹਾਂ ਵਿਚ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਖੋਜ ਅਦਾਰੇ, ਭਾਰਤ ਦੀਆਂ 29 ਰਾਜ ਐਗਰੀਕਲਚਰਲ ਯੂਨੀਵਰਸਿਟੀਆਂ ਅਤੇ ਪ੍ਰਾਈਵੇਟ ਕੰਪਨੀਆਂ ਵਲੋਂ ਤਿਆਰ ਕੀਤੀਆਂ ਕਣਕ ਦੀਆਂ ਵਧੀਆ ਕਿਸਮਾਂ ਦਾ ਲਗਾਤਾਰ ਤਿੰਨ ਸਾਲ ਨਿਰੀਖਣ ਕਰਨ ਉਪਰੰਤ ਸਭ ਤੋਂ ਵਧੇਰੇ ਝਾੜ ਅਤੇ ਕੀੜਿਆਂ ਤੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਣ ਵਾਲੀ ਕਿਸਮ ਨੂੰ ਸਿਫ਼ਾਰਸ਼ ਕੀਤਾ ਜਾਂਦਾ ਹੈ | ਇਸ ਕਿਸਮ ਵਿਚ ਪੀਲੀ ਅਤੇ ਭੂਰੀ ਕੰੁਗੀ ਨਾਲ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਹੈ | ਇਸ ਕਿਸਮ ਦਾ ਬੀਜ 26-27 ਸਤੰਬਰ ਨੂੰ ਪੀ.ਏ.ਯੂ. ਦੇ ਕਿਸਾਨ ਮੇਲੇ 'ਤੇ ਕਿਸਾਨਾਂ ਨੂੰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਕਿ੍ਸ਼ੀ ਵਿਗਿਆਨ ਕੇਂਦਰਾਂ ਤੋਂ ਵੀ ਇਸ ਬੀਜ ਨੂੰ ਹਾਸਲ ਕੀਤਾ ਜਾ ਸਕਦਾ ਹੈ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਵਰਿੰਦਰ ਸਿੰਘ ਸੋਹੂ ਨੇ ਇਸ ਕਿਸਮ ਦੇ ਰਾਸ਼ਟਰੀ ਪੱਧਰ ਦੇ ਸਰਵੋਤਮ ਰਹਿਣ ਦੇ ਮੌਕੇ ਤੇ ਕਣਕ ਖੋਜ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਵਲੋਂ ਸਮਾਰਟ ਸਿਟੀ ਲਈ ਕੀਤੇ ਜਾ ਰਹੇ ਕੰਮ ਕੇਵਲ ਕਾਗਜੀ <br/> ਅਗਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਢਿੱਲੋਂ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੀ ਮੀਟਿੰਗ <br/>
Ad Position 24